ਮਥੁਰਾ : ਅਕਸ਼ੈ ਪਾਤਰ ਦੀ 300 ਕਰੋੜਵੀਂ ਥਾਲੀ ਪਰੋਸਣ ਆਏ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਦੀ ਜ਼ਬਰਦਸਤ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ੁੱਧ ਅਤੇ ਪੌਸ਼ਟਿਕ ਖਾਣਾ ਬੱਚਿਆਂ ਨੂੰ ਪਰੋਸੇ ਜਾਣ ਨੂੰ ਲੀਲਾਧਰ ਦੀ ਜ਼ਮੀਨ ਤੋਂ ਸਾਤਵਿਕ ਦਾਨ ਦਾ ਨਾਂ ਦਿੱਤਾ। ਆਪਣੀ ਸਰਕਾਰ ਦੀ ਯੋਜਨਾ ਅਤੇ ਉਪਲਬੱਧੀਆਂ ਦੱਸ ਕੇ ਮਾਂ ਅਤੇ ਬੱਚੇ ਲਈ ਸੁਰੱਖਿਆ ਕਵਚ ਕਰਨ ਦਾ ਦਾਅਵਾ ਕੀਤਾ।

ਮਥੁਰਾ ਸਥਿਤ ਚੰਦਰੋਦਏ ਮੰਦਰ ਕੰਪਲੈਕਸ 'ਚ ਅਕਸ਼ੈ ਪਾਤਰ ਫਾਊਂਡੇਸ਼ਨ ਵਲੋਂ ਸੋਮਵਾਰ ਨੂੰ ਕਰਵਾਏ ਪ੍ਰੋਗਰਾਮ 'ਚ ਮੋਦੀ ਨੇ ਖ਼ੁਸ਼ੀ ਪ੍ਰਗਟਾਈ ਕਿ ਅਟਲ ਸਰਕਾਰ ਦੇ ਸਮੇਂ ਇਹ ਕੰਮ ਸ਼ੁਰੂ ਹੋਇਆ ਅਤੇ ਅੱਜ 300 ਕਰੋੜਵੀਂ ਥਾਲੀ ਪਰੋਸਣ ਦਾ ਮਾਣ ਉਨ੍ਹਾਂ ਨੂੰ ਹਾਸਲ ਹੋਇਆ ਹੈ। ਪੀਐੱਮ ਨੇ ਰਾਸ਼ਟਰੀ ਪੋਸ਼ਣ ਮਿਸ਼ਨ, ਰਾਸ਼ਟਰੀ ਇੰਦਰਧਨੁਸ਼ ਮਿਸ਼ਨ, ਸਵੱਛ ਭਾਰਤ ਅਭਿਆਨ ਅਤੇ ਉੱਜਵਲਾ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ 55 ਮਹੀਨੇ 'ਚ ਕੇਂਦਰ ਸਰਕਾਰ ਨੇ ਮਾਂ ਅਤੇ ਬੱਚੇ ਦੇ ਇਰਦ-ਗਿਰਦ ਪੋਸ਼ਣ, ਟੀਕਾਕਰਨ ਅਤੇ ਸਵੱਛਤਾ ਦੇ ਜ਼ਰੀਏ ਮਜ਼ਬੂਤ ਸੁਰੱਖਿਆ ਘੇਰਾ ਬਣਾਇਆ ਹੈ।

ਉਨ੍ਹਾਂ ਨੇ ਲੱਖਾਂ ਦੀ ਗਿਣਤੀ ਵਿਚ ਫ਼ਾਇਦਾ ਉਠਾਉਣ ਵਾਲੇ ਮਾਂ ਅਤੇ ਬੱਚਿਆਂ ਦੇ ਅੰਕੜੇ ਦੱਸੇ ਤਾਂ ਟੀਕਾਕਰਨ ਅਭਿਆਨ ਦਾ ਦਾਇਰਾ ਵਧਾਉਣ ਦੀ ਵੀ ਜਾਣਕਾਰੀ ਦਿੱਤੀ। ਗਰਭਵਤੀ ਅੌਰਤਾਂ ਨੂੰ ਦਿੱਤੀ ਜਾਣਵਾਲੀ ਛੇ ਹਜ਼ਾਰ ਰੁਪਏ ਦੀ ਮਦਦ ਦਾ ਵੀ ਜ਼ਿਕਰ ਕੀਤਾ।

ਪੀਐੱਮ ਦਾ ਕਹਿਣਾ ਸੀ ਕਿ ਅਸੀਂ ਗੋਕੁਲ ਮਿਸ਼ਨ ਅਤੇ ਰਾਸ਼ਟਰੀ ਕਾਮਧੇਨੂ ਕਮਿਸ਼ਨ ਦਾ ਗਠਨ ਕਰ ਕੇ ਇਸ ਲਈ 500 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਹੈ। ਗਊ ਸੇਵਾ ਲਈ ਸੁਦੇਵੀ ਨੂੰ ਪਦਮਸ਼੍ਰੀ ਸਨਮਾਨ ਦਿੱਤਾ ਗਿਆ ਹੈ। ਅੰਨਦਾਤਾ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕਿਸਾਨ ਕ੍ਰੈਡਿਟ ਕਾਰਡ 'ਤੇ ਪਸ਼ੂ ਪਾਲਕਾਂ ਨੂੰ ਤਿੰਨ ਲੱਖ ਰੁਪਏ ਕਰਜ਼ ਮਿਲਣ ਨਾਲ ਡੇਅਰੀ ਸਨਅਤ ਖੁਸ਼ਹਾਲ ਹੋਵੇਗੀ।

ਪ੍ਧਾਨ ਮੰਤਰੀ ਨੇ ਬਜਟ 'ਚ ਕਿਸਾਨਾਂ ਲਈ ਛੇ ਹਜ਼ਾਰ ਰੁਪਏ ਸਾਲਾਨਾ ਆਰਥਿਕ ਮਦਦ ਦੀ ਵਿਵਸਥਾ ਕੀਤੇ ਜਾਣ ਦੀ ਵੀ ਯਾਦ ਦਿਵਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੀਲ ਪ੍ਭੂਪਾਦ ਦੀ ਮੂਰਤੀ 'ਤੇ ਫੁੱਲ ਭੇਟ ਕੀਤੇ ਅਤੇ 300 ਕਰੋੜਵੀਂ ਥਾਲੀ ਦੇ ਪੱਥਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ 'ਤੇ ਰਾਜਪਾਲ ਰਾਮ ਨਾਈਕ ਵੀ ਮੌਜੂਦ ਰਹੇ।

ਕੁੰਭ ਤੋਂ ਨਿਕਲਿਆ ਸਵੱਛਤਾ ਦਾ ਸੰਦੇਸ਼

ਪ੍ਧਾਨ ਮੰਤਰੀ ਨੇ ਕਿਹਾ ਕਿ ਕੁੰਭ ਸਮਾਜਿਕ ਸੰਦੇਸ਼ ਦੇਣ ਲਈ ਹੀ ਲੱਗਦੇ ਹਨ। ਯੋਗੀ ਸਰਕਾਰ ਨੇ ਕੁੰਭ ਤੋਂ ਦੇਸ਼ ਦੁਨੀਆ ਨੂੰ ਸਵੱਛਤਾ ਦਾ ਸੰਦੇਸ਼ ਦੇਣ 'ਚ ਸਫਲਤਾ ਹਾਸਲ ਕੀਤੀ ਹੈ।

ਸਵੱਛਤਾ ਕੁੰਭ ਮੋਦੀ ਦੀ ਪ੍ਰੇਰਣਾ : ਯੋਗੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਵੱਛ ਕੁੰਭ ਦੇ ਸੰਦੇਸ਼ ਦੇ ਪਿੱਛੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਦੱਸੀ। ਉਨ੍ਹਾਂ ਨੇ ਗੁਣਵੱਤਾਪੂਰਣ ਖਾਣਾ ਬੱਚਿਆਂ ਨੂੰ ਮੁਹੱਈਆ ਕਰਾਉਣ ਲਈ ਅਕਸ਼ੈ ਪਾਤਰ ਫਾਊਂਡੇਸ਼ਨ ਨੂੰ ਧੰਨਵਾਦ ਦਿੱਤਾ। ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਛੇ ਨਵੇਂ ਜ਼ਿਲਿ੍ਹਆਂ 'ਚ ਰਸੋਈ ਬਣਾਉਣ ਲਈ ਧਨ ਜਾਰੀ ਕਰ ਦਿੱਤਾ ਹੈ।