ਜੇਐੱਨਐੱਨ, ਚਰਖੀ ਦਾਦਰੀ/ਕੁਰੂਕਸ਼ੇਤਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਦਰੀ ਰੈਲੀ 'ਚ ਪਹੁੰਚ ਗਏ ਹਨ। ਰੈਲੀ ਦੇ ਮੰਚ 'ਤੇ ਪਹੁੰਚਣ ਦੇ ਬਾਅਦ ਲੋਕਾਂ ਨੇ ਉਨ੍ਹਾਂ ਦਾ ਨਾਅਰਿਆਂ ਨਾਲ ਸਵਾਗਤ ਕੀਤਾ। ਉਨ੍ਹਾਂ ਦੀ ਰੈਲੀ ਵਾਲੀ ਥਾਂ 'ਤੇ ਭਾਜਪਾ ਨੇਤਾਵਾਂ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਪ੍ਰਣਾਮ ਸਵਿਕਾਰ ਕੀਤਾ। ਮੰਚ 'ਤੇ ਸੂਬਾ ਤੇ ਸਥਾਨਕ ਨੇਤਾ ਮੌਜੂਦ ਸਨ।

ਪੀਐੱਮ ਮੋਦੀ ਨੇ ਕਿਹਾ ਕਿ ਹਿੰਦੂਸਤਾਨ ਤੇ ਹਰਿਆਣਾ ਦੇ ਕਿਸਾਨਾਂ ਦੇ ਹੱਕ ਦਾ ਪਾਣੀ 70 ਸਾਲ ਤੋਂ ਪਾਕਿਸਤਾਨ ਜਾ ਰਿਹਾ ਹੈ। ਇਙ ਪਾਣੀ ਹੁਣ ਤੁਹਾਡਾ ਮੋਦੀ ਰੋਕੇਗਾ ਤੇ ਤੁਹਾਡੇ ਘਰ ਤਕ ਲਿਆਵੇਗਾ। ਇਸ ਪਾਣੀ 'ਤੇ ਹਿੰਦੂਸਤਾਨ ਦਾ ਹੱਕ ਹੈ ਤੇ ਇਸ ਨੂੰ ਰੋਕਣ ਦੀ ਦਿਸ਼ਾ 'ਚ ਕੰਮ ਕੀਤਾ ਜਾ ਰਿਹਾ ਹੈ। ਜਲਦ ਹੀ ਪਾਕਿਸਤਾਨ ਜਾ ਰਿਹਾ ਸਾਡੀਆਂ ਨਹਿਰਾਂ ਦਾ ਪਾਣੀ ਕਿਸਾਨਾਂ ਨੂੰ ਮਿਲੇਗਾ।

ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਧਾਰਾ 370 ਤੋਂ ਮੁਕਤੀ ਦਿਵਾਈ। ਉਨ੍ਹਾਂ ਨੇ ਲੋਕਾਂ ਨਾਲ ਇਸ ਕਦਮ 'ਤੇ ਉਨ੍ਹਾਂ ਦੀ ਸਹਿਮਤੀ ਮੰਗੀ। ਉਨ੍ਹਾਂ ਕਿਹਾ ਕਾਂਗਰਸ ਦੇ ਲੋਕੋ ਮੈਨੂੰ ਜਿੰਨੀਆਂ ਗਾਲ੍ਹਾਂ ਦੇਣੀਆਂ ਹਨ ਦੇਵੋਂ, ਪਰ ਦੇਸ਼ ਖ਼ਿਲਾਫ਼ ਨਾ ਬੋਲੋ। ਕਾਂਗਰਸ ਦੀ ਹਿੰਮਤ ਹੋਵੇ ਤਾਂ ਇਕ ਵਾਰ ਕਹਿ ਦੇਵੇ ਕਿ ਸੱਤਾ 'ਚ ਆਏ ਤਾਂ ਧਾਰਾ 370 ਵਾਪਸ ਲੈਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਸਬਕ ਤੇ ਸਜ਼ਾ ਮਿਲਣੀ ਚਾਹੀਦੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਨ੍ਹਾਂ ਲੋਕਾਂ ਨੂੰ 21 ਅਕਤੂਬਰ ਨੂੰ ਵੋਟਰ ਜਵਾਬ ਦੇਣਗੇ।ਦਾਦਰੀ ਵਿਧਾਨ ਸਭ ਸੀਟ ਤੋਂ ਮਸ਼ਹੂਰ ਪਹਿਲਵਾਨ ਦੰਗਲ ਗਰਲ ਬਬੀਤਾ ਫੌਗਾਟ ਭਾਜਪਾ ਉਮੀਦਵਾਰ ਹੈ। ਬਬੀਤਾ ਫੌਗਾਟ ਨੇ ਲੋਕਾਂ ਨਾਲ ਭਾਵੂਕ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਖੇਤਰ ਦੇ ਲੋਕ ਪਰਿਵਾਰ ਦੀ ਬੇਟੀ ਨੂੰ ਨਿਰਾਸ਼ ਨਹੀਂ ਕਰਨਗੇ। ਸੂਬੇ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਰੋਹਤਕ ਦੇ ਸੰਸਦ ਡਾ. ਅਰਵਿੰਦ ਸ਼ਰਮਾ ਦਿਖਦੇ ਹਨ ਤਾਂ ਪੂਰੀ ਭਾਜਪਾ ਕਾਂਗਰਸ ਦੇ ਜਹਿਨ 'ਚ ਆ ਜਾਂਦੀ ਹੈ। ਰੈਲੀ 'ਚ ਕਾਫੀ ਗਿਣਤੀ 'ਚ ਲੋਕ ਮੌਜੂਦ ਸਨ।

Posted By: Susheel Khanna