ਅਮਰਵਤੀ, ਏਐੱਨਆਈ : ਮਹਾਰਾਸ਼ਟਰ ਦੇ ਅਮਰਾਵਤੀ ’ਚ ਮੰਗਲਵਾਰ ਸਵੇਰੇ ਦਰਦਨਾਕ ਹਾਦਸੇ ’ਚ 11 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਬੇਨੋਦਾ ਸ਼ਹੀਦ ਥਾਣਾ ਤਹਿਤ ਸ੍ਰੀ ਖੇਤਰ ਝੁੰਜ ’ਚ ਵਰਧਾ ਨਦੀ ’ਚ ਕਿਸ਼ਤੀ ਡੁੱਬਣ ਨਾਲ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ, ਹਾਦਸਾ ਨਦੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਵਾਪਰਿਆ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਹਨ੍ਹੇਰੀ-ਤੂਫ਼ਾਨ ਚੱਲ ਰਿਹਾ ਹੈ। ਨਤੀਜੇ ਵਜੋ, ਨਦੀਆਂ ਅਤੇ ਨਾਲੇ ਉਫ਼ਾਨ ’ਤੇ ਹਨ। ਇਸ ਨਾਲ ਕਿਸ਼ਤੀ ਪਲਟ ਗਈ।

ਐੱਸਪੀ ਅਮਰਾਵਤੀ (ਦਿਹਾਤੀ) ਹਰੀ ਬਾਲਾ ਜੀ ਅਨੁਸਾਰ, ਇਹ ਹਾਦਸਾ ਸਵੇਰੇ 10 ਵਜੇ ਵਾਪਰਿਆ। ਮਰਨ ਵਾਲਿਆਂ ’ਚ ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ। ਹੁਣ ਤਕ ਦਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਸ਼ੱਕ ਹੈ ਕਿ ਕਿਸ਼ਤੀ ’ਤੇ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਹੋਣ ਕਾਰਨ ਇਹ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਉੱਥੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਤਕ ਤਿੰਨ ਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ ਹਨ, ਜਦੋਂਕਿ ਅੱਠ ਜਣਿਆਂ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਕ ਪਰਿਾਵਰ ਦੇ ਕੁਝ ਮੈਂਬਰ ਦਸ਼ਕਿਰਿਆ ਅਦਾਰੇ ਲਈ ਸਵੇਰੇ ਕਰੀਬ 10 ਵਜੇ ਗੜੇਗਾਂਵ ਗਏ ਸਨ। ਉੱਥੋਂ ਪਰਤਦੇ ਸਮੇਂ ਹੀ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਹੀ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

ਯਾਦ ਰਹੇ ਕਿ ਅਜੇ ਹਾਲ ਹੀ ਵਿੱਚ ਜ਼ੋਰਹਾਟ ਦੇ ਨੇਮਾਟੀਘਾਟ ’ਚ ਬ੍ਰਹਮਪੁੱਤਰ ਨਦੀ ’ਚ ਦੋ ਕਿਸ਼ਤੀਆਂ ਦੀ ਟੱਕਰ ’ਚ ਕਿਸ਼ਤੀ ਪਲਟ ਜਾਣ ਕਾਰਨ ਕਾਫ਼ੀ ਗਿਛੀ ’ਚ ਲੋਕ ਲਾਪਤਾ ਹੋ ਗਏ ਸਨ। ਇਹ ਕਿਸ਼ਤੀ ਨੇਮਾਟੀਘਾਟ ਤੋਂ ਮਾਜੁਲੀ ਟਾਪੂ ’ਚ ਕਮਲਾਬਾੜੀ ਫੇਰੀ ਪੁਆਇੰਟ ਵੱਲ ਜਾ ਰਹੀ ਸੀ, ਜਦੋਂਕਿ ਦੂਜੀ ਨੇਮਾਟੀਘਾਟ ਜਾਣ ਵਾਲੀ ਸੀ। ਜ਼ੋਰਹਾਟ ਜ਼ਿਲ੍ਹਾ ਪੁਲਿਸ ਮੁਖੀ ਅੰਕੁਰ ਜੈਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਆਫ਼ਤ ਪ੍ਰਬੰਧਨ ਮੁਲਾਜ਼ਮਾਂ ਨੇ ਨਦੀ ਕਿਨਾਰੇ ਲਗਪਗ 350 ਮੀਟਰ ਦੀ ਦੂਰੀ ’ਤੇ ਪਅਨੀ ਹੋਈ ਕਿਸ਼ਤੀ ਦਾ ਪਤਾ ਲਾਇਆ ਸੀ।

Posted By: Jagjit Singh