ਨਵੀਂ ਦਿੱਲੀ (ਪੰਜਾਬੀ ਜਾਗਰਣ ਸਪੈਸ਼ਲ) : ਜੰਗ ਸਿਰਫ਼ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ। ਇਸ ਦੇ ਲਈ ਜਵਾਨਾਂ ਦੇ ਜੋਸ਼, ਜਜ਼ਬੇ ਅਤੇ ਜੰਗੀ ਕਾਬਲੀਅਤ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਉਦਾਹਰਨ ਹਾਲ ਹੀ 'ਚ ਭਾਰਤੀ ਜਾਂਬਾਜ਼ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਪੇਸ਼ ਕੀਤੀ ਜਦੋਂ ਉਨ੍ਹਾਂ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਪਾਕਿਸਤਾਨੀ ਐੱਫ-16 ਜਹਾਜ਼ਾਂ ਨੂੰ ਨਾ ਸਿਰਫ਼ ਖਦੇੜ ਕੇ ਬਾਹਰ ਕੀਤਾ ਬਲਕਿ ਉਨ੍ਹਾਂ ਵਿਚੋਂ ਇਕ ਜਹਾਜ਼ ਨੂੰ ਤਬਾਹ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ। ਕਿਸੇ ਨੂੰ ਵੀ ਜਾਨ ਕੇ ਹੈਰਾਨੀ ਹੋ ਸਕਦੀ ਹੈ ਕਿ ਮਿਗ-21 ਦੇ ਮੁਕਾਬਲੇ ਐੱਫ-16 ਲੜਾਕੂ ਜਹਾਜ਼ ਕਿਤੇ ਜ਼ਿਆਦਾ ਤਾਕਤਵਰ ਅਤੇ ਆਧੁਨਿਕ ਹੈ। ਦੋਵਾਂ ਜਹਾਜ਼ਾਂ ਦੀਆਂ ਖੂਬੀਆਂ 'ਤੇ ਇਕ ਨਜ਼ਰ...


ਮਿਗ-21 ਬਾਈਸਨ ਦੀਆਂ ਵਿਸ਼ੇਸ਼ਤਾਵਾਂ

 • ਸਾਲ 2006 ਵਿਚ 110 ਮਿਗ-21 ਜੈੱਟ ਜਹਾਜ਼ਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ। ਇਸ ਅਪਗ੍ਰੇਡੇਸ਼ਨ ਵਿਚ ਇਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੇ ਹੋਏ ਮਲਟੀ-ਮੋਡ ਰਾਡਾਰ ਅਤੇ ਬਿਹਤਰ ਸੰਚਾਰ ਪ੍ਰਣਾਲੀ ਨਾਲ ਬਿਹਤਰ ਜਹਾਜ਼ ਬਣਾਇਆ ਗਿਆ ਸੀ। ਇਸ ਦੀ ਮਾਰੂ ਸਮਰੱਥਾ 1470 ਕਿਲੋਮੀਟਰ ਹੈ।
 • ਇਸ ਅਪਗ੍ਰੇਡੇਸ਼ਨ ਨਾਲ ਇਸ ਦੀ ਮਾਰੂ ਸਮਰੱਥਾ ਵੀ ਪਹਿਲਾਂ ਤੋਂ ਜ਼ਿਆਦਾ ਅਪਗ੍ਰੇਡ ਕੀਤੀ ਗਈ। ਇਸ ਦੇ ਨਾਲ ਹੀ ਜਹਾਜ਼ ਵਿਚ ਆਰ-73 ਆਰਚਰ ਸ਼ਾਰਟ ਰੇਂਜ ਅਤੇ ਆਰ-77 ਮੀਡੀਅਮ ਰੇਂਜ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਨਾਲ ਲੈਸ ਹੋਣ ਤੋਂ ਬਾਅਦ ਇਸ ਦੀ ਹਵਾ ਤੋਂ ਹਵਾ ਵਿਚ ਮਾਰੂ ਸਮਰੱਥਾ ਵਿਚ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਫ਼ੀ ਸੁਧਾਰ ਕੀਤਾ ਗਿਆ।

 • ਮਿਗ-21 ਬਾਈਸਨ ਪਾਇਲਟਾਂ ਨੂੰ ਹੈਲਮਟ-ਮਾਉਂਟਿਡ ਸਾਈਟ ਵੀ ਅਪਗ੍ਰੇਡ ਕੀਤੀ ਗਈ ਜੋ ਕਿ ਹੁਣ ਮਿਰਾਜ 2000 ਵਰਗੇ ਹੋਰ ਅਪਗ੍ਰੇਟੇਡ ਜੈੱਟ ਦੇ ਪਾਇਲਟਾਂ ਵੱਲੋਂ ਪਹਿਨੀ ਜਾਂਦੀ ਹੈ।

 • ਮਿਗ-21 ਸੋਵੀਅਤ ਰੂਸ ਦਾ ਬਣਾਇਆ ਹੋਇਆ ਲੜਾਕੂ ਜਹਾਜ਼ ਹੈ।

 • ਮਿਗ-21 ਜਹਾਜ਼ ਸਾਲ 1972 ਵਿਚ ਪਹਿਲੀ ਵਾਰ ਸੇਵਾ ਵਿਚ ਆਇਆ। ਉਦੋਂ ਤੋਂ ਮਿਗ ਵਿਚ ਬਹੁਤ ਸਾਰੇ ਬਦਲਾਅ ਹੋਏ ਹਨ।

 • ਇਹ ਫਾਈਟਰ ਪਲੇਨ ਵੱਡੀ ਗਿਣਤੀ 'ਚ ਇਕੱਠਾ ਗੋਲਾ ਬਾਰੂਦ ਨਾਲ ਲਿਜਾਣ ਵਿਚ ਸਮਰੱਥ ਹੈ।

 • ਮਿਗ-21 ਬਾਈਸਨ ਦੇ ਖੱਬੇ ਅਤੇ ਕਾਕਪਿੱਟ ਤੋਂ ਗੋਲੀਆਂ ਵਰ੍ਹਾਉਣ ਦੀ ਵਿਵਸਥਾ ਕੀਤੀ ਗਈ ਹੈ। ਇਕ ਵਾਰੀ ਵਿਚ ਇਹ ਫਾਈਟਰ ਪਲੇਨ ਲਗਪਗ 420 ਰਾਉਂਡ ਇਕੱਠੇ ਲੈ ਜਾ ਸਕਦਾ ਹੈ।

 • ਮਿਗ-21 ਬਾਈਸਨ ਫਾਈਟਰ ਪਲੇਨ ਹਵਾ ਤੋਂ ਹਵਾ ਵਿਚ ਮਿਜ਼ਾਈਲਾਂ ਨੂੰ ਮਾਰ ਡਿਗਾਉਣ ਤੋਂ ਇਲਾਵਾ ਜ਼ਮੀਨ 'ਤੇ ਵੀ ਹਮਲਾ ਕਰਨ ਵਿਚ ਸਮਰੱਥ ਹੈ।

 • ਮਿਗ-21 ਬਾਈਸਨ ਵਿਚ ਕੈਮਿਕਲ ਅਤੇ ਕਲੱਸਟਰ ਬੰਬ ਲਿਜਾਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਜਹਾਜ਼ ਲਗਪਗ 1000 ਕਿਲੋ ਤਕ ਦੇ ਵਜ਼ਨੀ ਬੰਬ ਆਪਣੇ ਨਾਲ ਲਿਜਾ ਜਾ ਸਕਦਾ ਹੈ।


ਐੱਫ-16 ਦੀ ਖ਼ਾਸੀਅਤ

 • ਐੱਫ-16 ਰਾਕੇਟ, ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ, ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਅਤੇ ਹਵਾ ਤੋਂ ਜਹਾਜ਼ ਤਕ ਮਾਰ ਕਰਨ ਵਾਲੀ ਮਿਜ਼ਾਈਲ ਦੇ ਨਾਲ-ਨਾਲ ਕਈ ਤਰ੍ਹਾਂ ਦੇ ਬੰਬਾਂ ਨਾਲ ਲੈਸ ਹੈ। ਇਸ ਵਿਚ ਰਾਡਾਰ ਆਨ-ਬੋਰਡ ਵੀ ਹੁੰਦਾ ਹੈ।
 • ਇਹ ਅਮਰੀਕਾ ਵੱਲੋਂ ਨਿਰਮਤ ਚੌਥੀ ਜੈਨਰੇਸ਼ਨ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਹੈ।

 • ਇਹ ਇਕ ਇੰਜਣ ਵਾਲਾ ਸੁਪਰਸੋਨਿਕ ਮਲਟੀਰੋਲ ਲੜਾਕੂ ਜਹਾਜ਼ ਹੈ।

 • ਜੀਪੀਐੱਸ ਨੈਵੀਗੇਸ਼ਨ ਵੀ ਇਸ ਦੀ ਖ਼ਾਸੀਅਤ ਹੈ।

 • ਇਸ ਜਹਾਜ਼ ਵਿਚ ਐਡਵਾਂਸ ਸਨਾਈਪਰ ਟਾਰਗੇਟਿਡ ਪੌਡ ਵੀ ਹੈ। ਕਿਸੇ ਵੀ ਮੌਸਮ ਵਿਚ ਕੰਮ ਕਰਨ ਵਿਚ ਸਮਰੱਥ।

 • ਇਸ ਵਿਚ ਫਰੇਮਲੈੱਸ ਬਬਲ ਕੌਨੋਪੀ ਹੈ ਜਿਸ ਨਾਲ ਦੇਖਣ ਵਿਚ ਸੁਵਿਧਾ ਹੁੰਦੀ ਹੈ। ਸੀਟਾਂ 30 ਡਿਗਰੀ 'ਤੇ ਮੁੜੀਆਂ ਹਨ, ਜਿਸ ਨਾਲ ਪਾਇਲਟ ਨੂੰ ਜੀ-ਫੋਰਸ ਦਾ ਅਹਿਸਾਸ ਘੱਟ ਹੁੰਦਾ ਹੈ।

Posted By: Seema Anand