ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ - ਸ਼ਹਿਰ 'ਚ ਗੈਂਗਸਟਰ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਕਾਂਸਟੇਬਲ ਨੂੰ ਗੋਲੀ ਮਾਰਨ ਵਾਲੇ ਬਦਮਾਸ਼ ਤੇ ਐਮਾਜ਼ੋਨ ਕੰਪਨੀ ਦੇ ਏਜੰਟਾਂ ਉੱਪਰ ਗੋਲੀਆਂ ਚਲਾ ਕੇ ਉਨ੍ਹਾਂ ਕੋਲ ਨਕਦੀ ਲੁੱਟਣ ਵਾਲੇ ਲੁਟੇਰਿਆਂ ਨੂੰ ਲੁਧਿਆਣਾ ਪੁਲਿਸ ਅਜੇ ਲੱਭਣ ਦਾ ਯਤਨ ਹੀ ਕਰ ਰਹੀ ਸੀ ਕਿ ਵੀਰਵਾਰ ਸਵੇਰੇ ਗੈਂਗਸਟਰਾਂ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੁੱਗਰੀ ਇਲਾਕੇ 'ਚ ਗੈਂਗਸਟਰਾਂ ਨੇ ਆਰਕੀਟੈਕਟ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮਰਨ ਵਾਲੇ ਨੌਜਵਾਨ ਦੀ ਪਛਾਣ ਧਾਂਦਰਾ ਵਾਸੀ ਪ੫ਦੀਪ ਕੁਮਾਰ (24) ਵਜੋਂ ਹੋਈ ਹੈ। ਪ੫ਦੀਪ ਵੀਰਵਾਰ ਸਵੇਰੇ ਦਸ ਵਜੇ ਦੇ ਕਰੀਬ ਇਕ ਕੋਠੀ ਦਾ ਨਕਸ਼ਾ ਤਿਆਰ ਕਰ ਕੇ ਨਿਕਲਿਆ ਹੀ ਸੀ ਕਿ ਕਾਰ 'ਚ ਬੈਠਦਿਆਂ ਹੀ ਗੈਂਗਸਟਰਾਂ ਨੇ ਉਸ ਉਪਰ ਪੰਜ ਫਾਇਰ ਕੀਤੇ। ਪ੫ਦੀਪ ਨੂੰ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।