ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਫੈਲ ਰਹੇ ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ 'ਚ 21 ਦਿਨ ਦਾ ਲਾਕਡਾਊਨ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ ਇਸ ਲਈ ਅੱਜ ਮੋਦੀ ਸਰਕਾਰ ਨੇ ਇਕ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਰਾਹਤ ਪੈਕੇਜ ਦੇਣਾ ਕੇਂਦਰ ਸਰਕਾਰ ਵੱਲੋਂ ਸਹੀ ਸਮੇਂ 'ਤੇ ਚੁੱਕਿਆ ਕਦਮ ਸ਼ਲਾਘਾਯੋਗ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਵਿੱਤੀ ਸਹਾਇਤਾ ਪੈਕੇਜ ਦਾ ਅੱਜ ਸਰਕਾਰ ਦਾ ਐਲਾਨ ਸਹੀ ਦਿਸ਼ਾ 'ਚ ਪਹਿਲਾ ਕਦਮ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਸੁਸਤ ਪਈ ਅਰਥਵਿਵਸਥਾ ਨੂੰ ਰਾਹਤ ਦੇਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1.70 ਲੱਖ ਕਰੋੜ ਦੇ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗ਼ਰੀਬਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡੀਬੀਟੀ ਦੇ ਜ਼ਰੀਏ ਅਕਾਊਂਟ 'ਚ ਪੈਸੇ ਟਰਾਂਸਫਰ ਵੀ ਕੀਤੇ ਜਾਣਗੇ। ਸਰਕਾਰ ਨੇ ਜੋ ਵੱਡਾ ਐਲਾਨ ਕੀਤਾ ਹੈ। ਉਸ 'ਚ ਤਿੰਨ ਮਹੀਨੇ ਤਕ ਇਮਪਲਾਈ ਤੇ ਇਮਪਲਾਈਲਰ ਦੋਵਾਂ ਦੇ ਹਿੱਸਾ ਦਾ ਯੋਗਦਾਨ ਸਰਕਾਰ ਕਰੇਗੀ। ਇਹ ਉਥੋਂ ਲਾਗੂ ਹੋਵੇਗਾ ਜਿੱਥੇ 100 ਤੋਂ ਘੱਟ ਕਰਮਚਾਰੀ ਤੇ 90 ਫੀਸਦੀ 15 ਹਜ਼ਾਰ ਤੋਂ ਘੱਟ ਤਨਖਾਹ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਜੋ ਲੋਕ ਕੋਰੋਨਾ ਵਾਇਰਸ ਦੀ ਲੜਾਈ 'ਚ ਸਾਥ ਦੇ ਰਹੇ ਹਨ ਉਨ੍ਹਾਂ ਲਈ 50 ਲੱਖ ਦਾ ਇਸ਼ੋਰੈੱਸ ਕਵਰ ਸਰਕਾਰ ਦੇਵੇਗੀ। ਇਨ੍ਹਾਂ 'ਚ ਆਸ਼ਾ ਵਰਕਰ, ਡਾਕਟਰ ਤੇ ਨਰਸ ਤੇ ਹੋਰ ਮੈਡੀਕਲ ਸਟਾਫ਼ ਸ਼ਾਮਲ ਹੋਵੇਗਾ। ਇਸ ਨਾਲ 20 ਲੱਖ ਮੈਡੀਕਲ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ ਮੁੱਖ ਰੂਪ 'ਚ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ। ਪਹਿਲਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਹੋਰ ਯੋਜਨਾਵਾਂ ਦੇ ਤਹਿਤ 80 ਕਰੋੜ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਅਗਲੇ ਤਿੰਨ ਮਹੀਨੇ ਤਕ ਪੰਜ ਕਿਲੋ ਚਾਵਲ, ਕਣਕ ਮੁਫ਼ਤ 'ਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਕ ਕਿਲੋ ਦਾਲ ਹਰ ਪਰਿਵਾਰ ਨੂੰ ਮੁਫ਼ਤ ਦਿੱਤਾ ਜਾਵੇਗਾ

Posted By: Tejinder Thind