ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਈਵੀਐੱਮ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਕਰ ਰਹੇ ਹਨ। ਕਈ ਵਿਰੋਧੀ ਪਾਰਟੀਆਂ ਈਵੀਐੱਮ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਰਹੀਆਂ ਹਨ। ਹੁਣ ਅਦਾਕਾਰ ਡਿੰਡੀਗੁਲ (ਤਾਮਿਲਨਾਡੂ) ਤੋਂ ਨਾਮ ਤਮਿਲਰ ਕਾਚੀ ਦੇ ਉਮੀਦਵਾਰ ਮੰਸੂਰ ਅਲੀ ਖਾਨ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਵੇ ਕਿ ਉਹ ਈਵੀਐੱਮ 'ਚ ਗੜਬੜੀ ਸਾਬਿਤ ਕਰਨ ਲਈ ਇਕ ਮੌਕਾ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਈਵੀਐੱਮ 'ਚ ਗੜਬੜੀ ਕਰਨਾ ਸੰਭਵ ਹੈ। ਉਹ ਇਸ ਨੂੰ ਸਾਬਿਤ ਕਰ ਸਕਦੇ ਹਨ।ਹਾਲ ਹੀ 'ਚ ਸਾਬਕਾ ਮੁੱਖ ਚੋਣ ਕਮਿਸ਼ਨ ਐੱਸਵਾਈ ਕੁਰੈਸ਼ੀ ਨੇ ਕਿਹਾ ਸੀ ਕਿ ਈਵੀਐੱਮ ਤੇ ਵੀਵੀਪੈਟ ਪ੍ਰਣਾਲੀ 'ਚ ਛੇੜਛਾੜ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ। ਚੋਣ ਕਮਿਸ਼ਨ ਨੂੰ ਵਿਰੋਧੀਆਂ ਤੇ ਲੋਕਾਂ ਨੂੰ ਸਮਝਕੇ ਉਸ ਸਬੰਧੀ ਸੰਦੇਹ ਨੂੰ ਦੂਰ ਕਰਨਾ ਚਾਹੀਦਾ ਹੈ। ਗੌਰਤਲਬ ਹਾ ਕਿ ਈਵੀਐੱਮ ਨੂੰ ਲੈ ਕੇ ਚੋਣਾਂ ਦੌਰਾਨ ਹੀ ਵਿਵਾਦ ਚੱਲ ਰਿਹਾ ਹੈ। ਵਿਰੋਧੀ ਪਾਰਟੀਆਂ ਈਵੀਐੱਮ ਨੂੰ ਲੈ ਕੇ ਸਵਾਲ ਕਰ ਰਹੀ ਹੈ। ਚੋਣ ਕਮਿਸ਼ਨ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।

Posted By: Jaskamal