ਜੰਮੂ : ਮੇਜਰ ਰੋਹਿਤ ਸ਼ੁਕਲਾ ਕਸ਼ਮੀਰ ਦੇ ਪੁਲਵਾਮਾ 'ਚ ਤਾਇਨਾਤ ਇਸ ਭਾਰਤੀ ਸ਼ੇਰ ਦਾ ਨਾਂ ਸਾਹਮਣੇ ਆਉਂਦੇ ਹੀ ਇਕ ਖੌਫ ਦੀ ਛਾਂ ਦਹਿਸ਼ਤਗਰਦਾਂ ਦੇ ਚਿਹਰੇ 'ਤੇ ਛਾਉਣ ਲੱਗਦੀ ਹੈ। ਮੇਜਰ ਸ਼ੁਕਲਾ ਦੀ ਕਵਿੱਕ ਐਕਸ਼ਨ ਟੀਮ ਦਹਿਸ਼ਤ ਦੇ ਗੜ੍ਹ 'ਚ ਚੁਣ-ਚੁਣ ਕੇ ਦਹਿਸ਼ਤਗਰਦੀ 'ਚ ਸ਼ਾਮਲ ਚਿਹਰਿਆਂ ਦਾ ਸ਼ਿਕਾਰ ਕਰਦੀ ਰਹੀ ਅਤੇ ਇਸ ਬਹਾਦਰ ਦੇ ਕਿੱਸੇ ਪੂਰੇ ਦੇਸ਼ ਦੀ ਜ਼ੁਬਾਨ 'ਤੇ ਆ ਗਏ।

52 ਆਪ੍ਰੇਸ਼ਨਾਂ 'ਚ ਹਿੱਸਾ ਲੈ ਚੁੱਕੇ ਮੇਜਰ ਸ਼ੁਕਲਾ ਦੀ ਰਣਨੀਤੀ ਅਤੇ ਹੌਸਲੇ ਸਾਹਮਣੇ ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਦੇ ਕਿਲ੍ਹੇ ਢਹਿੰਦੇ ਚਲੇ ਗਏ ਅਤੇ ਉਨ੍ਹਾਂ ਦੇ ਆਕਾ ਸਿਰ ਪਿੱਟਦੇ ਰਹਿ ਗਏ। ਹੁਣ ਜਦੋਂ ਸਾਰੀਆਂ ਸਾਜ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਇਸ ਸਪੂਤ ਨੂੰ ਘੇਰਨ ਲਈ ਵੱਖਵਾਦੀ ਅਤੇ ਕਥਿਤ ਮਨੁੱਖੀ ਅਧਿਕਾਰ ਸੰਗਠਨ ਸਿਆਸਤ ਦਾ ਮੋਹਰਾ ਬਣਾਉਣ 'ਚ ਲੱਗੇ ਹਨ। ਵਾਦੀ ਦੇ ਕੁਝ ਸਿਆਸਤਦਾਨ ਵੀ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਬਣੇ ਨਜ਼ਰ ਆਉਂਦੇ ਹਨ। ਪਰ ਇਸ ਬਹਾਦਰ ਸਪੂਤ ਦੀ ਹਮਾਇਤ 'ਚ ਸਾਰੇ ਮੁਲਕ ਤੋਂ ਉੱਠੀ ਆਵਾਜ਼ ਨੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਭਾਰਤ ਮਾਂ ਦੇ ਇਸ ਬਹਾਦਰ ਸਪੂਤ ਦਾ ਜਨਮ ਦੇਹਰਾਦੂਨ 'ਚ ਹੋਇਆ। ਉਨ੍ਹਾਂ ਦੇ ਪਿਤਾ ਗਿਆਨ ਚੰਦਰ ਸ਼ੁਕਲਾ ਅਤੇ ਮਾਂ ਵਿਜੈ ਲਕਸ਼ਮੀ ਸ਼ੁਕਲਾ ਦੋਨੋਂ ਹੀ ਵਕੀਲ ਹਨ। ਸ਼ੁਕਲਾ ਦਾ ਪਰਿਵਾਰ ਮੂਲ ਰੂਪ ਤੋਂ ਕਾਨਪੁਰ ਦਾ ਹੈ।

ਬਚਪਨ ਤੋਂ ਫੌਜ ਵਿਚ ਸ਼ਾਮਲ ਹੋਣ ਦਾ ਜਜ਼ਬਾ ਸੀ ਅਤੇ ਆਖਰ 2005 'ਚ ਐਨਡੀਏ ਦੀ ਪ੍ਰੀਖਿਆ ਦੇ ਬਾਅਦ ਦੇਸ਼ ਸੇਵਾ ਦਾ ਮੌਕਾ ਮਿਲ ਗਿਆ। 2017 'ਚ ਕਸ਼ਮੀਰ 'ਚ ਪੋਸਟਿੰਗ ਮਿਲੀ ਤਾਂ ਉਹ ਦਹਿਸ਼ਤਗਰਦਾਂ ਲਈ ਹੀ ਖੌਫ ਦਾਨਾਂ ਬਣਦੇ ਗਏ। ਉਨ੍ਹਾਂ ਨੂੰ ਲਗਾਤਾਰ ਦੋ ਸਾਲਾਂ ਤੋਂ ਬਹਾਦਰੀ ਲਈਸਨਮਾਨਿਤ ਕੀਤਾ ਜਾ ਰਿਹਾ ਹੈ। 2018 'ਚ ਉਨ੍ਹਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਵੀ ਉਨ੍ਹਾਂ ਨੂੰ ਸੈਨਾ ਮੈਡਲ ਮਿਲਿਆ। ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਬਿਆਨ ਕਰਦੇ ਹਨ ਕਿ ਕਸ਼ਮੀਰ ਦੇ ਅੱਤਵਾਦੀ ਅਤੇ ਵੱਖਵਾਦੀ ਉਨ੍ਹਾਂ ਤੋਂ ਖੌਫ ਖਾਂਦੇ ਹਨ। ਹੁਣ ਉਨ੍ਹਾਂ ਦਾ ਅੰਦਾਜ਼ ਮੁੱਖਧਾਰਾ ਦੀ ਸਿਆਸਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਇਸੇ ਲਈ ਉਹ ਹੁਣ ਇਕ ਨੌਜਵਾਨ ਨਾਲ ਮਾਰਕੁੱਟ ਦੇ ਮੁੱਦੇ ਨੂੰ ਹਵਾ ਦੇ ਰਹੇ ਹਨ।

ਫੌਜ ਲਈ ਹੀ ਪੈਦਾ ਹੋਇਆ ਹੈ ਬੇਟਾ

ਮੇਜਰ ਰੋਹਿਤ ਸ਼ੁਕਲਾ ਦੇ ਪਿਤਾ ਐਡਵੋਕੇਟ ਗਿਆਨ ਚੰਦਰ ਸ਼ੁਕਲਾ ਦੱਸਦੇ ਹਨ ਕਿ ਬੇਟੇ ਦਾ ਬਚਪਨ ਤੋਂ ਹੀ ਸੁਪਨਾ ਫੌਜ ਵਿਚ ਜਾਣ ਦਾ ਸੀ। ਉਹ ਤਾਂ ਪੈਦਾ ਹੀ ਫੌਜ ਲਈ ਹੋਇਆ ਹੈ। ਐਨਡੀਏ ਦੀ ਪ੍ਰੀਖਿਆ 'ਚ ਚੋਣ ਮਗਰੋਂ ਰੋਹਿਤ ਨੇ ਕਿਹਾ ਸੀ ਉਸਨੂੰ ਆਪਣਾ ਸੁਪਨਾ ਜਿਊਣ ਦਾ ਮੌਕਾ ਮਿਲਿਆ ਹੈ। ਬਹੁਤ ਘੱਟ ਲੋਕਾਂ ਨੂੰ ਉਹ ਮਿਲਦਾ ਹੈ ਜੋ ਉਹ ਸੱਚ ਵਿਚ ਚਾਹੁੰਦੇ ਹਨ।

ਮੇਜਰ ਸ਼ੁਕਲਾ ਦੇ ਸਹਿਯੋਗੀ ਰਹੇ ਰਾਈਫਲਮੈਨ ਔਰੰਗਜ਼ੇਬ ਨੂੰ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨੇ ਜੂਨ 2018 'ਚ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਈਦ ਦੀ ਛੁੱਟੀ ਤੇ ਜਾ ਰਹੇ ਸਨ। ਉਨ੍ਹਾਂ ਤੋਂ ਮੇਜਰ ਸ਼ੁਕਲਾ ਦੇ ਬਾਰੇ ਜਾਣਕਾਰੀਆਂ ਮੰਗੀਆਂ ਗਈਆਂ, ਪਰ ਔਰੰਗਜ਼ੇਬ ਨੇ ਸ਼ਹਾਦਤ ਕਬੂਲ ਕੀਤੀ। ਔਰੰਗਜ਼ੇਬ ਦੇ ਅਗਵਾ ਅਤੇ ਹੱਤਿਆ ਦੇਮਾਮਲੇ 'ਚ ਫੋਰਸ ਦੇ ਅੰਦਰ ਦੇ ਕੁਝ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਕੁਝਲੋਕਾਂ ਨੂੰਹਿਰਾਸਤ ਵਿਚਵੀ ਲਿਆ ਗਿਆ ਹੈ। ਇਨ੍ਹਾਂ 'ਚੋਂ ਇਕ ਦੇ ਭਰਾ ਨੇ ਮੇਜਰ ਸ਼ੁਕਲਾ 'ਤੇ ਮਾਰਕੁੱਟ ਅਤੇ ਤਸੀਹੇ ਦੇਣ ਦੇ ਦੋਸ਼ ਲਗਾਏ। ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਸਹਾਰੇ ਸਿਆਸਤ ਚਮਕਾਉਣ ਵਾਲੀਆਂ ਪਾਰਟੀਆਂ ਨੇ ਚੋਣ ਮੌਸਮ 'ਚ ਇਸਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਹੈ ਕਿ ਸਿਆਸਤ ਦੇ ਘੇਰੇ ਵਿਚ ਫਸਾ ਕੇ ਮੇਜਰ ਸ਼ੁਕਲਾ ਨੂੰ ਕਸ਼ਮੀਰ ਤੋਂ ਬਾਹਰ ਭੇਜਿਆ ਜਾ ਸਕੇ। ਸੁਰੱਖਿਆ ਦਸਤਿਆਂ ਨੂੰ ਕੋਸਣ ਦੀ ਸਿਆਸਤ ਕਰਨ ਵਾਲਿਆਂ ਲਈ ਉਹ ਵੋਟਾਂ ਹਥਿਆਉਣ ਦਾ ਮੁੱਦਾ ਹੈ।

ਅੱਤਵਾਦੀ ਸਮੀਰ ਟਾਈਗਰ ਦਾ ਸ਼ਿਕਾਰ ਕਰ ਕੇ ਬਣੇ ਹੀਰੋ

ਮੇਜਰ ਰੋਹਿਤ ਸ਼ੁਕਲਾ ਨੇ ਸਾਲ 2018 'ਚ ਬੁਰਹਾਨੀ ਵਾਨੀ ਦੇ ਬਾਅਦ ਅੱਤਵਾਦੀਆਂ ਦੇ ਪੋਸਟਰ ਬੁਆਏ ਬਣੇ ਸਮੀਰ ਟਾਈਗਰ ਨੂੰ ਮੁਕਾਬਲੇ 'ਚ ਮਾਰ ਦਿੱਤਾ ਸੀ। ਸਮੀਰ ਟਾਈਗਰ ਨੇ ਚੂਕ ਇਹ ਕਰ ਦਿੱਤੀ ਸੀ ਕਿ ਉਸਨੇ ਇਸ ਭਾਰਤੀ ਸ਼ੇਰ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਸੀ। ਹੋਇਆ ਇਸ ਤਰ੍ਹਾਂ ਕਿ ਫਿਲਮੀ ਅੰਦਾਜ਼ ਵਿਚ ਹਿਜ਼ਬ ਦੇ ਅੱਤਵਾਦੀ ਸਮੀਰ ਟਾਈਗਰ ਨੇ 28 ਅਪ੍ਰੈਲ, 2018 ਦੀ ਰਾਤ ਨੂੰ ਸੁਰੱਖਿਆ ਦਸਤਿਆਂ ਨਾਲ ਕੰਮ ਕਰਨ ਵਾਲੇ ਇਕ ਪਿੰਡਵਾਸੀ ਨਾਲ ਮਾਰਕੁੱਟ ਦਾ ਵੀਡੀਓ ਜਾਰੀ ਕਰ ਦਿੱਤਾ ਸੀ। ਇਸ ਵਿਚ ਸਮੀਰ ਟਾਈਗਰ ਉਸ ਪਿੰਡਵਾਸੀ ਦੀ ਮਾਰਕੁੱਟ ਕਰਦੇ ਹੋਏ ਕਹਿ ਰਿਹਾ ਸੀ ਕਿ ਜਾਓ ਸ਼ੁਕਲਾ ਨੂੰ ਜਾ ਕੇ ਦੱਸੋ ਕਿ ਸ਼ੇਰ ਨੇ ਸ਼ਿਕਾਰ ਕਰਨਾ ਕਿਉਂ ਛੱਡਿਆ, ਕੁੱਤੇ ਸਮਝਦੇ ਹਨ ਕਿ ਸਾਰਾ ਜੰਗਲ ਉਨ੍ਹਾਂ ਦਾ ਹੈ। ਜੇਕਰ ਸ਼ੁਕਲਾ 'ਚ ਦਮ ਹੈ ਤਾਂ ਸਾਹਮਣੇ ਆ ਕੇ ਲੜੋ। ਮੇਜਰ ਸ਼ੁਕਲਾ ਨੇ ਆਪਣਾ ਨੈਟਵਰਕ ਜਾਂਚਿਆ ਅਤੇ 24 ਘੰਟੇ ਵੀ ਨਹੀਂ ਬੀਤੇ ਸਨ ਕਿ ਆਪਣੇ ਘਰ ਤੋਂ ਕੁਝ ਹੀ ਦੂਰੀ 'ਤੇ ਦ੍ਰਬਗਾਮ 'ਚ ਇਸ ਨਕਲੀ ਟਾਈਗਰ ਨੂੰ ਗਿੱਦੜ ਦੀ ਮੌਤ ਮਾਰ ਕੇ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਨੇ ਅਸਲੀ ਸ਼ੇਰ ਉਹ ਹੀ ਹਨ।

ਮਹਿਬੂਬਾ ਤੋਂ ਬਾਅਦ ਉਮਰ ਨੇ ਵੀ ਕੀਤੇ ਸਿਆਸੀ ਹਮਲੇ

ਅੱਤਵਾਦੀਆਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਹੀਦ ਦੱਸਣ'ਚ ਲੱਗੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਤਾਂ ਇਸ ਜਾਂਬਾਜ਼ ਮੇਜਰ ਦੀ ਬਹਾਦਰੀ 'ਤੇ ਸਵਾਲ ਉਠਾਉਂਦੇ ਹੋਏ ਇੱਥੋਂ ਤਕ ਕਹਿ ਦਿੱਤਾ ਕਿ ਉਹ ਕਸ਼ਮੀਰ ਦੇ ਮਾਸੂਮ ਲੜਕਿਆਂ ਨਾਲ ਜ਼ਿਆਦਤੀ ਕਰਦਾ ਹੈ। ਉਸਦੇ ਖਿਲਾਫ ਕਾਰਵਾਈ ਲਈ ਰਾਜਪਾਲ ਅਤੇ ਕੋਰ ਕਮਾਂਡਰ ਨਾਲ ਵੀ ਗੱਲ ਕੀਤੀ। ਉਮਰ ਅਬਦੁੱਲਾ ਨੇ ਵੀ ਮੇਜਰ ਸ਼ੁਕਲਾ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਰਕਾਰੀ ਸੇਵਾ ਛੱਡ ਕੇ ਸਿਆਸਤ 'ਚ ਆਏ ਆਈਏਐੱਸ ਟਾਪਰ ਰਹਿ ਚੁੱਕੇ ਸ਼ਾਹ ਫੈਸਲ ਨੇ ਵੀ ਉਨ੍ਹਾਂ ਨੂੰ ਤੁਰੰਤ ਤਬਦੀਲ ਕਰਨ ਅਤੇ ਉਨ੍ਹਾਂ ਦੇ ਖਿਲਾਫ ਜਾਂਚ 'ਤੇ ਜ਼ੋਰ ਦਿੱਤਾ। ਕੋਏਲਿਸ਼ਨ ਆਫ ਸਿਵਲ ਸੁਸਾਇਟੀ ਨਾਂ ਦੇ ਮਨੁੱਖੀ ਅਧਿਕਾਰਸੰਗਠਨ ਦੇ ਇਲਾਵਾ ਸਾਬਕਾ ਆਜ਼ਾਦ ਵਿਧਾਇਕ ਇੰਜੀਨੀਅਰ ਰਸ਼ੀਦ ਅਤੇ ਵੱਖਵਾਦੀਆਂ ਨੇ ਉਨ੍ਹਾਂ ਨੂੰ ਜੰਗੀ ਅਪਰਾਧੀ ਤਕ ਕਹਿ ਦਿੱਤਾ।

ਇਹ ਹੈ ਸਾਜ਼ਿਸ਼

ਕਸ਼ਮੀਰ 'ਚ ਜਿਸ ਤਰ੍ਹਾਂ ਨਾਲ ਮੇਜਰ ਸ਼ੁਕਲਾ ਦੇ ਖਿਲਾਫ਼ ਬਿਆਨਬਾਜ਼ੀ ਦਾ ਦੌਰ ਚੱਲਿਆ, ਉਸਨੂੰ ਕਸ਼ਮੀਰ ਮਾਹਿਰ ਸੁਰੱਖਿਆ ਦਸਤਿਆਂ ਦਾ ਮਨੋਬਲ ਡੇਗਣ ਦੀ ਸਾਜ਼ਿਸ਼ ਦੇ ਰੁਪ ਵਿਚ ਹੀ ਦੇਖਦੇ ਹਨ। ਉਨ੍ਹਾਂ ਦੇ ਮੁਤਾਬਕ, ਇਸ ਨਾਲ ਮੇਜਰ ਸ਼ੁਕਲਾ 'ਤੇ ਅਸਰ ਹੋਵੇ, ਜਾਂ ਨਾ ਹੋਵੇ, ਪਰ ਉਨ੍ਹਾਂ ਦੇ ਪਰਿਵਾਰ 'ਤੇ ਅਸਰ ਹੋ ਸਕਦਾ ਹੈ ਅਤੇ ਉਹ ਉਨ੍ਹਾਂ 'ਤੇ ਦਬਾਅ ਬਣਾ ਸਕਦੇ ਹਨ। ਇਸ ਸਮੇਂ ਅੱਤਵਾਦੀਆਂ ਨੂੰ ਆਪਣਾ ਮਨੋਬਲ ਵਧਾਉਣ ਲਈ ਕੋਈ ਮੌਕਾ ਨਹੀਂ ਮਿਲ ਰਿਹਾ। ਇਸਲਈ ਉਨ੍ਹਾਂ ਦੇ ਆਕਾ ਹੁਣ ਸਿਆਸਤ ਨੂੰ ਹਥਿਆਰ ਬਣਾਉਣਾ ਚਾਹ ਰਹੇ ਹਨ। ਸਮੀਰ ਟਾਈਗਰ ਦੀ ਮੌਤ 'ਤੇ ਆਪਣੇ ਬੇਟੇ ਦੀ ਬਹਾਦਰੀ 'ਤੇ ਨਾਜ਼ ਕਰਨ ਵਾਲੇ ਐਡਵੋਕੇਟ ਗਿਆਨ ਚੰਦਰ ਸ਼ੁਕਲਾ ਅਤੇ ਐਡਵੋਕੇਟ ਲਕਸ਼ਮੀ ਸ਼ੁਕਲਾ ਕਸ਼ਮੀਰ ਤੋਂ ਦੂਰ ਦੇਹਰਾਦੂਨ 'ਚ ਅੱਜ ਲੋਅ ਪ੍ਰੋਫਾਈਲ ਰਹਿਣਾ ਪਸੰਦ ਕਰਦੇ ਹਨ।

ਰਾਜਪਾਲ ਬਣ ਗਏ ਢਾਲ

ਖੈਰ, ਮੇਜਰ ਸ਼ੁਕਲਾ 'ਤੇ ਸ਼ੁਰੂ ਹੋਈ ਸਿਆਸਤ 'ਚ ਸਭ ਤੋਂ ਵੱਡੀ ਰਾਹਤ ਰਾਜਪਾਲ ਸਤਿਆਪਾਲ ਮਲਿਕ ਵਲੋਂ ਆਈ। ਉਹ ਇਸ ਸਿਆਸਤ 'ਚ ਮੇਜਰ ਸ਼ੁਕਲਾ ਦੀ ਢਾਲ ਬਣੇ ਅਤੇ ਕਿਹਾ ਕਿ ਮੈਂ ਫੌਜ ਦੇ ਨਾਲ ਹਾਂ। ਫੌਜ ਕੋਈ ਜਿਆਦਤੀ ਨਹੀਂ ਕਰਦੀ। ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਹੁੰਦੀ ਹੇ। ਉਨ੍ਹਾਂ ਨੇ ਸੁਰੱਖਿਆ ਦਸਤਿਆਂ ਦੇ ਖਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਕੋਸਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਉਹ ਸੱਤਾ ਵਿਚ ਆਏ ਹਨ।

Posted By: Seema Anand