ਨਈ ਦੁਨੀਆ, ਦੇਵਾਸ : Madhya Pradesh News ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ 100ਵੀਂ ਜੈਅੰਤੀ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ 'ਸਿੱਖ ਵਿਰੋਧੀ ਦੰਗੇ ਰੋਕੇ ਜਾ ਸਕਦੇ ਸੀ' ਨੇ ਸਿਆਸੀ ਤੂਫ਼ਾਨ ਲਿਆ ਦਿੱਤਾ ਹੈ। ਇਕ ਪ੍ਰੋਗਰਾਮ ਦੇ ਸਿਲਸਿਲੇ 'ਚ ਵੀਰਵਾਰ ਨੂੰ ਦੇਵਾਸ ਪਹੁੰਚੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਤਲੇਆਮ ਲਈ ਕਾਂਗਰਸ ਤੇ ਗਾਂਧੀ ਪਰਿਵਾਰ ਹੀ ਦੋਸ਼ੀ ਹਨ ਤੇ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

ਦੇਵਾਸ ਨੇੜੇ ਬਿੰਜਾਨਾ 'ਚ ਮੈਗਾ ਫੂਡ ਪਾਰਕ ਦਾ ਆਗਾਜ਼ ਕਰਨ ਪੁਹੰਚੀ ਕੇਂਦਰੀ ਮੰਤਰੀ ਬਾਦਲ ਨੇ ਕਿਹਾ ਕਿ 1984 ਦਾ ਕਤਲੇਆਮ ਕਾਂਗਰਸ 'ਤੇ ਕਾਲਾ ਧੱਬਾ ਹੈ ਜੋ ਕਦੀ ਨਹੀਂ ਧੋਤਾ ਜਾਵੇਗਾ। ਲਗਾਤਾਰ ਤਿੰਨ ਦਿਨ ਤਕ ਨੇੜੇ ਮੌਜੂਦ ਆਰਮੀ ਦੀ ਮਦਦ ਨਹੀਂ ਲਈ ਗਈ। ਸਿੱਖਾਂ ਨੂੰ ਮਰਨ ਦਿੱਤਾ ਗਿਆ। ਗਾਂਧੀਪ ਰਿਵਾਰ ਤੇ ਕਾਂਗਰਸ ਨੂੰ ਇਸ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਨਰਿੰਦਰ ਮੋਦੀ ਨੇ ਐੱਸਆਈਟੀ ਗਠਿਤ ਕੀਤੀ ਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਅੱਜ ਸੀਖਾਂ ਪਿੱਛੇ ਹਨ।

ਸ਼ੁੱਭ ਆਗਾਜ਼ ਮੌਕੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਉਦਮੀਆਂ ਨੂੰ ਜ਼ਿਆਦਾ ਫਾਇਦਾ ਦੇਵੇਗੀ। ਫੂਡ ਪ੍ਰੋਸੈਸਿੰਗ ਪਲਾਂਟ ਲਗਾਉਣ ਵਾਲਿਆਂ ਨੂੰ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ 'ਚ ਰਾਹਤ ਤੇ ਮੰਡੀ ਫੀਸ ਪੰਜ ਸਾਲ ਨਹੀਂ ਦੇਣੀ ਪਵੇਗੀ। 70 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ 50 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਵਾਧੂ ਸਬਸਿਡੀ ਦਿੱਤੀ ਜਾਵੇਗੀ। ਬਰਾਮਦ ਕਰਨ 'ਤੇ 20 ਪ੍ਰਤੀਸ਼ਤ ਤੋਂ ਇਲਾਵਾ 20 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।

Posted By: Seema Anand