ਕੋਲਕਾਤਾ, ਏਜੰਸੀਆਂ ; ਤ੍ਰਿਣਮੂਲ ਕਾਂਗਰਸ (TMC) ਦੇ ਸਾਬਕਾ ਰਾਜ ਸਭਾ ਮੈਂਬਰ ਮਿਥੁਨ ਚੱਕਰਵਰਤੀ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦੌਰਾਨ ਖ਼ਬਰ ਆ ਰਹੀ ਹੈ ਕਿ ਉਹ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਲਕਾਤਾ ਦੀ ਬ੍ਰਿਗੇਡ ਪਰੇਡ ਗਰਾਊਂਡ 'ਚ ਮੰਚ ਸਾਂਝਾ ਕਰ ਸਕਦੇ ਹਨ। ਹਾਲਾਂਕਿ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਮਿਥੁਨ ਭਾਜਪਾ ਲਈ ਪ੍ਰਚਾਰ ਕਰਨਗੇ ਜਾਂ ਨਹੀਂ, ਇਹ ਹਾਲੇ ਸਪੱਸ਼ਟ ਨਹੀਂ ਹੈ। ਸਿਰਫ਼ ਖ਼ਬਰ ਆਈ ਹੈ ਕਿ ਅਦਾਕਾਰ ਮਿਥੁਨ ਚੱਕਵਰਰਤੀ ਭਾਜਪਾ 'ਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਿਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਲਕਾਤਾ ਦੇ ਬ੍ਰਿਗੇਡ ਮੈਦਾਨ 'ਚ ਸੱਤ ਮਾਰਚ ਨੂੰ ਹੋਣ ਵਾਲੀ ਰੈਲੀ 'ਚ ਉਹ ਮੌਜੂਦ ਰਹਿਣਗੇ।

ਇਸ ਦੌਰਾਨ ਭਾਜਪਾ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਮਿਥੁਨ ਕੱਲ੍ਹ ਪੀਐੱਮ ਮੋਦੀ ਦੀ ਰੈਲੀ 'ਚ ਮੌਜੂਦ ਰਹਿ ਸਕਦੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ (Kailash Vijayvargiya) ਨੇ ਕਿਹਾ ਹੈ ਕਿ 7 ਮਾਰਚ ਨੂੰ ਪੱਛਮੀ ਬੰਗਾਲ 'ਚ ਪੀਐੱਮ ਮੋਦੀ ਦੀ ਰੈਲੀ 'ਚ ਸਿਰਫ਼ ਜਨਤਾ ਹੋਵੇਗਾ ਤੇ ਪ੍ਰਧਾਨ ਮੰਤਰੀ ਹੋਣਗੇ। ਅਸੀਂ ਜਨਤਕ ਰੂਪ 'ਚ ਆਉਣ ਵਾਲਿਆਂ ਦਾ ਸਵਾਗਤ ਕਰਾਂਗੇ, ਜਿਨ੍ਹਾਂ ਵਿਚ ਮਿਥੁਨ ਚੱਕਰਵਰਤੀ ਵੀ ਆਉਂਦੇ ਹਨ।

Posted By: Seema Anand