ਦੇਸ਼ ਭਰ 'ਚ ਅੱਜ ਬਹੁਤ ਹੀ ਸ਼ਰਧਾ ਨਾਲ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਦੇ ਭਗਤ ਸਵੇਰ ਤੋਂ ਹੀ ਮੰਦਰਾਂ 'ਚ ਪਹੁੰਚ ਕੇ ਸ਼ਿਵਲਿੰਗ 'ਤੇ ਜਲ, ਦੁੱਧ, ਸ਼ਹਿਦ, ਬੇਲਪੱਤਰ, ਧਤੂਰਾ, ਬੇਰ, ਭੰਗ ਆਦਿ ਚੜ੍ਹਾ ਰਹੇ ਹਨ।

ਦੇਸ਼ ਭਰ ਦੇ ਮੰਦਰ ਬਮ-ਬਮ ਭੋਲੇ ਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਰਹੇ ਹਨ। ਕਾਸ਼ੀ 'ਚ ਭਗਤਾਂ ਦਾ ਰੇਲਾ ਉਮੜਿਆ ਪਿਆ ਹੈ ਤੇ ਭਗਤ ਘੰਟੇ-ਘੰਟੇ ਲਾਈਨਾਂ 'ਚ ਖੜ੍ਹੇ ਹੋ ਕੇ ਭਗਵਾਨ ਸ਼ਿਵ ਦੇ ਦਰਸ਼ਨ ਕਰ ਰਹੇ ਹਨ।

11:49 AM

ਨਾਰਨੌਲ ਦੇ ਪ੍ਰਾਚੀਨ ਮੋਡਾਵਾਲਾ ਮੰਦਰ 'ਚ ਮਹਾਸ਼ਿਵਰਾਤਰੀ ਮੌਕੇ ਜਲ ਅਭਿਸ਼ੇਕ ਲਈ ਲੱਗੀ ਭਗਤਾਂ ਦੀ ਲੰਬੀ ਲਾਈਨ।


11: 10

ਦਿੱਲੀ ਦੇ ਚਾਂਦਨੀ ਚੌਕ ਸਥਿਤ ਗੌਰੀ ਸ਼ੰਕਰ ਮੰਦਰ 'ਚ ਜੁਟੀ ਸ਼ਰਧਾਲੂਆਂ ਦੀ ਭੀੜ।

11:06

ਭੰਗ, ਬੇਲ ਪੱਤਰ ਤੇ ਫੁੱਲਾਂ ਦੀ ਖਰੀਦਦਾਰੀ ਕਰਦੇ ਲੋਕ

ਫਰੀਦਾਬਾਦ ਸਥਿਤ ਤਿੰਗਾਵ 'ਚ ਪ੍ਰਾਚੀਨ ਪੜਾਅ ਸ਼ਿਵ ਮੰਦਰ ਦੇ ਬਾਹਰ ਮਹਾਸ਼ਿਵਰਾਤਰੀ ਮੌਕੇ ਭੰਗ, ਬੇਲ ਪੱਤਰ ਤੇ ਫੁੱਲਾਂ ਦੀ ਖਰੀਦਦਾਰੀ ਕਰਦੇ ਸ਼ਿਵ ਭਗਤ।

Posted By: Amita Verma