#mithunchakraborty ਮਿਥੁਨ ਚੱਕਰਵਰਤੀ ਨੇ ਆਖ਼ਰਕਾਰ ਭਾਜਪਾ ਦਾ ਪੱਲਾ ਫੜ ਲਿਆ। ਇਸ ਦੇ ਸੰਕੇਤ ਉਦੋਂ ਮਿਲ ਗਏ ਸਨ, ਜਦੋਂ ਬੀਤੇ ਦਿਨੀਂ ਮੁੰਬਈ 'ਚ ਉਨ੍ਹਾਂ ਦੀ ਮੁਲਾਕਾਤ ਸੰਘ ਮੁਖੀ ਮੋਹਨ ਭਾਗਵਤ ਨਾਲ ਹੋਈ ਸੀ। ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਮੈਦਾਨ 'ਚ ਜਿਵੇਂ ਹੀ Mithun Chakraborty ਨੇ ਭਾਜਪਾ ਦਾ ਝੰਡਾ ਫੜਿਆ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਨਾਂ ਟ੍ਰੈਂਡ ਕਰਨ ਲੱਗਾ। ਯੂਜ਼ਰਜ਼ Mithun Chakraborty ਦੀਆਂ ਫਿਲਮਾਂ ਦੇ ਐਕਸ਼ਨ ਸੀਨ ਸ਼ੇਅਰ ਕਰਨ ਲੱਗੇ। (ਹੇਠਾਂ ਦੇਖੋ ਵੀਡੀਓ) ਨਾਲ ਹੀ Mithun Chakraborty ਦੇ ਸਿਆਸੀ ਸਫ਼ਰ ਦੀ ਵੀ ਚਰਚਾ ਹੋਣ ਲੱਗੀ। ਉਂਝ ਤਾਂ Mithun Chakraborty ਨੂੰ ਪੱਛਮੀ ਬੰਗਾਲ ਦਾ ਅਮਿਤਾਭ ਬੱਚਨ ਕਿਹਾ ਜਾਂਦਾ ਹੈ, ਪਰ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਬਿੱਗ ਬੀ ਯਾਨੀ ਅਮਿਤਾਭ ਬੱਚਨ ਦੇ ਸਿਆਸੀ ਸਫ਼ਰ ਨਾਲ ਤੁਲਨਾ ਹੋਣ ਲੱਗੀ ਹੈ।

Mithun Chakraborty ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਖੱਬੇ ਪੱਖੀਆਂ ਨਾਲ ਕੀਤੀ ਸੀ। ਬਾਅਦ ਵਿਚ ਉਹ ਦੋ ਫਿਲਮਾਂ 'ਚ ਰੁੱਝ ਗਏ। 2011 'ਚ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨਾਲ ਜੁੜ ਗਏ। ਮਮਤਾ ਬੈਨਰਜੀ ਨੇ ਉਨ੍ਹਾੰ ਨੂੰ ਆਪਣੀ ਪਾਰਟੀ ਤੋਂ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ। ਹਾਲਾਂਕਿ 2016 'ਚ Mithun Chakraborty ਨੇ ਸਿਹਤ ਦਾ ਹਵਾਲਾ ਦੇ ਕੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਇਸ ਦੀ ਅਸਲ ਵਜ੍ਹਾ ਇਹ ਦੱਸੀ ਗਈ ਕਿ ਸ਼ਾਰਦਾ ਘੁਟਾਲੇ ਕਾਰਨ Mithun Chakraborty ਨੇ ਮਮਤਾ ਬੈਨਰਜੀ ਤੋਂ ਦੂਰੀ ਬਣਾ ਲਈ। ਇਸੇ ਘੁਟਾਲੇ ਤੋਂ ਪਿੱਛਾ ਛੁਡਾਉਣ ਲਈ ਮਿਥੁਨ ਨੂੰ 1 ਕਰੋੜ 20 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਨਾਲ ਹੀ ਅਜਿਹਾ ਹੀ ਹੋਇਆ ਸੀ। Mithun Chakraborty ਮਮਤਾ ਬੈਨਰਜੀ ਕਾਰਨ ਸਿਆਸਤ 'ਚ ਆਏ ਸਨ ਤੇ ਅਮਿਤਾਭ ਬੱਚਨ ਗਾਂਧੀ ਪਰਿਵਾਰ ਦੇ ਕਰੀਬੀ ਹੋਣ ਕਾਰਨ। ਦੋਵਾਂ ਕਲਾਕਾਰਾਂ ਨੂੰ ਸਿਆਸਤ ਰਾਸ ਨਾ ਆਈ ਤੇ ਦੂਰੀ ਬਣਾ ਲਈ। ਮਿਥਨ ਸ਼ਾਰਦਾ ਘੁਟਾਲੇ ਕਾਰਨ ਸਿਆਸਤ ਤੋਂ ਦੂਰ ਹੋਏ ਤੇ ਅਮਿਤਾਭ ਬੱਚਨ ਬੋਫੋਰਸ ਘੁਟਾਲੇ ਕਾਰਨ। ਇਹ ਗੱਲ ਹੋਰ ਹੈ ਕਿ ਮਿਥੁਨ ਇਕ ਵਾਰ ਫਿਰ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।

Posted By: Seema Anand