ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਐੱਲਈਡੀ ਧਮਾਕੇ ਵਿਚ ਫ਼ੌਜ ਦਾ ਇਕ ਮੇਜਰ ਤੇ ਜਵਾਨ ਸ਼ਹੀਦ ਹੋ ਗਏ। ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਲਾਮ ਬੈਲਟ 'ਤੇ ਅੱਤਵਾਦੀਆਂ ਨੇ ਕੰਟਰੋਲ ਰੇਖਾ 'ਤੇ ਧਮਾਕਾਖੇਜ਼ ਸਮੱਗਰੀ ਲਗਾਈ ਸੀ। ਫ਼ੌਜ ਦਾ ਗਸ਼ਤੀ ਦਲ ਜਦੋਂ ਇਥੋਂ ਲੰਿਘਆ ਤਾਂ ਧਮਾਕਾ ਹੋ ਗਿਆ ਜਿਸ ਵਿਚ ਇਕ ਮੇਜਰ ਤੇ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪੁਚਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਫ਼ੌਜ ਨੂੰ ਸਰਹੱਦ 'ਤੇ ਐੱਲਈਡੀ ਧਮਾਕੇ ਤੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਸੰਭਾਵੀ ਹਮਲਿਆਂ ਤੋਂ ਪਹਿਲੇ ਹੀ ਜਾਣੂ ਕਰਵਾਇਆ ਗਿਆ ਹੈ।