ਨਵੀਂ ਦਿੱਲੀ (ਏਜੰਸੀ) : ਈਡੀ ਨੇ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਦੇ ਖ਼ਜ਼ਾਨੇ 'ਚ ਹੇਰਾਫੇਰੀ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਰੈਲੀਗੇਅਰ ਇੰਟਰਪ੍ਰਾਈਸਿਜ਼ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸੁਨੀਲ ਗੋਧਵਾਨੀ ਨੂੰ ਗ੍ਰਿਫ਼ਤਾਰ ਕੀਤਾ।

ਮਾਮਲੇ ਨਾਲ ਜੁੜੇ ਵਕੀਲ ਨੇ ਕਿਹਾ ਕਿ ਈਡੀ ਨੇ ਤਿਹਾੜ ਜੇਲ੍ਹ 'ਚ ਹੀ ਦੋਵਾਂ ਨੂੰ ਆਪਣੀ ਹਿਰਾਸਤ 'ਚ ਲਿਆ। ਦਿੱਲੀ ਪੁਲਿਸ ਨੇ ਕਥਿਤ ਘੁਟਾਲੇ 'ਚ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਦੋਵਾਂ ਨੇ ਜੇਲ੍ਹ ਦੇ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਈਡੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਦੀ ਮੰਗ ਕਰੇਗੀ।

Posted By: Jagjit Singh