ਹਾਂਗਕਾਂਗ/ਨਵੀਂ ਦਿੱਲੀ (ਏਜੰਸੀ) : ਦੁਨੀਆ ਭਰ ਵਿਚ ਹੁਣ ਤਕ 30,000 ਲੋਕਾਂ ਨੂੰ ਲਪੇਟ 'ਚ ਲੈ ਚੁੱਕੀ ਮੰਕੀਪੌਕਸ ਕੋਈ ਸਮਲਿੰਗੀ 'Gay' ਬਿਮਾਰੀ ਨਹੀਂ ਹੈ। ਏਸ਼ੀਆ ਦੇ ਕਈ ਦੇਸ਼ਾਂ ਵਿਚ ਸਮਲਿੰਗੀ ਸੰਬੰਧ ਬਣਾਉਣਾ ਗ਼ੈਰ-ਕਾਨੂੰਨੀ ਹੈ, ਉੱਥੋਂ ਦੇ ਲੋਕ ਕਲੰਕਿਤ ਹੋਣ ਦੇ ਡਰੋਂ ਮੰਕੀਪੌਕਸ ਦੀ ਜਾਂਚ ਲਈ ਸਾਹਮਣੇ ਨਹੀਂ ਆ ਰਹੇ ਹਨ।

The South China Morning Post (SCMP) 'ਚ ਛਪੇ ਇਕ ਨਿੱਜੀ ਓਪੀਨੀਅਨ ਅਨੁਸਾਰ ਦੋ ਭਾਰਤੀ ਨੌਜਵਾਨਾਂ ਨੇ ਉਨ੍ਹਾਂ ਦੇ ਯੌਨ ਸਾਥੀ ਦੇ ਮੰਕੀਪੌਕਸ ਦੀ ਲਪੇਟ 'ਚ ਆਉਣ ਤੋਂ ਬਾਅਦ ਆਪਣੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਵਾਇਰਸ ਤੋਂ ਜ਼ਿਆਦਾ ਡਰ ਉਨ੍ਹਾਂ ਨਾਲ ਹੋਣ ਵਾਲੇ ਸਮਾਜਿਕ ਭੇਦਭਾਵ ਦਾ ਹੈ। ਦੱਸ ਦੇਈਏ ਕਿ ਭਾਰਤ 'ਚ 2018 'ਚ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਹੈ।

SCMP ਦੇ ਇਕ ਸੀਨੀਅਰ ਪੱਤਰਕਾਰ ਤੇ ਲੁਨਾਰ ਦੇ ਮੈਂਬਰ ਸਲੋਮੀ ਗਰੂਆਈ (Salome Grouard) ਨੇ ਕਿਹਾ, 'ਇਹ LGBTQ ਭਾਈਚਾਰੇ ਖਿਲਾਫ਼ ਕਲੰਕ ਨਾਲ ਲੜਨ ਲਈ ਤੱਤਕਾਲ ਸੰਕੇਤ ਦਿੰਦਾ ਹੈ। ਡਰ ਕਾਰਨ ਕੁਝ ਲੋਕ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਨਾਲ ਸਮਲਿੰਗੀ ਲੋਕਾਂ ਨੂੰ ਸੁਰੱਖਿਆ ਦੀ ਝੂਠੀ ਭਾਵਨਾ ਹੀ ਮਿਲੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਪ੍ਰਕੋਪ ਨਾਲ ਲੜਨ ਲਈ ਵਸੀਲੇ ਨਾ ਜੁਟਾਉਣ ਦਾ ਬਹਾਨਾ ਮਿਲ ਜਾਵੇਗਾ।'

ਇਹ ਵੱਡਾ ਖ਼ਤਰਾ ਨਹੀਂ, ਮਾਹਿਰ ਮੁੜ ਚਿੰਤਤ

ਰਿਪੋਰਟ ਅਨੁਸਾਰ, ਭਾਰਤ 'ਚ ਹੁਣ ਤਕ ਮੰਕੀਪੌਕਸ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਇਕ ਦੀ ਕੇਰਲ 'ਚ ਮੌਤ ਹੋ ਚੁੱਕੀ ਹੈ। ਮੰਕੀਪੌਕਸ ਦੀ ਪਛਾਣ ਬੁਖਾਰ, ਖਾਰਸ਼, ਸਿਰਦਰਦ, ਛਾਲੇ, ਮਾਸਪੇਸ਼ਈਆਂ 'ਚ ਦਰਦ, ਕਮਜ਼ੋਰੀ ਤੇ ਕਮਰ ਦਰਦ ਦੇ ਲੱਛਣਾਂ ਤੋਂ ਕੀਤੀ ਜਾਂਦੀ ਹੈ। ਪੂਰੇ ਏਸ਼ੀਆ 'ਚ ਬਹੁਤ ਘੱਟ ਹੀ ਮਾਮਲੇ ਸਾਹਮਣੇ ਆਏ ਹਨ। ਯੂਐੱਸ 'ਚ 10 ਹਜ਼ਾਰ ਮਾਮਲੇ ਦੇ ਮੁਕਾਬਲੇ ਸਿੰਗਾਪੁਰ 'ਚ 12 ਅਗਸਤ ਤਕ 15 ਮਾਮਲੇ ਮਿਲੇ ਹਨ। ਮੰਕੀਪੌਕਸ ਇੰਨਾ ਵੱਡਾ ਖ਼ਤਰਾ ਨਹੀਂ ਹੈ ਪਰ ਮਾਹਿਰ ਇਸ ਨੂੰ ਲੈ ਕੇ ਬੇਹੱਦ ਚਿੰਤਤ ਹਨ।

WHO ਦੀ ਚਿਤਾਵਨੀ

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਇਲਾਕਿਆਂ 'ਚ LGBTQ ਭਾਈਚਾਰੇ ਦੇ ਲੋਕਾਂ ਦੀ ਪਛਾਣ ਕਰਨਾ ਮੁਸ਼ਕਲ ਹੈ, ਉੱਥੇ ਹੀ ਇਨਫੈਕਟਿਡ ਲੋਕਾਂ ਲਈ ਇਹ ਸਰਾਪ ਸਾਬਿਤ ਹੋ ਸਕਦਾ ਹੈ ਜੋ ਮਦਦ ਨਹੀਂ ਮੰਗ ਸਕਦੇ ਹਨ। ਨਿਊਜ਼ ਏਜੰਸੀ ਆਈਏਐੱਨਐੱਸ ਅਨੁਸਾਰ, ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੈਡਰੋਸ ਅਦਨੋਮ ਘੇਬ੍ਰਿਅਸਿਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਕਲੰਕ ਮੰਕੀਪੌਕਸ ਦੇ ਮਾਮਲਿਆਂ ਨੂੰ ਟਰੇਸ ਕਰਨ ਅਤੇ ਇਸ ਦੀ ਰੋਕਥਾਮ ਕਰਨ 'ਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਦੱਸ ਦੇਈਏ ਕਿ ਸਿੰਗਾਪੁਰ, ਮਲੇਸ਼ੀਆ, ਬੰਗਲਾਦੇਸ਼ ਵਰਗੇ ਕੁਝ ਦੇਸ਼ਾਂ ਤੇ ਇੰਡੋਨੇਸ਼ੀਆ ਦੇ ਕੁਝ ਹਿੱਸਿਆਂ 'ਚ ਸਮਲਿੰਗੀ ਯੌਨ ਸੰਬੰਧ ਗੈਰ-ਕਾਨੂੰਨੀ ਹੈ। ਰਿਪੋਰਟ ਅਨੁਸਾਰ, ਮੰਕੀਪੌਕਸ ਇਕ ਜਿਨਸੀ ਤੌਰ 'ਤੇ ਫੈਲਣ ਵਾਲੀ ਬਿਮਾਰੀ ਨਹੀਂ ਹੈ ਜਦਕਿ ਇਸਨੂੰ HI/AIDS ਵਰਗੀ ਮਹਾਮਾਰੀ ਵਜੋਂ ਦੇਖਿਆ ਜਾ ਰਿਹਾ ਹੈ। 1980 ਦੇ ਦਹਾਕੇ 'ਚ ਇਕ ਸਮਲਿੰਗੀ ਤੇ ਬਾਈਸੈਕਸੁਅਲ ਆਦਮੀ ਉੱਤੇ ਐੱਚਆਈਵੀ ਫੈਲਾਉਣ ਦਾ ਦੋਸ਼ ਲਗਾਇਆ ਗਿਆ ਸੀ, ਜਦਕਿ ਉਸ ਦੌਰਾਨ ਇਨਫੈਕਸ਼ਨ ਲਈ ਵਿਪਰੀਤ ਲਿੰਗੀ ਸਬੰਧ, ਇਨਫੈਕਟਿਡ ਸੂਈਆਂ, ਉਤਪਾਦ ਆਦਿ ਜ਼ਿੰਮੇਵਾਰ ਸਨ।

Posted By: Seema Anand