ਜੇਐੱਨਐੱਨ, ਬੁਲੰਦਸ਼ਹਿਰ : ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਸਰਕਾਰ ਦੀ ਬੇਟੀ ਤੇ ਮਹਿਲਾ ਦੀ ਸੁਰੱਖਿਆ ਦੇ ਤਮਾਮ ਇੰਤਜ਼ਾਮ ਤੋਂ ਬਾਅਦ ਵੀ ਮਨਚਲਿਆਂ ਦਾ ਕਹਿਰ ਜਾਰੀ ਹੈ। ਅਮਰੀਕਾ 'ਚ ਪੜ੍ਹ ਰਹੀ ਬੁਲੰਦਸ਼ਹਿਰ ਨਿਵਾਸੀ ਹੋਣਹਾਰ ਵਿਦਿਆਰਥਣ ਮਨਚਲਿਆਂ ਦੇ ਕਹਿਰ ਦਾ ਸ਼ਿਕਾਰ ਹੋ ਗਈ। ਮਨਚਲਿਆਂ ਦੀ ਛੇੜਛਾੜ ਤੋਂ ਬਚਣ ਲਈ ਬਾਈਕ ਤੋਂ ਡਿੱਗੀ ਵਿਦਿਆਰਥਣ ਦੀ ਮੌਤ ਹੋ ਗਈ। ਪੁਲਿਸ ਨੇ ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਣਪਛਾਤੇ ਬਾਈਕਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਲਈ ਗਈ ਹੈ।

ਅਮਰੀਕਾ 'ਚ ਕੋਰੋਨਾ ਦੇ ਭਿਆਨਕ ਸੰਕ੍ਰਮਣ ਕਾਰਨ ਘਰ ਪਰਤੀ ਸੁਦੀਕਸ਼ਾ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ। ਉਹ ਚਾਚੇ ਨਾਲ ਬਾਈਕ 'ਤੇ ਬੈਠੀ ਸੀ। ਇਸ ਦੌਰਾਨ ਰਾਹ 'ਚ ਬੁਲੇਟ ਸਵਾਰ ਕੁਝ ਮਨਚਲਿਆਂ ਨੇ ਛੇੜਖਾਨੀ ਸ਼ੁਰੂ ਕਰ ਦਿੱਤੀ। ਮਨਚਲਿਆਂ ਦੀ ਛੇੜਖਾਨੀ ਤੋਂ ਬਚਣ ਦੀ ਕੋਸ਼ਿਸ਼ 'ਚ ਸੁਦੀਕਸ਼ਾ ਆਪਣੇ ਚਾਚੇ ਦੀ ਬਾਈਕ ਤੋਂ ਹੇਠਾਂ ਡਿੱਗ ਗਈ। ਜਿਸ ਨਾਲ ਉਸ ਦੇ ਸਿਰ 'ਤੇ ਕਾਫੀ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ।

ਸੁਦੀਕਸ਼ਾ ਭਾਟੀ ਦਾ ਪਰਿਵਾਰ ਗੌਤਮਬੁੱਧ ਦੇ ਦਾਦਰੀ ਖੇਤਰ 'ਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਕੋਰੋਨਾ ਕਾਰਨ ਸੁਦੀਕਸ਼ਾ ਅਮਰੀਕਾ ਤੋਂ ਦੇਸ਼ ਪਰਤਣਾ ਚਾਹੁੰਦੀ ਸੀ। ਉਹ ਆਪਣੇ ਮਾਮਾ ਨੂੰ ਮਿਲਣ ਜਾ ਰਹੀ ਸੀ। ਕੁਝ ਦਿਨਾਂ ਤੋਂ ਬਾਅਦ ਹੀ ਉਸ ਨੂੰ ਵਾਪਸ ਅਮਰੀਕਾ ਪੜ੍ਹਾਈ ਲਈ ਵਾਪਸ ਜਾਣਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕੁਝ ਮਨਚਲਿਆਂ ਦੀ ਕਰਤੂਤ ਕਾਰਨ ਉਸ ਦੀ ਮੌਤ ਹੋ ਜਾਵੇਗੀ ਤੇ ਫਿਰ ਉਹ ਕਦੇ ਅਮਰੀਕਾ ਨਹੀਂ ਜਾ ਪਾਵੇਗੀ।

Posted By: Amita Verma