Live PM Modi Mann Ki Baat : ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Naredra Modi) ਨੇ ਅੱਜ 'ਮਨ ਕੀ ਬਾਤ' ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਸਵੇਰੇ 11 ਵਜੇ ਰੇਡੀਓ 'ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀ ਜਨਤਾ ਦੇ ਰੂਬਰੂ ਹੋਏ। ਇਹ ਮਨ ਕੀ ਬਾਤ ਦਾ 71ਵਾਂ ਐਡੀਸ਼ਨ ਸੀ। ਇਸ ਦੌਰਾਨ ਪੀਐੱਮ ਮੋਦੀ ਨੇ ਕਈ ਅਹਿਮ ਮੁੱਦਿਆਂ 'ਤੇ ਆਪਣੇ ਵਿਚਾਰ ਸਾਹਮਣੇ ਰੱਖੇ।

PM Modi Mann Ki Baat Highlights :

ਨਵੇਂ ਕਾਨੂੰਨਾਂ ਨਾਲ ਮਿਲੇ ਕਿਸਾਨਾਂ ਨੂੰ ਨਵੇਂ ਅਧਿਕਾਰ

'ਮਨ ਕੀ ਬਾਤ' ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਸੰਸਦ ਨੇ ਹਾਲ ਹੀ 'ਚ ਮੰਥਨ ਤੋਂ ਬਾਅਦ ਖੇਤੀ ਸੁਧਾਰ ਕਾਨੂੰਨ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਕਿਸਾਨਾਂ ਦੀਆਂ ਮੁਸ਼ਕਲਾਂ ਘਟੀਆਂ ਬਲਕਿ ਇਨ੍ਹਾਂ ਕਾਨੂੰਨਾਂ ਨੇ ਉਨ੍ਹਾਂ ਨੂੰ ਨਵੇਂ ਅਧਿਕਾਰ ਤੇ ਮੌਕੇ ਵੀ ਦਿੱਤੇ ਹਨ।

ਗੁਰਪੁਰਬ 'ਤੇ ਸਾਂਝੇ ਕੀਤੇ ਵਿਚਾਰ

ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਅਸਰ ਸਪੱਸ਼ਟ ਰੂਪ 'ਚ ਦਿਖਾਈ ਦਿੰਦਾ ਹੈ। Vancouver ਤੋਂ Wellington ਤਕ, Singapore ਤੋਂ South Africa ਤਕ ਉਨ੍ਹਾਂ ਦੇ ਸੰਦੇਸ਼ ਹਰ ਪਾਸੇ ਸੁਣਾਈ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ ਹੈ- 'ਸੇਵਕ ਨੂੰ ਸੇਵਾ ਬਣ ਆਈ', ਯਾਨੀ ਸੇਵਕ ਦਾ ਕੰਮ ਸੇਵਾ ਕਰਨਾ ਹੈ। ਬੀਤੇ ਕੁਝ ਸਾਲਾਂ ਤੋਂ ਕਈ ਅਹਿਮ ਪੜਾਅ ਆਏ ਤੇ ਇਕ ਸੇਵਕ ਦੇ ਤੌਰ 'ਤੇ ਸਾਨੂੰ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਕੱਛ ਵਿਚ ਇਕ ਗੁਰਦੁਆਰਾ ਹੈ, ਲਖਪਤ ਗੁਰਦੁਆਰਾ ਸਾਹਿਬ। 2001 ਦੇ ਭੂਚਾਲ ਨਾਲ ਕੱਛ ਦੇ ਲਖਪਤ ਗੁਰਦੁਆਰਾ ਸਾਹਿਬ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਸੀ ਕਿ ਮੈਂ ਇਸ ਦੀ ਮੁੜ ਸੁਰਜੀਤੀ ਯਕੀਨੀ ਬਣਾ ਸਕਿਆ।

ਦੇਵੀ ਅੰਨਪੂਰਨਾ ਦੀ ਮੂਰਤੀ ਵਾਪਸ ਭਾਰਤ ਲਿਆਂਦੀ ਗਈ : ਪੀਐੱਮ ਮੋਦੀ

'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਵੇਗਾ ਕਿ ਦੇਵੀ ਅੰਨਪੂਰਨਾ ਦੀ ਇਕ ਪ੍ਰਾਚੀਣ ਮੂਰਤੀ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਲਗਪਗ 100 ਸਾਲ ਪਹਿਲਾਂ 1913 'ਚ, ਇਹ ਮੂਰਤੀ ਵਾਰਾਨਸੀ ਦੇ ਇਕ ਮੰਦਰ 'ਚੋਂ ਚੋਰੀ ਹੋਈ ਸੀ ਤੇ ਦੇਸ਼ ਦੇ ਬਾਹਰ ਸਮੱਗਲਿੰਗ ਕੀਤੀ ਗਈ ਸੀ।

ਪੀਐੱਮ ਮੋਦੀ ਨੇ ਕਿਹਾ ਕਿ ਮਾਤਾ ਅੰਨਪੂਰਨਾ ਦਾ ਕਾਸ਼ੀ ਨਾਲ ਬੇਹੱਦ ਖਾਸ ਸਬੰਧ ਹੈ। ਹੁਣ ਉਨ੍ਹਾਂ ਦੀ ਮੂਰਤ ਦਾ ਵਾਪਸ ਆਉਣਾ ਸਾਡੇ ਸਾਰਿਆਂ ਲਈ ਸੁਖਦ ਹੈ। ਮਾਂ ਅੰਨਪੂਰਨਾ ਦੀ ਪ੍ਰਤਿਮਾ ਦੀ ਤਰ੍ਹਾਂ ਹੀ ਸਾਡੀ ਵਿਰਾਸਤ ਦੀਆਂ ਕਈਆਂ ਅਨਮੋਲ ਧਰੋਹਰਾਂ, ਕੌਮਾਂਤਰੀ ਗਿਰੋਹਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ।

ਮਾਤਾ ਅੰਨਪੂਰਨਾ ਦੀ ਮੂਰਤ ਦੀ ਵਾਪਸੀ ਦੇ ਨਾਲ ਇਕ ਸੰਯੋਗ ਇਹ ਵੀ ਜੁੜਿਆ ਹੈ ਕਿ ਕੁਝ ਦਿਨ ਪਹਿਲਾਂ ਹੀ World Heritage Week ਮਨਾਇਆ ਗਿਆ ਹੈ। World Heritage Week ਸੱਭਿਆਚਾਰ ਪ੍ਰੇਮੀਆਂ ਲਈ, ਪੁਰਾਣੇ ਸਮੇਂ 'ਚ ਵਾਪਸ ਜਾਣ, ਉਨ੍ਹਾਂ ਦੇ ਇਤਿਹਾਸਕ ਦੇ ਅਹਿਮ ਪੜਾਵਾਂ ਨੂੰ ਪਤਾ ਲਗਾਉਣ ਦਾ ਇਕ ਸ਼ਾਨਦਾਰ ਅਵਸਰ ਪ੍ਰਦਾਨ ਕਰਦਾ ਹੈ।

ਪੀਐੱਮ ਮੋਦੀ ਨੇ ਅੱਜ ਕਿਹਾ ਕਿ ਅੱਜ ਦੇਸ਼ ਵਿਚ ਕਈ Museums ਤੇ ਲਾਇਬ੍ਰੇਰੀ ਆਪਣੇ ਕੁਲੈਕਸ਼ਨ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬਣਾਉਣ ਦਾ ਕੰਮ ਕਰ ਰਹੇ ਹਨ। ਦਿੱਲੀ ਵਿਚ ਸਾਡੇ ਕੌਮੀ ਮਿਊਜ਼ੀਅਮ ਨੇ ਇਸ ਸਬੰਧੀ ਕੁਝ ਸ਼ਲਾਘਾਯੋਗ ਯਤਨ ਕੀਤੇ ਹਨ।

ਡਾਕਟਰ ਸਲੀਮ ਅਲੀ ਨੂੰ ਕੀਤਾ ਯਾਦ

ਪੀਐੱਮ ਮੋਦੀ ਨੇ ਕਿਹਾ ਕਿ ਇਸ ਮਹੀਨੇ 12 ਨਵੰਬਰ ਤੋਂ ਡਾਕਟਰ ਸਲੀਮ ਅਲੀ ਜੀ ਦਾ 125ਵਾਂ ਜੈਅੰਤੀ ਸਮਾਗਮ ਸ਼ੁਰੂ ਹੋਇਆ ਹੈ। ਡਾਕਟਰ ਸਲੀਮ ਨੇ ਪੰਛੀਆਂ ਦੀ ਦੁਨੀਆ 'ਚ Bird Watching ਸਬੰਧੀ ਜ਼ਿਕਰਯੋਗ ਕੰਮ ਕੀਤੇ ਹਨ। ਦੁਨੀਆ ਵਿਚ Bird Watching ਨੂੰ, ਭਾਰਤ ਦੇ ਪ੍ਰਤੀ ਆਕਰਸ਼ਿਤ ਵੀ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ 'ਚ ਬਹੁਤ ਸਾਰੀਆਂ Bird Watching Society ਸਰਗਰਮ ਹਨ। ਤੁਸੀਂ ਵੀ ਜ਼ਰੂਰ ਇਸ ਵਿਸ਼ੇ ਨਾਲ ਜੁੜੋ। ਮੇਰੀ ਭੱਜਦੌੜ ਦੀ ਜ਼ਿੰਦਗੀ ਵਿਚ, ਮੈਨੂੰ ਵੀ ਬੀਤੇ ਦਿਨੀਂ ਕੇਵੜੀਆ 'ਚ ਪੰਛੀਆਂ ਨਾਲ ਸਮਾਂ ਗੁਜ਼ਾਰਨ ਦਾ ਯਾਦਗਾਰ ਅਵਸਰ ਮਿਲਿਆ।

ਭਾਰਤ ਦੀ ਸੰਸਕ੍ਰਿਤੀ ਤੇ ਸ਼ਾਸਤਰ ਦਾ ਮਹੱਤਵ ਦੱਸਿਆ

ਇਸ ਦੌਰਾਨ ਪੀਐੱਮ ਮੋਦੀ ਨੇ ਭਾਰਤ ਦੀ ਸੰਸਕ੍ਰਿਤੀ ਸਬੰਧੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਤੇ ਸ਼ਾਸਤਰ ਦੋਵੇਂ ਹਮੇਸ਼ਾ ਤੋਂ ਪੂਰੀ ਦੁਨੀਆ ਲਈ ਖਿੱਚ ਦੇ ਕੇਂਦਰ ਰਹੇ ਹਨ। ਕਈ ਲੋਕ ਤਾਂ ਇਨ੍ਹਾਂ ਦੀ ਖੋਜ ਵਿਚ ਭਾਰਤ ਆਏ ਤੇ ਹਮੇਸ਼ਾ ਲਈ ਇੱਥੋਂ ਦੇ ਹੋ ਕੇ ਰਹਿ ਗਏ, ਤਾਂ ਕਈ ਲੋਕ ਵਾਪਸ ਆਪਣੇ ਦੇਸ਼ ਜਾ ਕੇ ਇਸ ਸੰਸਕ੍ਰਿਤੀ ਦੇ ਵਾਹਕ ਬਣ ਗਏ।

ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਮੈਨੂੰ ਜੋਨਸ ਮੈਸੇੱਟੀ ਦੇ ਕੰਮ ਬਾਰੇ ਪਤਾ ਚੱਲਿਆ, ਜਿਨ੍ਹਾਂ ਨੂੰ 'ਵਿਸ਼ਵਨਾਥ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੋਨਾਸ ਬ੍ਰਾਜ਼ੀਲ 'ਚ ਵੇਦਾਂਤ ਤੇ ਗੀਤਾ ਦਾ ਪਾਠ ਸੁਣਾਉਂਦਾ ਹੈ। ਉਹ 'ਵਿਸ਼ਵਵਿੱਦਿਆ' ਨਾਂ ਦੀ ਇਕ ਸੰਸਥਾ ਚਲਾਉਂਦੇ ਹਨ, ਜੋ ਰੀਓ ਡੀ ਜਨੇਰੀਓ ਤੋਂ ਇਕ ਘੰਟੇ ਦੀ ਦੂਰੀ 'ਤੇ ਪੈਟਰੋਪੋਲਿਸ ਦੀਆਂ ਪਹਾੜੀਆਂ 'ਤੇ ਸਥਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਪੂਰੀ ਕਰਨ ਤੋਂ ਬਾਅਦ ਜੋਨਾਸ ਨੇ ਆਪਣੇ ਸ਼ੇਅਰ ਬਾਜ਼ਾਰ ਕੰਪਨੀ ਲਈ ਕੰਮ ਕੀਤਾ। ਬਾਅਦ ਵਿਚ ਉਹ ਭਾਰਤੀ ਸੰਸਕ੍ਰਿਤੀ ਵੱਲ ਆਕਰਸ਼ਿਤ ਹੋਏ, ਖ਼ਾਸਕਰ ਵੇਦਾਂਤ ਵੱਲ। ਉਨ੍ਹਾਂ ਭਾਰਤ 'ਚ ਵੇਦਾਂਤਾ ਦਾ ਅਧਿਐਨ ਕੀਤਾ ਤੇ ਕੋਇੰਬਟੂਰ 'ਚ ਅਰਸ਼ ਵਿੱਦਿਆ ਗੁਰੂਕੁਲਮ 'ਚ 4 ਸਾਲ ਗੁਜ਼ਾਰੇ। ਮੈਂ ਜੋਨਾਸ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੰਦਾ ਹਾਂ।

ਕਈ ਮੁੱਦਿਆਂ 'ਤੇ ਕਰ ਸਕਦੇ ਹਨ ਗੱਲਬਾਤ!

ਪੀਐੱਮ ਮੋਦੀ 'ਮਨ ਕੀ ਬਾਤ' ਪ੍ਰੋਗਰਾਮ 'ਚ ਹਮੇਸ਼ਾ ਕੁਝ ਨਵਾਂ ਦੇਸ਼ ਵਾਸੀਆਂ ਨਾਲ ਸਾਂਝਾ ਕਰਦੇ ਹਨ। ਦੇਸ਼ ਵਿਚ ਫਿਲਹਾਲ ਕਿਸਾਨ ਅੰਦੋਲਨ ਸਿਖਰ 'ਤੇ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਅੱਜ ਮਨ ਕੀ ਬਾਤ 'ਚ ਕਿਸਾਨ ਅੰਦੋਲਨ 'ਤੇ ਵੀ ਗੱਲਬਾਤ ਕਰ ਸਕਦੇ ਹਨ। ਪੀਐੱਮ ਮੋਦੀ ਨੇ ਸ਼ਨਿਚਰਵਾਰ ਨੂੰ ਦੇਸ਼ ਦੀਆਂ ਤਿੰਨ ਵੈਕਸੀਨ ਸੈਂਟਰਾਂ ਦਾ ਦੌਰਾ ਕੀਤਾ। ਪੀਐੱਮ ਇਸ ਸਬੰਧੀ ਵੀ ਗੱਲਬਾਤ ਕਰ ਸਕਦੇ ਹਨ।

ਕੋਰੋਨਾ 'ਤੇ ਚਰਚਾ ਕਰ ਸਕਦੇ ਹਨ ਪ੍ਰਧਾਨ ਮੰਤਰੀ

ਪੀਐੱਮ ਮੋਦੀ ਮਨ ਕੀ ਬਾਤ 'ਚ ਦੇਸ਼ ਵਾਸੀਆਂ ਨਾਲ ਕੋਰੋਨਾ ਮਹਾਮਾਰੀ ਸਬੰਧੀ ਵੀ ਗੱਲ ਕਰ ਸਕਦੇ ਹਨ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ ਤੇ ਲੋਕਾਂ ਨੇ ਕੋਰੋਨਾ ਗਾਈਡਲਾਇੰਸ ਨੂੰ ਫਾਲੋ ਕਰਨਾ ਬੰਦ ਕਰ ਦਿੱਤਾ ਹੈ ਅਜਿਹੇ ਵਿਚ ਉਹ ਦੇਸ਼ ਵਾਸੀਆਂ ਨੂੰ ਅਪੀਲ ਕਰ ਸਕਦੇ ਹਨ।

Posted By: Seema Anand