ਤੇਲੰਗਾਨਾ: ਇਕ 26 ਸਾਲ ਦੇ ਨੌਜਵਾਨ ਨੂੰ ਉਸ ਦੇ ਹੀ ਸਾਲੇ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਵਿਅਕਤੀ ਦਾ ਨਾਂ ਸਦਾਮ ਸੀ। ਇਹ ਘਟਨਾ ਤੇਲੰਗਾਨਾ ਦੇ ਨਾਗਗੋਂੜਾ ਦੀ ਹੈ। ਸਦਾਮ ਦੇ ਸਾਲੇ ਨੇ ਕੁਹਾੜੀ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਵੱਢਿਆ ਸਿਰ ਲੈ ਕੇ ਥਾਣੇ ਪਹੁੰਚ ਗਿਆ।

ਸ਼ਰਮਨਾਕ : ਧੀ ਪੈਦਾ ਹੋਈ ਤਾਂ ਲਿਫ਼ਾਫ਼ੇ 'ਚ ਬੰਨ੍ਹ ਕੇ ਨਾਲ਼ੇ 'ਚ ਸੁੱਟੀ, ਕੁੱਤਿਆਂ ਨੇ ਫਿਰ ਇੰਝ ਬਚਾਈ ਜਾਨ

ਨਾਲਗੋਂੜਾ ਜ਼ਿਲ੍ਹੇ ਦੇ ਨਾਮਪੱਲੀ ਪੁਲਿਸ ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ ਸ਼ਨਿਚਰਵਾਰ ਨੂੰ ਸ਼ਾਮ ਸਦਾਮ ਦੇ ਸਾਲੇ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਮੁੰਬਈ ਦੇ ਤਾਜ ਹੋਟਲ ਨੇੜੇ ਹਾਦਸਾ, ਬਿਲਡਿੰਗ 'ਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ


ਪੁਲਿਸ ਨੇ ਕਿਹਾ ਕਿ ਦੋਸ਼ੀ ਸਦਾਮ ਦੇ ਸਿਰ ਨੂੰ ਪੁਲਿਸ ਸਟੇਸ਼ਨ ਲੈ ਆਇਆ ਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ। ਅਜਿਹਾ ਲਗਦਾ ਹੈ ਕਿ ਦੋ ਸਾਲਾ ਤੋਂ ਉਨ੍ਹਾਂ ਵਿਚਾਲੇ ਪਰਿਵਾਰਕ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕ ਦੇ ਸਰੀਰ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ।

Posted By: Akash Deep