ਜੇਐੱਨਐੱਨ, ਫ਼ਰੀਦਾਬਾਦ : ਪਿੰਡ ਚੰਦਾਵਲੀ 'ਚ ਇਕ ਸਾਨ੍ਹ ਨੇ 70 ਸਾਲਾ ਹਰਭਜਨ ਨਾਂ ਦੇ ਬਜ਼ੁਰਗ ਦੀ ਜਾਨ ਲੈ ਲਈ। ਸਾਨ੍ਹ ਪਿਛਲੇ ਇਕ ਮਹੀਨੇ ਦੌਰਾਨ ਕਈ ਲੋਕਾਂ ਨੂੰ ਜ਼ਖ਼ਮੀ ਕਰ ਚੁੱਕਾ ਹੈ। ਪਿੰਡ ਵਾਸੀਆਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਪਰ ਪ੍ਰਸ਼ਾਸਨਿਕ ਪੱਧਰ 'ਤੇ ਇਸ ਦਾ ਕੋਈ ਹੱਲ ਨਹੀਂ ਹੋਇਆ।

ਨਹਾਉਣ ਜਾਂਦੇ ਸਮੇਂ ਮਿਲਿਆ ਸਾਨ੍ਹ, ਸਿੰਙਾਂ ਨਾਲ ਚੁੱਕ-ਚੁੱਕ ਕੇ ਥੱਲੇ ਸੁੱਟਿਆ

ਪਿੰਡ ਚੰਦਾਵਲੀ 'ਚ 70 ਸਾਲਾ ਹਰਭਜਨ ਸੈਣੀ 11 ਵਜੇ ਆਪਣੇ ਪਲਾਟ 'ਚ ਨਹਾਉਣ ਜਾ ਰਿਹਾ ਸੀ। ਰਾਹ 'ਚ ਸਾਨ੍ਹ ਮਿਲ ਗਿਆ ਤੇ ਉਸ ਨੇ ਹਮਲਾ ਬੋਲ ਦਿੱਤਾ। ਸਾਨ੍ਹ ਨੇ ਸਿੰਙਾਂ 'ਤੇ ਚੁੱਕ ਕੇ ਤਿੰਨ-ਚਾਰ ਵਾਰ ਪਟਕ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਹੋਏ ਦਾਖ਼ਲ

ਗੰਭੀਰ ਹਾਲਤ 'ਚ ਉਸ ਨੂੰ ਵੱਲਭਗੜ੍ਹ ਦੇ ਇਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਚਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਨੇ ਐੱਸਡੀਐੱਮ ਨੂੰ ਮਿਲ ਕੇ ਹਸਪਤਾਲ ਪ੍ਰਬੰਧਨ ਨੂੰ ਟੈਲੀਫੋਨ ਕਰਵਾ ਕੇ ਬਿਨਾਂ ਪੋਸਟਮਾਰਟਮ ਕਰਵਾਏ ਲਾਸ਼ ਆਪਣੇ ਪਿੰਡ ਲਿਜਾ ਕੇ ਅੰਤਿਮ ਸੰਸਕਾਰ ਕਰ ਦਿੱਤਾ।

ਕਈ ਲੋਕਾਂ ਨੂੰ ਕਰ ਚੁੱਕਾ ਹੈ ਜ਼ਖ਼ਮੀ

ਪਿੰਡ ਚੰਦਾਵਲੀ ਦੇ ਰਹਿਣ ਵਾਲੇ ਪੰਚਾਇਤ ਕਮੇਟੀ ਮੈਂਬਰ ਰਾਜਕੁਮਾਰ ਸੈਣੀ ਉਰਫ਼ ਗੋਗਾ ਦੱਸਦੇ ਹਨ ਕਿ ਇਹ ਸਾਨ੍ਹ ਇਕ ਮਹੀਨੇ ਦੇ ਅੰਦਰ 70 ਸਾਲਾ ਹਰਪਿਆਰੀ, 75 ਸਾਲਾ ਮਾਨ ਸਿੰਘ ਨੇਤਾ ਜੀ, 46 ਸਾਲਾ ਸ਼ਿਆਮ ਲਾਲ, ਕਿਰਨ ਚਹਿਲ ਤੇ ਹੋਰਨਾਂ ਨੂੰ ਜ਼ਖ਼ਮੀ ਕਰ ਚੁੱਕਾ ਹੈ। ਇਨ੍ਹਾਂ ਸਾਰਿਆਂ ਦਾ ਨਿੱਜੀ ਹਸਪਤਾਲਾਂ 'ਚ ਇਲਾਜ ਕੀਤਾ ਗਿਆ ਹੈ।

Posted By: Seema Anand