ਜੇਐੱਨਐੱਨ, ਸ਼੍ਰੀਨਗਰ : ਜੰਮੂ-ਕਸ਼ਮੀਰ 'ਚ ਦਿਨ-ਪ੍ਰਤੀਦਿਨ ਬਦਲਦੇ ਹਾਲਾਤ ਸਾਡੇ ਗੁਆਂਢੀ ਦੇਸ਼ ਤੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਰਾਸ ਨਹੀਂ ਆ ਰਹੇ ਹਨ। ਦੇਸ਼ 'ਚ ਅੱਤਵਾਦੀਆਂ ਦੀ ਘੱਟ ਹੁੰਦੀ ਗਿਣਤੀ ਤੋਂ ਪਰੇਸ਼ਾਨ ਸੀਮਾ ਪਾਰ ਬੈਠੇ ਅੱਤਵਾਦੀ ਸੰਗਠਨਾਂ ਦੇ ਆਕਾ ਐੱਲਓਸੀ ਪਾਰ ਲਾਚਿੰਗ ਪੈਡ ਤੋਂ ਅੱਤਵਾਦੀਆਂ ਦੀ ਘੁਸਪੈਠ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਫੌਜ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਲਾਂਚਿੰਗ ਪੈਡ 'ਤੇ 250 ਤੋਂ 300 ਅੱਤਵਾਦੀ ਮੌਜੂਦ ਹਨ। ਸੁਰੱਖਿਆ ਏਜੰਸੀਆਂ ਦੀ ਇਸ ਸੂਚਨਾ ਤੋਂ ਬਾਅਦ ਸੈਨਾ ਨੇ ਵੀ ਐੱਲਓਸੀ 'ਤੇ ਸਖਤੀ ਵਧਾ ਦਿੱਤੀ ਹੈ।

ਜਨਰਲ ਅਫਸਰ ਕਮਾਂਡਿੰਗ ਕਾਊਂਟਰ ਇੰਸਜੇਰਸੀ ਫੋਰਸ ਮੇਜਰ ਜਨਰਲ ਐੱਚਐੱਸ ਸਾਹੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 250-300 ਅੱਤਵਾਦੀ ਐੱਲਓਸੀ ਦੇ ਪਾਰ ਲਾਂਚਿੰਗ ਪੈਡ ਨਾਲ ਘੁਸਪੈਠ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਅਗਲੇ ਦੋ ਹਫ਼ਤਿਆਂ ਤਕ ਅੱਤਵਾਦੀ ਘੁਸਪੈਠ ਦੀ ਪੂਰੀ ਕੋਸ਼ਿਸ਼ ਕਰਨਗੇ।

Posted By: Sunil Thapa