ਜੇਐੱਨਐੱਨ, ਨਵੀਂ ਦਿੱਲੀ : ਭਾਰਤ ਆਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਮੌਤ ਬ੍ਰਿਟਿਸ਼ ਮੂਲ ਦੇ ਨਾਗਰਿਕ ਇਯਾਨ ਜੋਨਸ ਦੇ ਪਿੱਛੇ ਹੱਥ ਧੋ ਕੇ ਪਈ ਹੈ ਪਰ ਹਰ ਵਾਰ ਮਾਤ ਖਾ ਜਾਂਦੀ ਹੈ। ਇਯਾਨ ਹਰ ਵਾਰ ਮੌਤ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਜਾਂਦੇ ਹਨ। ਤੁਹਾਨੂੰ ਵੀ ਸੁਣ ਕੇ ਥੋੜ੍ਹਾ ਹੈਰਾਨੀਜਨਕ ਲੱਗੇਗਾ ਕਿ ਆਖਿਰ ਇਕ ਵਿਅਕਤੀ ਬਹੁਤ ਘੱਟ ਸਮੇਂ 'ਚ ਚਾਰ ਵਾਰ ਮੌਤ ਨੂੰ ਮਾਤ ਕਿਵੇਂ ਦੇ ਸਕਦਾ ਹੈ ਪਰ ਇਯਾਨ ਜੋਨਸ ਨਾਲ ਅਜਿਹਾ ਹੀ ਹੋਇਆ ਹੈ। ਬੀਤੇ ਕੁਝ ਸਮੇਂ ਬਾਅਦ ਦੇ ਅੰਤਰਾਲ 'ਤੇ ਹੀ ਉਨ੍ਹਾਂ ਨੇ ਭਾਰਤ 'ਚ ਪਹਿਲਾਂ ਡੇਂਗੂ ਬੁਖਾਰ ਹੋਇਆ, ਉਸ ਤੋਂ ਠੀਕ ਹੋਣ ਤੋਂ ਕੁਝ ਦਿਨ ਬਾਅਦ ਹੀ ਇਯਾਨ ਨੂੰ ਮਲੇਰੀਆ ਹੋ ਗਿਆ, ਫਿਰ ਮਲੇਰੀਆ ਤੋਂ ਠੀਕ ਹੋਏ ਸਨ ਕਿ ਹੁਣ ਕੋਰੋਨਾ ਪਾਜ਼ੇਟਿਵ ਰਿਪੋਰਟ ਆ ਗਈ। ਆਖਿਰਕਾਰ ਕੋਰੋਨਾ ਮਹਾਮਾਰੀ ਨੂੰ ਵੀ ਮਾਤ ਦੇ ਕੇ ਖੜ੍ਹੇ ਹੋਏ ਹੀ ਸਨ ਕਿ ਕੋਬਰਾ ਸੱਪ ਨੇ ਡੰਗ ਲਿਆ। ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਇਯਾਨ ਜੋਨਸ ਤੇ ਕੋਬਰਾ ਦਾ ਜ਼ਹਿਰ ਵੀ ਅਸਰਕਾਰਕ ਨਹੀਂ ਰਿਹਾ ਤੇ ਹੁਣ ਸਿਹਤਮੰਦ ਹੋ ਚੁੱਕੇ ਹਨ।

ਗੌਰਤਲਬ ਹੈ ਕਿ ਦੱਖਣੀ ਇੰਗਲੈਂਡ ਦੇ ਆਇਲ ਆਫ ਵ੍ਹਾਈਟ ਨਿਵਾਸੀ ਇਯਾਨ ਜੋਨਸ ਕੋਰੋਨਾ ਕਾਲ ਤੋਂ ਪਹਿਲਾਂ ਰਾਜਸਥਾਨ ਘੁੰਮਣ ਲਈ ਆਏ ਸਨ ਤੇ ਉਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਹੱਥ ਕੁਝ ਨਾ ਕੁਝ ਅਣਹੋਣੀ ਘਟਦੀ ਗਈ। ਹਾਲ ਹੀ 'ਚ ਜਦੋਂ ਕੋਪਰਾ ਸੱਪ ਨੇ ਉਨ੍ਹਾਂ ਨੂੰ ਕਟਿਆ ਤਾਂ ਜੋਧਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਤਿੰਨ ਬਿਮਾਰੀਆਂ ਤੋਂ ਬਾਅਦ ਜਦੋਂ ਠੀਕ ਹੋਏ ਤੇ ਫਿਰ ਕੋਬਰਾ ਸੱਪ ਨੇ ਕੱਟਣ ਦੀ ਖ਼ਬਰ ਪਰਿਵਾਰ ਨੇ ਸੁਣੀ ਤਾਂ ਸਦਮੇ 'ਚ ਆ ਗਿਆ ਪਰ ਈਯਾਨ ਨੇ ਹਿੰਮਤ ਨਹੀਂ ਹਾਰੀ।

ਹੁਣ ਪੂਰੀ ਤਰ੍ਹਾਂ ਨਾਲ ਠੀਕ ਹੈ ਇਯਾਨ

ਇਯਾਨ ਦੇ ਪਰਿਵਾਰ ਨੇ ਆਰਥਿਕ ਮਦਦ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਦਦ 'ਚ ਮਿਲੀ ਰਾਸ਼ੀ ਤੋਂ ਇਯਾਨ ਜੋਨਸ ਦੇ ਇਲਾਜ ਤੇ ਉਨ੍ਹਾਂ ਨੂੰ ਵਾਪਸ ਲੈ ਜਾਣ 'ਚ ਮਦਦ ਮਿਲੇਗੀ। ਜੋਨਸ ਨੂੰ ਕੋਬਰਾ ਨੇ ਉਸ ਸਮੇਂ ਕੱਟ ਲਿਆ ਸੀ, ਜਦੋਂ ਉਹ ਮਾਧੋਪੁਰ ਸਥਿਤ ਆਪਣੇ ਦਫ਼ਤਰ 'ਚ ਆਰਾਮ ਕਰ ਰਹੇ ਸਨ।

ਹਸਪਤਾਲ ਨੇ ਕਿਹਾ ਕਿ ਜੋਨਸ ਨੂੰ ਸੱਪ ਵੱਲੋਂ ਕੱਟੇ ਜਾਣ ਤੋਂ ਬਾਅਦ ਹਸਪਤਾਲ ਲਿਆਇਆ ਗਿਆ ਤਾਂ ਸ਼ੁਰੂਆਤੀ ਜਾਂਚ 'ਚ ਉਨ੍ਹਾਂ ਦੇ ਦੂਜੀ ਵਾਰ ਕੋਰੋਨਾ ਪਾਜ਼ੇਟਿਵ ਹੋਣ ਦਾ ਸ਼ੱਕ ਹੋਇਆ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਜੋਨਸ ਦੀ ਨਜ਼ਰ ਕਮਜ਼ੋਰ ਹੋ ਗਈ ਸੀ, ਉਹ ਮੁਸ਼ਕਲ ਤੋਂ ਚੱਲ ਪਾ ਰਹੇ ਸਨ, ਹਾਲਾਂਕਿ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

Posted By: Amita Verma