ਨਵੀਂ ਦਿੱਲੀ, ਜੇਐਨਐਨ : ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅੱਜ ਕੋਰਟ 'ਚ ਪੇਸ਼ੀ ਹੋਈ। ਅਦਾਲਤ ਨੇ ਦੀਪ ਸਿੱਧੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਸੱਤ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਬਾਅਦ ਤਿਹਾੜ ਜੇਲ੍ਹ ਕੰਪਲੈਕਸ ਸਥਿਤ ਅਦਾਲਤ 'ਚ ਮੈਟਰੋ ਪੋਲੀਟਨ ਮੈਜਿਸਟ੍ਰੇਟ ਸਮਰਜੀਤ ਕੌਰ ਦੇ ਸਾਹਮਣੇ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ। ਨਿਆਂਇਕ ਹਿਰਾਸਤ 'ਚ ਭੇਜਣ ਦੇ ਆਦੇਸ਼ ਤੋਂ ਬਾਅਦ ਸਿੱਧੂ ਦੇ ਵਕੀਲ ਨੇ ਜੇਲ੍ਹ 'ਚ ਉਸ ਦੀ ਸੁਰੱਖਿਆ ਤੇ ਵੱਖ ਸੈੱਲ 'ਚ ਰੱਖਣ ਲਈ ਪਟੀਸ਼ਨ ਲਾਈ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਇਸ ਦੀ ਸੁਣਵਾਈ ਤੀਸ ਹਜ਼ਾਰੀ ਕੋਰਟ 'ਚ ਹੋਵੇਗੀ।

Posted By: Ravneet Kaur