ਨਵੀਂ ਦਿੱਲੀ, ਜੇਐੱਨਐੱਨ : ਕਾਂਗਰਸ ਅੰਦਰ ਸਿਆਸੀ ਯੁੱਧ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਯੂਪੀਏ ਕਾਲ ਦੀਆਂ ਖਾਮੀਆਂ ਦਾ ਹਵਾਲਾ ਦੇ ਕੇ ਹਮਲਾ ਕਰਨ ਵਾਲੀ ਬ੍ਰਿਗੇਡ ਖ਼ਿਲਾਫ਼ ਪੁਰਾਣੇ ਕਾਂਗਰਸੀ ਦਿੱਗਜ਼ਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਰਾਹੁਲ ਬ੍ਰਿਗੇਡ ਦੇ ਸਾਹਮਣੇ ਮਨੀਸ਼ ਤਿਵਾੜੀ ਨਾਲ ਹੀ ਸ਼ਸ਼ੀ ਥਰੂਰ ਤੇ ਮਿਲਿੰਦ ਦੇਵੜਾ ਸਰੀਖੇ ਆਗੂ ਵੀ ਆ ਗਏ ਹਨ। ਦੂਜੇ ਪਾਸੇ ਨੌਜਵਾਨ ਬ੍ਰਿਗੇਡ ਦੇ ਬਾਹਰੀ ਚਿਹਰੇ ਰਾਜੀਵ ਸਾਤਵ ਨੇ ਵੀ ਸ਼ਾਇਰੀ ਰਾਹੀਂ ਬਜ਼ੁਰਗ ਬਨਾਮ ਨਵੀਂ ਪੀਡ਼ੀ ਦੀ ਲੜਾਈ 'ਚ ਪੂਰੀ ਤਰ੍ਹਾਂ ਤਾਕਤ ਨਾਲ ਡਟੇ ਰਹਿਣ ਦਾ ਸੰਦੇਸ਼ ਦਿੱਤਾ ਹੈ।

ਕਾਂਗਰਸ ਸੰਗਠਨ ਦੇ ਮੌਜੂਦਾ ਰੂਪ 'ਚ ਬਦਲਾਅ ਨੂੰ ਲੈ ਕੇ ਅੱਗੇ ਦੀ ਦਸ਼ਾ-ਦਿਸ਼ਾ ਤੈਅ ਕਰਨ 'ਤੇ ਛਿੜੀ ਜੰਗ ਤੋਂ ਸਾਫ਼ ਹੈ ਕਿ ਪਾਰਟੀ ਦਾ ਯੁੱਧ ਬੇਹੱਦ ਗੰਭੀਰ ਮੋੜ ਲੈ ਰਿਹਾ ਹੈ। ਸੰਗਠਨ ਨੂੰ ਊਰਜਾਵਾਨ ਤੇ ਲੜਾਕੂ ਬਣਾਉਣ ਦੀ ਦਲੀਲ ਨਾਲ ਪੁਰਾਣੇ ਆਗੂਆਂ ਨੂੰ ਕਿਨਾਰਾ ਕਰਨ ਦੀ ਟੀਮ ਰਾਹੁਲ ਦੀ ਗਤੀਵਿਧੀ 'ਤੇ ਪਾਰਟੀ ਦੋ ਹਿੱਸਿਆਂ 'ਚ ਹੈ। ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਸਾਲ 2014 ਹੀ ਨਹੀਂ ਬਲਕਿ 2019 ਦੇ ਲੋਕ ਸਭਾ ਚੋਣ 'ਚ ਹੋਈ ਹਾਰ ਦਾ ਵਿਸ਼ਲੇਸ਼ਣ ਕਰਨ ਦਾ ਸਵਾਲ ਉਠਾਉਣ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਸ਼ਨਿੱਚਰਵਾਰ ਨੂੰ ਟਵੀਟ ਕਰ ਕੇ ਯੂਪੀਏ ਸਰਕਾਰ 'ਤੇ ਕਾਂਗਰਸ ਦੇ ਅੰਦਰੋਂ ਹੀ ਚਿੱਕੜ ਉਛਾਲਣ ਵਾਲੇ ਲੋਕਾਂ ਨੂੰ ਆੜੇ ਹੱਥੀਂ ਲਿਆ।

ਯੂਪੀਏ ਦੀ ਵਿਰਾਸਤ 'ਤੇ ਸਵਾਲ ਉਠਾਉਣ ਖ਼ਿਲਾਫ਼ ਆਗੂਆਂ ਦੇ ਬਾਹਰੀ ਹੋਣ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਦੇ ਰੂਪ 'ਚ ਵਾਪਸੀ ਲਈ ਉਨ੍ਹਾਂ ਦੇ ਹਿਸਾਬ ਨਾਲ ਰੋਡਮੈਪ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਯੰਗ ਬ੍ਰਿਗੇਡ ਦੀ ਰਾਹ ਆਸਾਨ ਨਹੀਂ ਹੈ। ਹਾਲਾਂਕਿ ਸਾਤਵ ਨੇ ਵੀ ਇਕ ਸ਼ਾਇਰੀ 'ਮਤ ਪੂਝ ਮੇਰੇ ਸਬਰ ਦਾ ਇਨਤੇਹਾ ਕਹਾਂ ਤਕ ਹੈ, ਤੂੰ ਸਿਤਮ ਕਰ ਲੇ, ਤੇਰੀ ਤਾਕਤ ਜਹਾਂ ਤਕ ਹੈ, ਵਫਾ ਕੀ ਉਮੀਦ ਜਿਨ੍ਹੇਂ ਹੋਗੀ, ਉਨ੍ਹੇਂ ਹੋਗੀ, ਹਮੇਂ ਤੋਂ ਦੇਖਣਾ ਹੈ, ਤੂ ਜ਼ਾਲਮ ਕਹਾਂ ਤਕ ਹੈ' ਰਾਹੀਂ ਸਾਫ਼ ਸੰਦੇਸ਼ ਦਿੱਤਾ ਕਿ ਰਾਹੁਲ ਦੀ ਯੰਗ ਬਿਗ੍ਰੇਡ ਵੀ ਇਸ ਅੰਦਰੂਨੀ ਯੁੱਧ 'ਚ ਆਰ-ਪਾਰ ਲਈ ਤਿਆਰ ਹੈ।

Posted By: Ravneet Kaur