ਜੇਐੱਨਐੱਨ, ਮੁੰਬਈ : ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਸ਼ਿਵ ਸੈਨਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਤੇ ਕਾਂਗਰਸ ਦੀ ਬੈਠਕ ਖ਼ਤਮ ਹੋ ਗਈ ਹੈ। ਸ਼ਨਿਚਰਵਾਰ ਨੂੰ ਤਿੰਨਾਂ ਪਾਰਟੀਆਂ ਵੱਲੋਂ ਸਾਂਝਾ ਪ੍ਰੈੱਸ ਕਾਨਫਰੰਸ ਕੀਤੀ ਗਈ। ਬੈਠਕ ਦੇ ਬਾਅਦ ਐੱਨਸੀਪੀ ਮੁੱਖ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਅਗਵਾਈ ਕਰਨ ਲਈ ਊਧਵ ਠਾਕਰੇ 'ਤੇ ਸਹਿਮਤੀ ਬਣ ਗਈ ਹੈ। ਹੋਰ ਮੁੱਦਿਆਂ 'ਤੇ ਫਿਲਹਾਲ ਗੱਲਬਾਤ ਚੱਲ ਰਹੀ ਹੈ।

ਊਧਵ ਠਾਕਰੇ ਕਰਨਗੇ ਮਹਾਰਾਸ਼ਟਰ ਸਰਕਾਰ ਨੂੰ ਲੀਡ : ਸ਼ਰਦ ਪਵਾਰ

ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਕਾਂਗਰਸ-ਸ਼ਿਵਸੈਨਾ-ਐੱਨਸੀਪੀ ਦੇ ਵਿਚ ਜਾਰੀ ਆਖਿਰੀ ਦੌਰ ਦੀ ਬੈਠਕ ਖ਼ਤਮ ਹੋ ਗਈ ਹੈ। ਬੈਠਕ ਦੇ ਬਾਅਦ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਕੱਲ੍ਹ ਤਿੰਨਾਂ ਪਾਰਟੀਆਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਗੱਲਬਾਤ ਅਜੇ ਵੀ ਜਾਰੀ ਹੈ। ਕੱਲ੍ਹ ਅਸੀਂ ਇਹ ਵੀ ਤੈਅ ਕਰਾਂਗੇ ਕਿ ਰਾਜਪਾਲ ਨਾਲ ਕਦੋਂ ਸੰਪਰਕ ਕੀਤਾ ਜਾਵੇ।

Maharashtra Government Formation Live, ਕੀ ਮਹਾਰਾਸ਼ਟਰ ਨੂੰ ਅੱਜ ਨਵੀਂ ਸਰਕਾਰ ਮਿਲੇਗੀ? ਇਸ ਨੂੰ ਲੈ ਕੇ ਅੱਜ ਸੰਸੇ ਖ਼ਤਮ ਹੋ ਸਕਦਾ ਹੈ। ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਤੇ ਕਾਂਗਰਸ ਇਕ ਸੰਭਾਵੀ ਗਠਜੋੜ 'ਤੇ ਕੰਮ ਕਰ ਰਹੇ ਹਨ ਤੇ ਅੱਜ ਇਸ 'ਤੇ ਇਕ ਵੱਡੀ ਐਲਾਨ ਦੀ ਸੰਭਾਵਨਾ ਹੈ। ਅੱਜ ਕਾਂਗਰਸ, ਐੱਨਸੀਪੀ ਤੇ ਸ਼ਿਵਸੈਨਾ ਵਿਚਕਾਰ ਅੱਜ ਆਖ਼ਰੀ ਰਾਊਂਡ ਦੀ ਗੱਲਬਾਤ ਹੋਣ ਵਾਲੀ ਹੈ। ਇਸ ਗੱਲਬਾਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਮੁੰਬਈ 'ਚ ਅੱਜ ਸ਼ਾਮ 4 ਵਜੇ ਸ਼ਿਵਸੈਨਾ-ਐੱਨਸੀਪੀ ਤੇ ਕਾਂਗਰਸ ਦੀ ਗਠਜੋੜ ਸਰਕਾਰ ਬਣਾਉਣ ਸਬੰਧੀ ਤਿੰਨਾਂ ਪਾਰਟੀਆਂ ਦੇ ਵੱਡੇ ਆਗੂਆਂ ਦੀ ਬੈਠਕ ਹੋਵੇਗੀ। ਇਸ ਤੋਂ ਬਾਅਦ ਸਰਕਾਰ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਅੱਗੇ ਤਕ ਨਹੀਂ ਚੱਲੇਗੀ ਸਰਕਾਰ- ਗਡਕਰੀ

ਮਹਾਰਾਸ਼ਟਰ 'ਚ ਸਰਕਾਰ ਗਠਨ 'ਤੇ ਸਿਆਸੀ ਚਰਚਿਆਂ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਾਂਗਰਸ, ਸ਼ਿਵਸੈਨਾ ਤੇ ਐੱਨਸੀਪੀ ਵਿਚਕਾਰ ਵਿਚਾਰਕ ਮਤਭੇਦ ਹੈ। ਇੱਥੇ ਗਠਜੋੜ ਹੋਣ ਤੋਂ ਬਾਅਦ ਵੀ ਸਰਕਾਰ ਬਹੁਤੀ ਅੱਗੇ ਨਹੀਂ ਚੱਲੇਗੀ।

ਸ਼ਿਵਸੈਨਾ ਦਾ ਹੋਵੇਗਾ ਅਗਲਾ ਮੁੱਖ ਮੰਤਰੀ- ਮਾਨਿਕਰਾਓ ਠਾਕਰੇ

ਮਹਾਰਾਸ਼ਟਰ 'ਚ ਸਰਕਾਰ ਗਠਨ ਦੇ ਚਰਚਿਆਂ ਵਿਚਕਾਰ ਕਾਂਗਰਸੀ ਆਗੂ ਮਾਨਿਕਰਾਓ ਠਾਕਰੇ ਨੇ ਸ਼ੁ4ਕਰਵਾਰ ਨੂੰ ਕਿਹਾ ਹੈ ਕਿ ਮਹਾਰਾਸ਼ਟਰ 'ਚ ਅਗਲਾ ਮੁੱਖ ਮੰਤਰੀ ਸ਼ਿਵਸੈਨਾ ਦਾ ਹੋਵੇਗਾ, ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਬੈਠਕ 'ਚ ਐੱਨਸੀਪੀ ਨੇ ਕਿਸੇ ਸੁਪਰੀਮ ਅਹੁਦੇ ਦੀ ਕੋਈ ਮੰਗ ਨਹੀਂ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਨਸੀਪੀ ਨੇ ਅਜਿਹੀ ਕੋਈ ਮੰਗ ਕਦੀ ਨਹੀਂ ਉਠਾਈ। ਨਿਊਜ਼ ਏਜੰਸੀ ਏਐੱਨਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਸ਼ਿਵਸੈਨਾ ਆਗੂਆਂ ਦੀ ਬੈਠਕ

ਮਹਾਰਾਸ਼ਟਰ 'ਚ ਸਰਕਾਰ ਗਠਨ ਦੀ ਪ੍ਰਕਿਰਿਆ 'ਚ ਤੇਜ਼ੀ ਨੂੰ ਦੇਖਦੇ ਹੋਏ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਤੇ ਸੂਬੇ 'ਚ ਸਿਆਸੀ ਹਾਲਾਤ 'ਤੇ ਚਰਚਾ ਕੀਤੀ। ਸ਼ਿਵਸੈਨਾ ਦੇ ਵਿਧਾਇਕ ਭਾਸਕਰ ਜਾਧਵ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਬੈਠਕ 'ਚ ਵਿਧਾਇਕਾਂ ਨੂੰ ਸਰਕਾਰ ਗਠਨ ਪ੍ਰਕਿਰਿਆ ਤੇ ਕਾਂਗਰਸ-ਐੱਨਸੀਪੀ ਆਗੂਆਂ ਦੀਆਂ ਦਿੱਲੀ 'ਚ ਹੋਈਆਂ ਬੈਠਕਾਂ ਤੋਂ ਜਾਣੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਬੀਤੀ ਰਾਤ ਠਾਕਰੇ ਨੇ ਮੁੰਬਈ 'ਚ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਜਾਧਵ ਨੇ ਕਿਹਾ ਕਿ ਠਾਕਰੇ ਜੋ ਵੀ ਫ਼ੈਸਲਾ ਲੈਣਗੇ, ਸ਼ਿਵਸੈਨਾ ਦੇ ਸਾਰੇ ਵਿਧਾਇਕਾਂ ਨੂੰ ਇਹ ਮੰਨਣਾ ਪਵੇਗਾ।

ਸੰਜੇ ਰਾਉਤ ਬੋਲੇ- ਪੂਰੇ 5 ਸਾਲ ਸ਼ਿਵਸੈਨਾ ਦਾ ਹੀ ਮੁੱਖ ਮੰਤਰੀ

ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਜਾਰੀ ਭੰਬਲਭੂਸੇ ਦੌਰਾਨ ਸ਼ਿਵਸੈਨਾ ਐੱਮਪੀ ਸੰਜੇ ਰਾਉਤ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪੂਰੇ ਪੰਜ ਸਾਲ ਤਕ ਮਹਾਰਾਸ਼ਟਰ 'ਚ ਸ਼ਿਵਸੈਨਾ ਦਾ ਹੀ ਮੁੱਖ ਮੰਤਰੀ ਹੋਵੇਗਾ। ਸੰਜੇ ਰਾਉਤ ਦੇ ਇਸ ਬਿਆਨ ਨਾਲ ਮਹਾਰਾਸ਼ਟਰ ਦੀ ਸਿਆਸਤ 'ਚ ਹੋਰ ਭੂਚਾਲ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਮੰਨਿਆ ਜਾ ਰਿਹਾ ਹੈ ਕਿ ਸੀਐੱਮ ਅਹੁਦੇ ਸਬੰਧੀ ਸ਼ਿਵਸੈਨਾ ਤੇ ਐੱਨਸੀਪੀ ਵਿਚਕਾਰ 50-50 ਫਾਰਮੂਲੇ 'ਤੇ ਗੱਲਬਾਤ ਤੈਅ ਹੋਈ ਹੈ।

ਸ਼ਿਵਸੈਨਾ ਦੇ ਸੰਜੇ ਰਾਉਤ ਕੋਲੋਂ ਜਦੋਂ ਪੁੱਛਿਆ ਗਿਆ ਕਿ ਜੇਕਰ ਸ਼ਰਦ ਪਵਾਰ ਮਹਾਰਾਸ਼ਟਰ ਦੇ ਸੀਐੱਮ ਅਹੁਦੇ ਲਈ ਉਨ੍ਹਾਂ ਦੇ ਨਾਂ ਦਾ ਸੁਝਾਉਂਦੇ ਹਨ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਇਹ ਗ਼ਲਤ ਹੈ। ਮਹਾਰਾਸ਼ਟਰ ਦੇ ਲੋਕ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ।

Posted By: Seema Anand