ਨਈ ਦੁਨੀਆ, ਨਵੀਂ ਦਿੱਲੀ : ਅੱਜ ਰਾਤ ਇਕ ਪੁਲਾੜੀ ਘਟਨਾ ਹੋਣ ਵਾਲੀ ਹੈ। ਸਿੱਧੇ ਸ਼ਬਦਾਂ ਵਿਚ ਕਹੋ ਤਾਂ ਗ੍ਰਹਿਣ ਲੱਗਣ ਵਾਲਾ ਹੈ ਪਰ ਇਹ ਸੂਰਜ ਜਾਂ ਚੰਦ 'ਤੇ ਨਹੀਂ ਬਲਕਿ ਮੰਗਲ ਗ੍ਰਹਿ 'ਤੇ ਲੱਗੇਗਾ। ਇਸ ਵਿਚ ਮੰਗਲ ਗ੍ਰਹਿ ਚੰਦਰਮਾ ਪਿਛੇ ਛਿਪ ਜਾਵੇਗਾ। ਇਸ ਘਟਨਾ ਨੂੰ Moon-Mars occultation ਕਿਹਾ ਜਾਂਦਾ ਹੈ। ਨਾਸਾ ਦਾ ਕਹਿਣਾ ਹੈ ਕਿ ਇਹ ਘਟਨਾ ਸਾਲ ਵਿਚ ਦੋ ਵਾਰ ਹੁੰਦੀ ਹੈ ਇਸ ਲਈ ਬਹੁਤ ਜ਼ਿਆਦਾ ਦੁਰਲੱਭ ਤਾਂ ਨਹੀਂ ਹੈ ਪਰ ਇਹ ਆਪਣੇ ਆਪ ਵਿਚ ਆਕਰਸ਼ਕ ਘਟਨਾ ਹੈ ਜੋ ਦਰਸ਼ਕਾਂ ਨੂੰ ਰੋਮਾਂਚ ਨਾਲ ਭਰ ਦੇਵੇਗੀ। ਉੱਤਰੀ ਅਤੇ ਮੱਧ ਅਮਰੀਕਾ ਦੇ ਵਾਸੀ ਲਗਪਗ ਇਕ ਘੰਟੇ ਤਕ ਕੱਲ੍ਹ ਸਵੇਰੇ ਇਸ ਸਪਸ਼ਟ ਰੂਪ ਵਿਚ ਦੇਖਿਆ ਜਾਵੇਗਾ। ਪੈਸੀਫਿਕ ਟਾਈਮ ਜ਼ੋਨ ਵਿਚ ਲੋਕ ਇਸ ਵਿਚ ਆਖਰੀ ਦ੍ਰਿਸ਼ ਨੂੰ ਦੇਖ ਸਕਣਗੇ ਜਦਕਿ ਸੈਂਟਰਲ ਟਾਈਮ ਜ਼ੋਨ ਵਿਚ ਲੋਕ ਇਸ ਦੀ ਸ਼ੁਰੂਆਤ ਦੇਖ ਸਕਣਗੇ।

ਕੀ ਹੁੰਦਾ ਹੈ lunar occultation?

ਲੁਨਾਰ ਆਕਲਟੈਸ਼ਨ ਵੀ ਇਕ ਤਰ੍ਹਾਂ ਦਾ ਗ੍ਰਹਿਣ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਕੋਈ ਇਕ ਆਬਜੈਕਟਰ ਜਾਂ ਚੀਜ਼ ਨੂੰ ਕਿਸੇ ਹੋਰ ਆਬਜੈਕਟ ਦੀ ਆੜ ਵਿਚ ਆ ਜਾਵੇ ਅਤੇ ਦਰਸ਼ਕ ਨੂੰ ਇਹ ਦਿਖਾਈ ਨਾ ਦੇਵੇ। ਅਜਿਹੀ ਸਥਿਤੀ ਵਿਚ ਅੱਧਾ ਚੰਦਰਮਾ ਮੰਗਲ ਗ੍ਰਹਿ ਦੇ ਸਾਹਮਣਿਓਂ ਗੁਜ਼ਰ ਰਿਹਾ ਹੋਵੇਗਾ ਅਤੇ ਕੁਝ ਸਮੇਂ ਲਈ ਪ੍ਰਿਥਵੀ ਤੋਂ ਮੰਗਲ ਗ੍ਰਹਿ ਦਿਖਾਈ ਦੇਣਾ ਬੰਦ ਹੋ ਜਾਵੇਗਾ। ਇਸ ਘਟਨਾ ਨੂੰ ਹੀ ਮੂਨ ਮਾਰਸ ਜਾਂ ਲੁਨਾਰ ਆਕਲਟੈਸ਼ਨ ਕਹਿੰਦੇ ਹਨ। ਕੋਈ ਵੀ ਆਕਲਟੈਸ਼ਨ ਉਦੋਂ ਹੁੰਦਾ ਹੈ ਜਦੋਂ ਇਕ ਦੋ ਗ੍ਰਹਿਆਂ ਵਿਚ ਦੂਰ ਦੇ ਤਾਰੇ ਚੰਦਰਮਾ ਜਾਂ ਕਿਸੇ ਗ੍ਰਹਿ ਵੱਲੋਂ ਲੁਕਾ ਲਿਆ ਜਾਂਦਾ ਹੈ। ਪਿਛਲੀ ਰਿਪੋਰਟ ਮੁਤਾਬਕ ਇਸ ਸਾਲ 2020 ਵਿਚ ਚੰਦਰਮਾ ਪੰਜ ਵਾਰ ਮੰਗਲ ਨੂੰ ਇਸ ਤਰ੍ਹਾਂ ਕਵਰ ਕਰੇਗਾ। ਚੰਦਰਮਾ ਮੰਗਲ ਦੀ ਦਿਸ਼ਾ ਵਿਚ ਖੱਬੇ ਪਾਸੇ ਵਧੇਗਾ ਅਤੇ ਮੰਗਲ ਨੂੰ ਇਸ ਨੂੰ ਪੂਰੀ ਤਰ੍ਹਾਂ ਲੁਕਾਉਣ ਲਈ ਲਗਪਗ 14 ਸੈਕੰਡ ਦਾ ਸਮਾਂ ਲੱਗੇਗਾ।

ਮੰਗਲ ਇਕ ਘੰਟੇ ਅਤੇ ਡੇਢ ਮਿੰਟ ਤਕ ਚੰਨ ਦੇ ਓਹਲੇ ਰਹਿ ਸਕਦਾ ਹੈ।

ਕਿਥੇ ਕਿੰਨੇ ਵਜੇ ਦਿਖਾਈ ਦੇਵੇਗਾ

ਨਾਸਾ ਮੁਤਾਬਕ ਇਸ ਗ੍ਰਹਿਣ ਨੂੰ ਵਿਸ਼ਵ ਵਿਚ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਸਮੇਂ 'ਤੇ ਦੇਖਿਆ ਜਾ ਸਕੇਗਾ। ਪੂਰਬੀ ਸਮੇਂ ਖੇਤਰ ਦੇ ਲੋਕ ਸਵੇਰੇ ਲਗਪਗ 7.36 ਵਜੇ ਸਥਾਨਕ ਸੂਰਜ ਚੜਨ ਤੋਂ ਬਾਅਦ ਇਸ ਘਟਨਾ ਨੂੰ ਦੇਖ ਸਕਦੇ ਹਨ। ਪਰ ਇਸ ਲਈ ਉਨ੍ਹਾਂ ਨੂੰ ਚੰਗੀ ਦੂਰਬੀਨ ਦੀ ਲੋੜ ਹੋਵੇਗੀ। ਮਾਉਂਟੇਨ ਟਾਈਮ ਜ਼ੋਨ ਵਿਚ ਰਹਿਣ ਵਾਲੇ ਲੋਕਾਂ ਨੂੰ ਗ੍ਰਹਿਣ ਦੀ ਸ਼ੁਰੂਆਤ ਅਤੇ ਅੰਤ ਦੋਵਾਂ ਦੇ ਦ੍ਰਿਸ਼ ਸਵੇਰ ਤੋਂ ਪਹਿਲਾ ਸਭ ਤੋਂ ਚੰਗੇ ਤਰੀਕੇ ਨਾਲ ਦਿਖਾਈ ਦੇਣਗੇ। ਇਸ ਘਟਨਾ ਨੂੰ ਸਵੇਰੇ 4.41 ਵਜੇ ਦੇ ਨੇੜੇ ਤੇੜੇ ਦੇਖਣਾ ਚਾਹੀਦਾ ਹੈ। ਪੈਸਫਿਕ ਟਾਈਮ ਜ਼ੋਨ ਦੇ ਰਹਿਣ ਵਾਲੇ ਸਵੇਰੇ ਲਗਪਗ 4.20 ਵਜੇ ਘਟਨਾ ਦੇ ਗਵਾਹ ਬਣ ਸਕਦੇ ਹਨ। ਸੈਂਟਰਲ ਟਾਈਮ ਜ਼ੋਨ ਦੇ ਵਾਸੀ ਇਸ ਨੂੰ ਸਵੇਰੇ ਲਗਪਗ 5.52 ਵਜੇ ਇਸ ਘਟਨਾ ਦੇ ਦੀਦਾਰ ਕਰ ਸਕਦੇ ਹਨ। ਬਦਕਿਸਮਤੀ ਨਾਲ ਇਹ ਪੁਲਾੜੀ ਘਟਨਾ ਭਾਰਤ ਜਾਂ ਏਸ਼ੀਆ ਵਿਚ ਕਿਤੇ ਵੀ ਦਿਖਾਈ ਨਹੀਂ ਦੇਵੇਗੀ।

Posted By: Tejinder Thind