ਨਵੀਂ ਦਿੱਲੀ, ਏਐੱਨਆਈ : ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਹੋਣ ਕਾਰਨ ਲੋਕ ਦੇਸ਼-ਵਿਦੇਸ਼ ਵਿਚ ਫਸੇ ਹੋਏ ਹਨ। ਸਰਕਾਰ ਵੀ ਉਨ੍ਹਾਂ ਦੀ ਮਦਦ ਲਈ ਸਾਰੇ ਯਤਨ ਕਰ ਰਹੀ ਹੈ। ਹੁਣ ਵਿਦੇਸ਼ ਮੰਤਰਾਲੇ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਆਪਣੇ ਦੇਸ਼ ਵਾਪਸ ਜਾਣ ਦੀ ਸਹੂਲਤ ਲਈ ਸੂਬਾ ਪੱਧਰ 'ਤੇ ਕੋਆਰਡੀਨੇਟਰ ਨਿਯੁਕਤ ਕੀਤੇ ਹਨ।

ਗ੍ਰਹਿ ਮੰਤਰਾਲੇ ਨੇ 13 ਵੱਖ-ਵੱਖ ਦੇਸ਼ਾਂ ਤੋਂ 14,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਣ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਭਾਰਤੀ ਨਾਗਰੀਕਾਂ ਦੀ ਵਾਪਸੀ ਲਈ ਤਾਲਮੇਲ ਕਾਇਮ ਕਰਨ ਲਈ ਵਿਦੇਸ਼ ਮੰਤਰਾਲੇ ਦੇ 17 ਮੈਂਬਰਾਂ ਦੀ ਇਕ ਟੀਮ ਦਾ ਗਠਨ ਕੀਤਾ ਹੈ।

ਐੱਮਈਏ (MEA) ਨੇ ਪੰਜਾਬ ਲਈ ਵਰਿੰਦਰਪਾਲ, ਆਂਧਰਾ ਪ੍ਰਦੇਸ਼ ਲਈ ਹਰੀਸ਼ ਪਰਵਤਾਣੀ, ਬਿਹਾਰ ਲਈ ਆਲੋਕ ਰੰਜਨ ਝਾਅ, ਦਿੱਲੀ ਅਤੇ ਹਰਿਆਣਾ ਲਈ ਨੀਨਾ ਮਲਹੋਤਰਾ, ਗੁਜਰਾਤ ਲਈ ਦਿਨੇਸ਼ ਪਟਨਾਇਕ, ਜੰਮੂ ਕਸ਼ਮੀਰ ਤੇ ਲੱਦਾਖ ਲਈ ਯੋਗੇਸ਼ਵਰ ਸੰਗਵਾਨ ਨੂੰ ਨਿਯੁਕਤ ਕੀਤਾ ਹੈ। ਮੰਤਰਾਲਾ ਨੇ ਮਨੀਸ਼ ਨੂੰ ਝਾਰਖੰਡ ਲਈ ਕੋਆਰਡੀਨੇਟਰ, ਕਰਨਾਟਕ ਲਈ ਨਗਮਾ ਮਲਿਕ, ਕੇਰਲਾ ਲਈ ਵਿਕਰਮ ਦੋਰੀਸਵਾਮੀ, ਮਹਾਰਾਸ਼ਟਰ ਲਈ ਸੁਰੇਸ਼ ਰੈੱਡੀ, ਓਡੀਸ਼ਾ ਲਈ ਰਾਹੁਲ ਸ਼੍ਰੀਵਾਸਤਵ, ਰਾਜਸਥਾਨ ਤੇ ਗੋਆ ਲਈ ਮਨੋਜ ਭਾਰਤੀ ਨੂੰ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਹੈ, ਜਿਸ ਕਾਰਨ ਭਾਰਤੀ ਦੇਸ਼-ਵਿਦੇਸ਼ ਵਿਚ ਫਸੇ ਹੋਏ ਹਨ।

Posted By: Seema Anand