ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਸਮੂਹਾਂ 'ਚੋਂ ਇਕ ਦੈਨਿਕ ਜਾਗਰਣ ਦੀ ਡਿਜੀਟਲ ਇਕਾਈ ਜਾਗਰਣ ਨਿਊ ਮੀਡੀਆ ਦੇ 'ਮਾਏ ਸਿਟੀ ਮਾਏ ਪ੍ਰਰਾਈਡ (ਐੱਮਸੀਐੱਮਪੀ) ਅਤੇ 'ਚੋਣ 360' ਕੈਂਪੇਨ ਨੂੰ ਵੱਕਾਰੀ ਮੀਡੀਆ ਇਨੋਵੇਸ਼ਨ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਮੀਡੀਆ ਅਤੇ ਪ੍ਰਕਾਸ਼ਨ ਦੇ ਖੇਤਰ ਵਿਚ ਸਰਬੋਤਮ ਇਨੋਵੇਸ਼ਨ ਲਈ ਦਿੱਤਾ ਜਾਂਦਾ ਹੈ। ਐੱਮਸੀਐੱਮਪੀ ਮੁਹਿੰਮ ਜਿੱਥੇ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਜ਼ਮੀਨੀ ਪੱਧਰ 'ਤੇ ਬਿਹਤਰੀ ਲਿਆਉਣ ਲਈ ਚਲਾਈ ਜਾ ਰਹੀ ਹੈ, ਉਥੇ ਚੋਣ 360 ਦਾ ਮਕਸਦ ਦੇਸ਼ ਦੇ 90 ਕਰੋੜ ਤੋਂ ਜ਼ਿਆਦਾ ਵੋਟਰਾਂ ਨੂੰ ਰਾਜਨੀਤੀ ਅਤੇ ਚੋਣਾਂ ਸਬੰਧੀ ਜਾਣਕਾਰੀਆਂ ਨਾਲ ਲੈਸ ਕਰ ਕੇ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਐੱਮਸੀਐੱਮਪੀ ਨੂੰ ਵਿਸ਼ੇਸ਼ ਯੋਗਦਾਨ ਅਤੇ ਇਨੋਵੇਸ਼ਨ ਲਈ ਹਾਲੇ ਤਕ ਤਿੰਨ ਵੱਕਾਰੀ ਐਵਾਰਡਜ਼ ਮਿਲ ਚੁੱਕੇ ਹਨ।

ਕੀ ਹੈ ਐੱਮਸੀਐੱਮਪੀ

ਐੱਮਸੀਐੱਮਪੀ ਜਾਗਰਣ ਨਿਊ ਮੀਡੀਆ ਦੀ ਇਕ ਸ਼ਾਨਦਾਰ ਪਹਿਲ ਹੈ। ਇਸ ਪਹਿਲ ਦਾ ਮਕਸਦ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿਚ ਜ਼ਮੀਨੀ ਪੱਧਰ 'ਤੇ ਰਚਨਾਤਮਕ ਬਦਲਾਅ ਲਿਆਉਣਾ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਲਖਨਊ, ਵਾਰਾਨਸੀ, ਮੇਰਠ, ਕਾਨਪੁਰ, ਰਾਂਚੀ, ਪਟਨਾ, ਦੇਹਰਾਦੂਨ, ਲੁਧਿਆਣਾ, ਇੰਦੌਰ ਅਤੇ ਰਾਏਪੁਰ ਵਰਗੇ ਪ੍ਰਮੁੱਖ ਸ਼ਹਿਰ ਸ਼ਾਮਲ ਹਨ। ਸ਼ੁਰੂਆਤੀ ਪੜਾਅ ਵਿਚ 2 ਜੁਲਾਈ 2018 ਤੋਂ ਲੈ ਕੇ 31 ਸਤੰਬਰ ਵਿਚਾਲੇ ਲਗਪਗ 100 ਦਿਨਾਂ ਲਈ ਇਹ ਮੁਹਿੰਮ ਚਲਾਈ ਗਈ। ਫਿਲਹਾਲ ਇਸ ਮੁਹਿੰਮ ਦਾ ਦੂਜਾ ਪੜਾਅ ਚੱਲ ਰਿਹਾ ਹੈ।

ਕੀ ਹੈ ਚੋਣ 360

ਚੋਣ 360 ਵੀ ਜਾਗਰਣ ਨਿਊ ਮੀਡੀਆ ਦੀ ਇਕ ਇਨੋਵੇਟਿਵ ਪੇਸ਼ਕਸ਼ ਹੈ। ਇਸ ਤਹਿਤ ਦੇਸ਼ ਦੇ 90 ਕਰੋੜ ਤੋਂ ਜ਼ਿਆਦਾ ਵੋਟਰਾਂ ਨੂੰ 1952 ਦੀਆਂ ਪਹਿਲੀਆਂ ਸੰਸਦੀ ਚੋਣਾਂ ਤੋਂ ਲੈ ਕੇ 2019 ਤਕ ਦੀਆਂ ਲੋਕ ਸਭਾ ਚੋਣਾਂ ਨਾਲ ਜੁੜੀਆਂ ਸਾਰੀਆਂ ਸੰਭਵ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦਾ ਮਕਸਦ ਵੋਟਰਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣਾ ਹੈ।