ਲਖਨਊ: ਦਿੱਲੀ ਦੇ ਤੁਗ਼ਲਕਾਬਾਦ 'ਚ ਦਿੱਲੀ ਵਿਕਾਸ ਅਥਾਰਟੀ ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਤੋਂ ਬਾਅਦ ਭਖ਼ੀ ਸਿਆਸਤ 'ਚ ਬਸਪਾ ਸੁਪਰੀਮੋ ਮਾਇਆਵਤੀ ਵੀ ਸ਼ਾਮਲ ਹੋ ਗਈ ਹੈ। ਉਨ੍ਹਾਂ ਟਵੀਟ ਕਰ ਕਿਹਾ ਹੈ ਕਿ ਦਿੱਲੀ ਦੇ ਤੁਗ਼ਲਕਾਬਾਦ ਇਲਾਕੇ 'ਚ ਬਣਿਆ ਸ੍ਰੀ ਗੁਰੂ ਰਵਿਦਾਸ ਮੰਦਰ ਜੀ ਦਾ ਮੰਦਰ ਕੇਂਦਰ ਤੇ ਦਿੱਲੀ ਸਰਕਾਰ ਦੀ ਮਿਲੀਭੁਗਤ ਨਾਲ ਡਾਹੁਣ ਦੀ ਬਸਪਾ ਨੇ ਸਖ਼ਤ ਨਿੰਦਿਆ ਕੀਤਾ ਹੈ।

ਬਸਪਾ ਸੁਪਰੀਮੋ ਮਾਇਆਵਤੀ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਫ਼ੈਸਲੇ ਅੱਜ ਵੀ ਉਨ੍ਹਾਂ ਦੇ ਸੰਤਾਂ ਲਈ ਹੀਣ ਤੇ ਜਾਤੀਵਾਦੀ ਮਾਨਸਿਕਤਾ ਸਾਫ਼ ਝਲਕਦੀ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ ਕਿ ਬਸਪਾ ਦੀ ਮੰਗ ਹੈ ਕਿ ਇਸ ਮਾਮਲੇ 'ਚ ਇਹ ਦੋਵੇਂ ਸਰਕਾਰਾਂ ਕੋਈ ਰਸਤਾ ਕੱਢਣ ਤੇ ਆਪਣੇ ਖਰਚੇ ਨਾਲ ਹੀ ਇਸ ਮੰਦਰ ਦਾ ਪੁਨਰ ਨਿਰਮਾਣ ਕਰਵਾਉਣ।


ਦਿੱਲੀ ਦੇ ਤੁਗ਼ਲਕਾਬਾਦ 'ਚ ਸ਼ਨਿਚਰਵਾਰ ਨੂੰ ਦਿੱਲੀ ਵਿਕਾਸ ਅਥਾਰਟੀ ਯਾਨੀ ਡੀਡੀਏ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹ ਦਿੱਤਾ ਸੀ, ਜਿਸ ਸਬੰਧੀ ਦਿੱਲੀ ਤੋਂ ਲੈ ਕੇ ਪੰਜਾਬ ਤਕ ਹੁਣ ਸਿਆਸਤ ਗਰਮਾਈ ਹੋਈ ਹੈ। ਇਸ 'ਤੇ ਡੀਡੀਏ ਦੀ ਸਫ਼ਾਈ ਦਿੰਦਿਆ ਕਿਹਾ ਕਿ ਗੁਰੂ ਰਵਿਦਾਸ ਜੈਅੰਤੀ ਸਮਾਗਮ ਕਮੇਟੀ ਨੇ ਜੰਗਲ ਦੀ ਜ਼ਮੀਨ 'ਤੇ ਨਿਰਮਾਣ ਕਰਵਾਇਆ ਸੀ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਵੀ ਜਗ੍ਹਾ ਨੂੰ ਖ਼ਾਲੀ ਨਹੀਂ ਕੀਤਾ ਗਿਆ। ਇਸ ਲਈ 9 ਅਗਸਤ ਨੂੰ ਸੁਪਰੀਮ ਕੋਰਟ ਨੇ ਡੀਡੀਏ ਨੂੰ ਆਦੇਸ਼ ਦਿੱਤਾ ਕਿ ਉਹ ਪੁਲਿਸ ਦੀ ਮਦਦ ਨਾਲ ਇਸ ਜਗ੍ਹਾ ਖ਼ਾਲੀ ਕਰਵਾਏ ਤੇ ਢਾਂਚੇ ਨੂੰ ਹਟਾਵੇ।

Posted By: Akash Deep