ਨਵੀਂ ਦਿੱਲੀ, ਪੀਟੀਆਈ : ਕੇਂਦਰੀ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਸਰਕਾਰ ਨੂੰ ਪੱਤਰ ਲਿਖ ਕੇ ਸੀਮਾ ਪਾਰ 'ਤੋਂ ਆ ਰਹੀਆਂ ਜ਼ਰੂਰੀ ਵਸਤੂਆਂ ਦੇ ਵਾਹਨਾਂ ਨੂੰ ਸੂਬੇ 'ਚ ਆਉਣ ਦੀ ਮਨਜ਼ੂਰੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸੂਬਾ ਸਰਕਾਰ ਭਾਰਤ-ਬੰਗਲਾਦੇਸ਼ ਸੀਮਾਵਾਂ ਦੇ ਮਾਧਿਅਮ ਤੋਂ ਜ਼ਰੂਰੀ ਵਸਤੂਆਂ ਦੇ ਵਾਹਨਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਦੇ ਰਹੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਰਾਜੀਵ ਸਿਨਹਾ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਬਿਨਾਂ ਕਿਸੇ ਦੇਰੀ ਦੇ ਜ਼ਰੂਰੀ ਵਸਤੂਆਂ ਦੇ ਵਾਹਨਾਂ ਦੇ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਕਰਾਂਸ ਲੈਂਡ ਬਾਰਡਰ ਨੂੰ ਖੋਲ੍ਹਣ ਰਿਪੋਰਟ ਅੱਜ ਹੀ ਭੇਜੇ।

ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਬੰਗਲਾਦੇਸ਼ ਨਾਲ ਵੱਡੀ ਗਿਣਤੀ 'ਚ ਜ਼ਰੂਰੀ ਸਾਮਾਨ ਲਿਆਉਣ ਵਾਲੇ ਟਰੱਕ ਬਾਰਡਰ ਕਰਾਸਿੰਗ 'ਤੇ ਫਸੇ ਹਨ। ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਗੁਆਂਢੀ ਦੇਸ਼ਾਂ ਨਾਲ ਸੰਧੀਆਂ ਦੇ ਤਹਿਤ ਸੀਮਾ 'ਤੇ ਪਾਰ ਭੂਮੀ ਵਪਾਰ ਲਈ ਵਾਹਨਾਂ ਨੂੰ ਨਹੀਂ ਰੋਕੇਗਾ। ਜ਼ਰੂਰੀ ਵਸਤੂਆਂ ਦੀ ਸੀਮਾ 'ਤੇ ਆਵਾਜਾਈ ਨੂੰ ਰੋਕਣ ਲਈ ਪੱਛਮੀ ਬੰਗਾਲ ਸਰਕਾਰ ਦੀ ਇਕਤਰਫ਼ਾ ਕਾਰਵਾਈ ਦੇ ਵੱਡੇ ਕੌਮਾਂਤਰੀ ਨਤੀਜੇ ਹੋਣਗੇ।

ਜ਼ਿਕਰਯੋਗ ਹੈ ਕਿ ਸੂਬਾ 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ 12 ਤੋਂ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਬੰਗਾਲ 'ਚ ਕੋਰੋਨਾ ਨਾਲ ਮੌਤ ਦੀ ਗਿਣਤੀ 218 ਦੱਸਿਆ ਗਿਆ ਹੈ। ਕੇਂਦਰ ਮੁਤਾਬਕ ਸੂਬੇ 'ਚ ਹੁਣ ਤਕ ਕੋਰੋਨਾ ਦੇ 1259 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ 218 ਦੀ ਮੌਤ ਹੋਈ ਹੈ ਜਦਕਿ 133 ਲੋਕ ਠੀਕ ਹੋ ਚੁੱਕੇ ਹਨ।

Posted By: Rajnish Kaur