ਨਵੀਂ ਦਿੱਲੀ, ਏਐੱਨਆਈ : ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਦੇ 1000 ਤੋਂ ਜ਼ਿਆਦਾ ਐੱਲਪੀਜੀ ਡਿਸਟ੍ਰੀਬਿਊਟਰਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਦੀ ਐੱਲਪੀਜੀ ਸਪਲਾਈ ਪੂਰੀ ਕਰਨ ਲਈ ਡਿਸਟ੍ਰੀਬਿਊਟਰਜ਼ ਦੀ ਸ਼ਲਾਘਾ ਕੀਤੀ। ਅਸਲ ਵਿਚ ਲਾਕਡਾਊਨ ਕਾਰਨ ਐੱਲਪੀਜੀ ਸਬੰਧੀ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਉਨ੍ਹਾਂ ਇਨ੍ਹਾਂ ਡਿਸਟ੍ਰੀਬਿਊਟਰਜ਼ ਨਾਲ ਗੱਲਬਾਤ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਇਨ੍ਹਾਂ ਸਾਰਿਆਂ ਨਾਲ ਰਾਬਤਾ ਕਾਇਮ ਕੀਤਾ ਸੀ।

ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ਵਿਚ ਲਾਕਡਾਊਨ ਲਾਗੂ ਹੈ। ਇਸ ਦੌਰਾਨ ਸਰਕਾਰ ਇਹ ਯਕੀਨੀ ਬਣਾਉਣ 'ਚ ਜੁਟੀ ਹੈ। ਇਸ ਕਾਰਨ ਗ਼ਰੀਬ ਲੋਕਾਂ ਨੂੰ ਕਲਿਆਣ ਯੋਜਨਾ (PMGKY) ਤਹਿਤ ਗ਼ਰੀਬਾਂ ਨੂੰ ਮੁਫ਼ਤ LPG Cylinders ਦੇਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਹੁਣ ਸਰਕਾਰ ਨੇ ਦੇਸ਼ ਦੇ 1000 LPG ਡਿਸਟ੍ਰੀਬਿਊਟਰਜ਼ ਨਾਲ ਮੀਟਿੰਗ ਕਰ ਕੇ ਇਹ ਵਿਵਸਥਾ ਕਰ ਦਿੱਤੀ ਹੈ ਕਿ ਗ਼ਰੀਬਾਂ ਤਕ 3 ਮੁਫ਼ਤ LPG Cylinders ਪਹੁੰਚਾਉਣ ਦਾ ਸਮਾਂ ਬਿਨਾਂ ਕਿਸੇ ਅੜਿੱਕੇ ਦੇ ਪੂਰਾ ਹੋ ਜਾਵੇ।

Posted By: Rajnish Kaur