ਭੋਪਾਲ, ਏਐੱਨਆਈ : ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਇਕ ਹੋਰ ਕਾਂਗਰਸ ਆਗੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੱਧ ਪ੍ਰਦੇਸ਼ 'ਚ ਕਾਂਗਰਸ ਆਗੂ ਪੀਸੀ ਸ਼ਰਮਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੀਸੀ ਸ਼ਰਮਾ ਨੇ ਸ਼ਨਿੱਚਰਵਾਰ ਨੂੰ ਆਪਣੇ ਸੰਪਰਕ 'ਚ ਆਏ ਲੋਕਾਂ ਤੋਂ ਕੋਰੋਨਾ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਤੇ ਖ਼ੁਦ ਦਾ ਆਈਸੋਲੇਟ ਕਰ ਲਿਆ ਹੈ।

ਪੀਸੀ ਸ਼ਰਮਾ ਨੇ ਟਵੀਟ ਕਰ ਕੇ ਖ਼ੁਦ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਜਾਣਕਾਰੀ ਦਿੱਤੀ। ਪੀਸੀ ਸ਼ਰਮਾ ਨੇ ਟਵੀਟ ਕੀਤਾ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਹਸਪਤਾਲ 'ਚ ਦਾਖ਼ਲ ਹੋ ਰਿਹਾ ਹਾਂ। ਮੇਰੇ ਸੰਪਰਕ 'ਚ ਆਏ ਲੋਕ ਕੋਰੋਨਾ ਦੀ ਜਾਂਚ ਕਰਵਾ ਸਕਦਾ ਹੈ। ਇਕ ਵੀਡੀਓ 'ਚ ਕਾਂਗਰਸ ਆਗੂ ਨੇ ਦੱਸਿਆ ਕਿ ਉਹ ਸਿਹਤਮੰਦ ਹਨ। ਉਨ੍ਹਾਂ ਨੂੰ ਚਿਰਾਯੂ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਰੋਨਾ ਪਾਜ਼ੇਟਿਵ ਟੈਸਟ ਕੀਤਾ ਗਿਆ ਹੈ। ਮੈਂ ਸਿਹਤਮੰਦ ਹਾਂ ਤੇ ਚਿਰਾਯੂ ਹਸਪਤਾਲ 'ਚ ਇਲਾਜ ਕਰਵਾ ਰਿਹਾ ਹਾਂ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਮਿਲਣ ਵਾਲੇ ਸਾਰੇ ਲੋਕ ਖ਼ੁਦ ਦੀ ਕੋਰੋਨਾ ਜਾਂਚ ਕਰਵਾਉਣ।

ਇਸ ਨਾਲ ਪਹਿਲਾਂ 23 ਜੁਲਾਈ ਨੂੰ ਕਾਂਗਰਸ ਆਗੂ ਪੀਸੀ ਸ਼ਰਮਾ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਭਾਜਪਾ ਵੱਲੋਂ ਕੀਤੀਆਂ ਗਈਆਂ ਰੈਲੀਆਂ ਤੇ ਬੈਠਕਾਂ ਕਾਰਨ ਸੂਬਿਆਂ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸ਼ਰਮਾ ਨੇ ਕਿਹਾ ਸੀ ਕਿ ਸੂਬੇ ਦੀ ਸਥਿਤੀ ਚਿੰਤਾਜਨਕ ਹੈ। ਤਿੰਨ ਮਹੀਨਿਆਂ ਦੇ ਲਾਕਡਾਊਨ ਫਿਰ ਅਨਲਾਕ ਸਮਾਂ, ਸ਼ਨਿੱਚਰਵਾਰ ਐਤਵਾਰ ਲਾਕਡਾਊਨ ਤੇ ਹੁਣ 10 ਦਿਨਾਂ ਲਈ ਲਾਕਡਾਊਨ ਲਾਇਆ ਗਿਆ ਹੈ। ਸਰਕਾਰ ਕੋਰੋਨਾ ਵਾਇਰਸ ਨੂੰ ਸੰਭਾਲਣ 'ਚ ਅਸਫਲ ਰਿਹਾ ਹੈ। ਹਸਪਤਾਲਾਂ 'ਚ ਕੋਈ ਵੀ ਦਵਾਈ ਉਪਲਬਧ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ 'ਚ ਸੰਕ੍ਰਮਣ ਨੂੰ ਕੰਟਰੋਲ ਨਹੀਂ ਕੀਤਾ। ਹੁਣ ਅਸੀਂ ਕਮਿਊਨਟੀ ਪਸਾਰ ਵੱਲ ਵੱਧ ਰਿਹਾ ਹੈ। ਇਸ ਤੋਂ ਬਾਵਜੂਦ ਭਾਜਪਾ ਆਗੂ ਸਭਾਵਾਂ ਕਰ ਰਹੇ ਹਨ ਤੇ ਰੈਲੀਆਂ ਕਰ ਰਹੇ ਹਨ। ਕੋਰੋਨਾ ਵਾਇਰਸ ਵੀ ਇਸ ਵਜ੍ਹਾ ਤੋਂ ਫੈਲ ਰਿਹਾ ਹੈ... ਸਰਕਾਰ ਕੋਰੋਨਾ ਵਾਇਰਸ ਫੈਲਾਉਣ 'ਚ ਅਸਫ਼ਲ ਰਹੀ ਹੈ।

Posted By: Ravneet Kaur