ਪਤਨੀ ਦੀ ਹੱਤਿਆ ਕਰ ਕੇ ਲਾਸ਼ ਨਾਲ ਪੋਸਟ ਕੀਤੀ ਸੈਲਫੀ,ਵੱਖ ਰਹਿ ਰਹੀ ਪਤਨੀ 'ਤੇ ਦਾਤੀ ਨਾਲ ਕੀਤਾ ਹਮਲਾ, ਪੁਲਿਸ ਜਾਂਚ ਜਾਰੀ
ਕੋਇੰਬਟੂਰ ’ਚ ਇਕ ਨਿੱਜੀ ਫਰਮ ’ਚ ਕੰਮ ਕਰ ਰਹੀ 28 ਸਾਲਾ ਮਹਿਲਾ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਇਕ ਨਿੱਜੀ ਮਹਿਲਾ ਹੋਸਟਲ ’ਚ ਰਹਿ ਰਹੀ ਸੀ। ਉਹ ਤਿਰੂਨੇਲਵੇਲੀ ਦੇ ਦੱਖਣੀ ਜ਼ਿਲ੍ਹੇ ਦੇ ਮੇਲਾਪਲਯਮ ਕੋਲ ਥਰੂਵਾਈ ਦੀ ਰਹਿਣ ਵਾਲੀ ਸੀ।
Publish Date: Tue, 02 Dec 2025 08:50 AM (IST)
Updated Date: Tue, 02 Dec 2025 09:25 AM (IST)
ਕੋਇੰਬਟੂਰ (ਪੀਟੀਆਈ) : ਇਕ 32 ਸਾਲਾ ਵਿਅਕਤੀ ਨੇ ਇਥੇ ਇਕ ਮਹਿਲਾ ਹੋਸਟਲ ’ਚ ਆਪਣੀ ਵੱਖ ਹੋ ਚੁੱਕੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਉਸਦੀ ਲਾਸ਼ ਨਾਲ ਇਕ ਸੈਲਫੀ ਆਪਣੇ ਵ੍ਹਟਸਐਪ ਸਟੇਟਸ ਦੇ ਤੌਰ ’ਤੇ ਪੋਸਟ ਕਰ ਦਿੱਤੀ।ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਘਟਨਾ ਨੇ ਨਿੱਜੀ ਮਹਿਲਾ ਹੋਸਟਲ ਦੇ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਤੇ ਇਹ ਔਰਤਾਂ ਦੀ ਸੁਰੱਖਿਆ ’ਤੇ ਸਵਾਲ ਚੁੱਕਦੇ ਹੋਏ ਸਿਆਸੀ ਰੋਹ ਨੂੰ ਜਨਮ ਦਿੱਤਾ। ਮੁਲਜ਼ਮ ਵਿਅਕਤੀ ਹੋਸਟਲ ’ਚ ਉਦੋਂ ਤੱਕ ਰੁਕਿਆ ਰਿਹਾ, ਜਦੋਂ ਤੱਕ ਪੁਲਿਸ ਨਹੀਂ ਆਈ ਤੇ ਉਸ ਨੂੰ ਐਤਵਾਰ ਨੂੰ ਹਿਰਾਸਤ ’ਚ ਲਿਆ ਗਿਆ। ਕੋਇੰਬਟੂਰ ’ਚ ਇਕ ਨਿੱਜੀ ਫਰਮ ’ਚ ਕੰਮ ਕਰ ਰਹੀ 28 ਸਾਲਾ ਮਹਿਲਾ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਇਕ ਨਿੱਜੀ ਮਹਿਲਾ ਹੋਸਟਲ ’ਚ ਰਹਿ ਰਹੀ ਸੀ। ਉਹ ਤਿਰੂਨੇਲਵੇਲੀ ਦੇ ਦੱਖਣੀ ਜ਼ਿਲ੍ਹੇ ਦੇ ਮੇਲਾਪਲਯਮ ਕੋਲ ਥਰੂਵਾਈ ਦੀ ਰਹਿਣ ਵਾਲੀ ਸੀ।
ਪੁਲਿਸ ਨੇ ਦੱਸਿਆ ਕਿ ਉਸਦਾ ਪਤੀ ਐੱਸ. ਬਾਲਾਮੁਰੂਗਨ ਐਤਵਾਰ ਦੀ ਦੁਪਹਿਰ ਉਸ ਨੂੰ ਮਿਲਣ ਦੇ ਬਹਾਨੇ ਹੋਸਟਲ ਗਿਆ ਤੇ ਬਾਅਦ ’ਚ ਇਕ ਤਿੱਖੀ ਬਹਿਸ ਤੋਂ ਬਾਅਦ ਉਸਦੀ ਇਕ ਦਾਤੀ ਨਾਲ ਹੱਤਿਆ ਕਰ ਦਿੱਤੀ। ਉਸਨੇ ਬਾਅਦ ’ਚ ਉਸਦੀ ਲਾਸ਼ ਨਾਲ ਇਕ ਸੈਲਫੀ ਲਈ ਤੇ ਇਸ ਨੂੰ ਆਪਣੇ ਵ੍ਹਟਸਐਪ ਸਟੇਟਸ ’ਤੇ ਅਪਲੋਡ ਕੀਤਾ। ਉਸਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ ਹੈ। ਉਸ ਨਾਲ ਵਿਵਾਦ ਕਾਰਨ ਮਹਿਲਾ ਨੇ ਆਪਣੇ ਦੋ ਬੱਚਿਆਂ ਨੂੰ ਕੋਇੰਬਟੂਰ ’ਚ ਆਪਣੀ ਮਾਂ ਦੀ ਦੇਖਰੇਖ ’ਚ ਛੱਡ ਦਿੱਤਾ ਤੇ ਹੋਸਟਲ ’ਚ ਰਹਿਣ ਲੱਗੀ। ਰਥਿਨਾਪੁਰਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।