ਗਵਾਲੀਅਰ, ਏਐੱਨਆਈ। ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਬੁੱਧਵਾਰ ਸਵੇਰੇ ਹਵਾਈ ਫ਼ੌਜ ਦਾ ਇਕ MiG 21 Trainer ਜਹਾਜ਼ ਕ੍ਰੈਸ਼ ਹੋ ਗਿਆ। ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਗਰੁੱਪ ਕੈਪਟਨ ਤੇ ਸਕੁਆਰਡਨ ਲੀਡਰ ਦੋਵੇਂ ਪਾਇਲਟਾਂ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ।


ਬੁੱਧਵਾਰ ਸਵੇਰੇ ਗਵਾਲੀਅਰ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਇਹ ਮਿਗ-21 ਟ੍ਰੇਨਰ ਜਹਾਜ਼ ਨੇੜੇ ਹੀ ਇਕ ਮੈਦਾਨ 'ਚ ਸਵੇਰੇ ਕਰੀਬ 10 ਵਜੇ ਕ੍ਰੈਸ਼ ਹੋ ਗਿਆ। ਬਚਾਅ ਇਹ ਰਿਹਾ ਕਿ ਪਾਇਲਟ ਸੁਰੱਖਿਅਤ ਨਿਕਲਣ 'ਚ ਸਫਲ ਰਹੇ। ਕਰਨਲ ਰੈਂਕ ਦੇ ਇਕ ਅਧਿਕਾਰੀ ਨੂੰ ਇਸ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Posted By: Akash Deep