ਨਵੀਂ ਦਿੱਲੀ, ਏਐੱਨਆਈ : ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸੋਮਵਾਰ ਨੂੰ ਕੋਵਿਡ-19 ਇਨਫੈਕਸ਼ਨ ਦੇ ਮੱਦੇਨਜ਼ਰ ਆਈਸੋਲੇਸ਼ਨ ਦੀਆਂ ਗਾਈਡਲਾਈਨਜ਼ 'ਚ ਸੋਧ ਕੀਤੀ ਹੈ। ਦੱਸ ਦੇਈਏ ਕਿ ਨੋਵਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 17 ਮਈ ਤਕ ਲਾਕਡਾਊਨ ਲਾਗੂ ਹੈ। ਇਸ ਤੋਂ ਪਹਿਲਾਂ 3 ਮਈ ਤਕ ਲਾਕਡਾਊਨ ਨਿਰਧਾਰਿਤ ਸੀ ਪਰ ਇਨਫੈਕਸ਼ਨ ਦੇ ਮਾਮਲਿਆਂ 'ਚ ਸੁਧਾਰ ਨਾ ਹੋਣ ਕਾਰਨ ਸਮੇਂ ਦਾ ਵਿਸਥਾਰ ਕੀਤਾ ਗਿਆ। ਇਹ ਗਾਈਡਲਾਈਨ ਕਾਫੀ ਹਲਕੇ ਤੇ ਪੁਰਾਣੇ ਇਨਫੈਕਟਿਡ ਮਰੀਜ਼ਾਂ ਲਈ ਜਾਰੀ ਕੀਤੀਆਂ ਗਈਆਂ ਹਨ।

ਮੰਤਰਾਲੇ ਵੱਲੋਂ ਅਪਡੇਟ ਕੀਤੀ ਗਈ ਗਾਈਡਲਾਈਨ ਤਹਿਤ ਘੱਟ ਲੱਛਣ ਜਾਂ ਕਾਫੀ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਦੇ ਅੰਦਰ ਵੱਖ ਰਹਿਣ ਦੀ ਸਲਾਹ ਦਿੱਤੀ ਗਈ ਹੈ।

MHA ਵੱਲੋਂ ਦਿੱਤੇ ਗਏ ਨਿਰਦੇਸ਼

- ਘਰ 'ਚ ਰਹਿਣਾ ਪਵੇਗਾ ਪਰਿਵਾਰ ਦੇ ਦੂਜੇ ਮੈਂਬਰਾਂ ਤੋਂ ਦੂਰ

- ਦੇਖਭਾਲ ਲਈ ਇਕ ਮੈਂਬਰ 24 ਘੰਟੇ ਲਈ ਮੌਜੂਦ ਰਹੇ

- ਪੀੜਤ ਨੂੰ ਰਹਿਣਾ ਹੋਵੇਗਾ ਹਸਪਤਾਲ ਦੇ ਸੰਪਰਕ 'ਚ

- ਫੋਨ 'ਚ ਆਰੋਗਿਆ ਸੇਤੂ ਐਪ ਜ਼ਰੂਰੀ

- ਇਹ ਹੋਮ ਆਈਸੋਲੇਸ਼ਨ 17 ਦਿਨਾਂ ਤਕ ਰਹੇਗਾ

- ਇਸ ਤੋਂ ਬਾਅਦ ਬੁਖਾਰ ਨਾ ਹੋਣ 'ਤੇ ਹੋਮ ਆਈਸੋਲੇਸ਼ਨ ਖ਼ਤਮ ਹੋਵੇਗਾ

- ਮਰੀਜ਼ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਹਮੇਸ਼ਾ ਪਾਉਮਾ ਪਵੇਗਾ ਮਾਸਕ

- ਲਗਾਤਾਰ ਸਾਫ ਰੱਖਣੇ ਪੈਣਗੇ ਹੱਥ

ਹਾਲਾਂਕਿ ਗ੍ਰਹਿ ਮੰਤਰਾਲਾ ਦੇ ਆਦੇਸ਼ ਮੁਤਾਬਿਕ, ਸਿਰਫ਼ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਪਹਿਲਾਂ ਤੋਂ ਹੀ ਦਿੱਤੀ ਗਈ ਹੈ। ਇਸ ਤਹਿਤ ਰਾਸ਼ਨ, ਸਬਜ਼ੀ ਤੇ ਫਲ ਦੀਆਂ ਦੁਕਾਨਾਂ ਵੀ ਸ਼ਾਮਲ ਹਨ। ਦੱਸ ਦੇਈਏ ਕਿ ਲਾਕਡਾਊਨ ਕਾਰਨ ਦੁਕਾਨਾਂ ਬੰਦ ਰਹਿਣ ਨਾਲ ਕਾਰੋਬਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਸਿਹਤ ਮੰਤਰਾਲੇ ਮੁਤਾਬਿਕ, 11 ਮਈ ਸਵੇਰੇ 8 ਵਜੇ ਤਕ ਦੇਸ਼ ਭਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 44,029 ਹੋ ਗਈ ਹੈ, ਉੱਥੇ 20916 ਲੋਕ ਠੀਕ ਹੋ ਗਏ ਹਨ। ਇਸ ਤੋਂ ਇਲਾਵਾ 2206 ਲੋਕਾਂ ਦੀ ਮੌਤ ਹੋ ਗਈ ਹੈ।

Posted By: Seema Anand