ਜੇਐੱਨਐੱਨ, ਨਵੀਂ ਦਿੱਲੀ : ਤੇਲੰਗਾਨਾ 'ਚ ਮਹਿਲਾ ਡਾਕਟਰ ਦੇ ਜਬਰ ਜਨਾਹ ਦੇ ਸਾਰੇ ਚਾਰਾਂ ਮੁਲਜ਼ਮਾਂ ਨੂੰ ਐਨਕਾਊਂਟਰ 'ਚ ਮਾਰ ਮੁਕਾਇਆ। ਹੈਦਰਾਬਾਦ 'ਚ ਮੁਠਭੇੜ ਸਥਾਨ 'ਤੇ ਲੋਕਾਂ ਨੇ ਪੁਲਿਸ ਨਾਲ ਜਸ਼ਨ ਮਨਾਇਆ। ਲੋਕਾਂ ਨੇ ਘਟਨਾ ਵਾਲੇ ਸਥਾਨ 'ਤੇ ਪੁਲਿਸ ਮੁਲਾਜ਼ਮਾਂ 'ਤੇ ਫੁੱਲ ਵੀ ਬਰਸਾਏ ਹਨ। ਹੈਦਰਾਬਾਦ 'ਚ ਮਹਿਲਾ ਡਾਕਟਰ ਦੇ ਜਬਰਜਨਾਹ 'ਤੇ ਹੱਤਿਆ ਦੇ ਚਾਰੋ ਦੋਸ਼ੀਆਂ ਦੀ ਪੁਲਿਸ ਮੁਠਭੇੜ 'ਚ ਮੌਤ ਤੋਂ ਬਾਅਦ ਘਟਨਾ ਸਥਾਨ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ ਤੇਲੰਗਾਨਾ ਪੁਲਿਸ ਨੇ ਇਨ੍ਹਾਂ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਨੈਸ਼ਨਲ ਹਾਈਵੇਅ- 44 'ਤੇ ਐਨਕਾਊਂਟਰ 'ਚ ਮਾਰ ਦਿੱਤਾ। ਪੁਲਿਸ ਕ੍ਰਾਈਮ ਸੀਨ ਰਿਕ੍ਰਿਏਟ ਕਰਨ ਲਈ ਚਾਰਾਂ ਦੋਸ਼ੀਆਂ ਨੂੰ ਉੱਥੇ ਲੈ ਗਈ ਸੀ, ਇਸ ਦੌਰਾਨ ਚਾਰ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਬਰਜਨਾਹ ਤੇ ਹੱਤਿਆ ਦੇ ਸਾਰੇ ਚਾਰਾਂ ਮੁਲਜ਼ਮ ਐਨਕਾਊਂਟਰ 'ਚ ਮਾਰੇ ਜਾਣ 'ਤੇ ਨਿਰਭਿਆ ਦੀ ਮਾਂ ਨੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸਜ਼ਾ ਤੋਂ ਬੇਹੱਦ ਖੁਸ਼ ਹਾਂ। ਮਹਿਲਾ ਡਾਕਟਰ ਤੇ ਪੀੜਤਾ ਦੇ ਪਿਤਾ ਨੇ ਕਿਹਾ ਹੈ ਕਿ ਹੁਣ ਮੇਰੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ।

ਤੇਲੰਗਾਨਾ ਐਨਕਾਊਂਟਰ 'ਤੇ ਕੇਜਰੀਵਾਲ ਦਾ ਬਿਆਨ

ਤੇਲੰਗਾਨਾ ਐਨਕਾਊਂਟਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਬਰਜਨਾਹ ਦੇ ਉਹ ਮਾਮਲੇ ਜੋ ਦੇਰ ਤੋਂ ਪ੍ਰਕਾਸ਼ 'ਚ ਆਏ ,ਲੋਕ ਇਸ ਨੂੰ ਲੈ ਕੇ ਗੁੱਸੇ 'ਚ ਹਨ ਚਾਹੇ ਉਹ ਉਨਾਵ ਹੋਵੇ ਜਾਂ ਹੈਦਰਾਬਾਦ ਹੋਵੇ, ਇਸ ਲਈ ਲੋਕ ਐਨਕਾਊਂਟਰ 'ਤੇ ਖੁਸ਼ੀ ਵਿਅਕਤ ਕਰ ਰਹੇ ਹਨ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਲੋਕਾਂ ਨੇ ਅਪਰਾਧਿਕ ਨਿਆਂ ਪ੍ਰਣਾਲੀ 'ਚ ਆਪਣਾ ਵਿਸ਼ਵਾਸ ਖੋਹ ਦਿੱਤਾ ਹੈ, ਇਹ ਚਿੰਤਾ ਦੀ ਗੱਲ ਹੈ। ਅਪਰਾਧਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਨੂੰ ਇਕ ਨਾਲ ਮਿਲ ਕੇ ਕਾਰਵਾਈ ਕਰਨੀ ਹੋਵੇਗੀ।

ਰਾਜਸਭਾ ਸੰਸਦ ਮੈਂਬਰ ਜਯਾ ਬੱਚਨ ਨੇ ਕਿਹਾ- ਦੇਰ ਆਏ ਦੁਰਸਤ ਆਏ

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੇ ਚਾਰ ਦੋਸ਼ੀਆਂ ਦੀ ਘੁਸਪੈਠ 'ਚ ਮੌਤ ਤੇ ਰਾਜਸਭਾ ਸੈਂਸਦ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਦੇਰ ਆਏ... ਦੁਰਸਤ ਆਏ... ਦੇਰ ਆਏ... ਬਹੁਤ ਦੇਰ ਆਏ।

Posted By: Amita Verma