ਜੇਐੱਨਐੱਨ, ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਮੱਧ ਪ੍ਰਦੇਸ਼ ਸਰਕਾਰ 'ਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਦਾ ਇਕ ਡਾਂਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੂਬਾ ਸਰਕਾਰ 'ਚ ਮੰਤਰੀ ਇਮਰਤੀ ਦੇਵੀ ਨੇ ਬਾਲੀਵੁੱਡ ਗਾਣੇ 'ਮੁਝਕੋ ਰਾਨਾ ਜੀ ਮਾਫ਼ ਕਰਨਾ' 'ਚ ਡਾਂਸ ਕੀਤਾ ਹੈ। ਮੰਤਰੀ ਦਾ ਇਹ ਡਾਂਸ ਵੀਡੀਓ ਫੇਸਬੁੱਕ, ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ ਤਾਂ ਉੱਥੇ, ਪ੍ਰਦੇਸ਼ ਭਾਜਪਾ ਮੰਤਰੀ ਦੇ ਡਾਂਸ 'ਤੇ ਤਨਜ਼ ਕੱਸਿਆ ਹੈ। ਮੰਤਰੀ ਦੇ ਡਾਂਸ ਵੀਡੀਓ ਤੇ ਮੱਧ ਪ੍ਰਦੇਸ਼ ਕਾਂਗਰਸ ਨੇ ਇਮਰਤੀ ਦੇਵੀ ਦਾ ਬਚਾਅ ਕਰਦਿਆਂ ਕਿਹਾ ਕਿ ਡਾਂਸ ਕਰਨ 'ਚ ਕੀ ਗਲਤ ਹੈ।

ਜਾਣਕਾਰੀ ਮੁਤਾਬਿਕ ਵੀਡੀਓ ਡਬਰਾ ਵਿਧਾਨ ਸਭਾ ਖੇਤਰ 'ਚ ਹੋ ਰਹੇ ਇਕ ਵਿਆਹ ਸਮਾਗਮ ਦਾ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਸਰਕਾਰ 'ਚ ਇਮਰਤੀ ਦੇਵੀ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਇਸ ਤੋਂ ਬਾਅਦ ਇਮਰਤੀ ਦੇਵੀ ਦੇ ਕਈ ਅਜਿਹੇ ਵੀਡੀਓ ਆ ਚੁੱਕੇ ਹਨ, ਜੋ ਸੋਸ਼ਲ ਮੀਡੀਆ 'ਚ ਖ਼ੂਬ ਵਾਇਰਲ ਹੋਏ ਸਨ। ਮੰਤਰੀ ਦਾ ਅਜਿਹਾ ਇਕ ਵਾਇਰਲ ਵੀਡੀਓ 'ਚ ਇਮਰਤੀ ਦੇਵੀ ਕਹਿ ਰਹੀ ਸੀ ਕਿ ਡਾਕਟਰ ਦਾ ਟ੍ਰਾਂਸਫਰ ਨਹੀਂ ਕਰਾਉਣਗੇ। ਇਸ 'ਚ ਪੈਸਾ ਲੱਗਦਾ ਹੈ, ਇਸ ਲਈ ਉਸ ਨੂੰ ਸੰਸਪੈਂਡ ਕਰ ਦਿੰਦੇ ਹਨ।

Posted By: Amita Verma