ਲਖਨਊ, ਜੇਐੱਨਐੱਨ : ਕੈਨੇਡਾ ਤੋਂ ਵਾਪਸ ਆਈ ਮਹਿਲਾ ਡਾਕਟਰ ਤਾਂ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੀ ਹੈ, ਪਰ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਕ-ਇਕ ਕਰ ਕੇ ਸੰਕਮ੍ਰਿਤ ਹੋ ਰਹੇ ਹਨ। ਸਾਸ ਤੇ ਸਹੁਰੇ ਤੋਂ ਬਾਅਦ ਹੁਣ ਉਨ੍ਹਾਂ ਦਾ ਢਾਈ ਸਾਲ ਦਾ ਬੱਚਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਪ੍ਰਦੇਸ਼ 'ਚ ਪਹਿਲੀ ਵਾਰ ਕੋਈ ਬੱਚਾ ਸੰਕਮ੍ਰਿਤ ਮਿਲਿਆ ਹੈ। ਉਸ ਨੂੰ ਕੇਜੀਐੱਮਯੂ 'ਚ ਭਰਤੀ ਕਰਾਇਆ ਗਿਆ ਹੈ।

ਡਾਕਟਰ ਦੇ ਸੰਪਰਕ 'ਚ ਆ ਕੇ ਹੁਣ ਤਕ ਲੋਕ ਸੰਕਮ੍ਰਿਤ ਹੋ ਚੁੱਕੇ ਹਨ। ਗੋਮਤੀਨਗਰ ਵਾਸੀ ਮਹਿਲਾ ਡਾਕਟਰ ਕੈਨੇਡਾ ਤੋਂ ਵਾਪਸ ਆਈ ਸੀ। 11 ਮਾਰਚ ਨੂੰ ਉਨ੍ਹਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। 19 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸ ਦੌਰਾਨ ਉਨ੍ਹਾਂ ਦੇ ਸੰਪਰਕ 'ਚ ਆਏ ਇੰਦਰਾ ਨਗਰ ਵਾਸੀ ਨੌਜਵਾਨ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਉਸ ਦਾ ਇਲਾਜ ਕੇਜੀਐੱਮਯੂ 'ਚ ਚੱਲ ਰਿਹਾ ਹੈ। ਉੱਥੇ ਹੀ 18 ਦਿਨ ਤੋਂ ਬਾਅਦ ਮਹਿਲਾ ਦੇ ਸਾਸ-ਸਹੁਰੇ 'ਚ ਕੋਰੋਨਾ ਵਾਇਰਸ ਮਿਲਿਆ ਸੀ। ਉਨ੍ਹਾਂ ਦਾ ਇਲਾਜ ਕਮਾਂਡ ਹਸਪਤਾਲ 'ਚ ਚੱਲ ਰਿਹਾ ਹੈ। ਹੁਣ ਮਹਿਲਾ ਦੇ ਢਾਈ ਸਾਲਾਂ ਬੱਚੇ 'ਚ ਵਾਇਰਸ ਦੀ ਪੁਸ਼ਟੀ ਹੋਈ। ਬੱਚੇ ਨੂੰ ਕੇਜੀਐੱਮਯੂ ਦੇ Isolation ward 'ਚ ਭਾਰਤੀ ਕੀਤਾ ਗਿਆ ਹੈ।

ਸਿਵਿਲ ਹਸਪਤਾਲ ਦੇ ਨਿਰਦੇਸ਼ਕ ਡਾਕਟਰ ਡੀਐੱਸ ਨੇਗੀ ਮੁਤਾਬਕ ਹਸਪਤਾਲ 'ਚ ਭਰਤੀ ਸੱਤ ਪਰਿਵਾਰ ਮੈਂਬਰ ਦੀ ਰਿਪੋਰਟ ਨਕਾਰਾਤਮਕ ਆਉਣ 'ਤੇ ਡਿਸਚਾਰਜ ਕਰ ਦਿੱਤਾ ਗਿਆ ਹੈ। ਜਦ ਕਿ ਬੱਚੇ ਨੂੰ ਕੇਜੀਐੱਮਯੂ ਭੇਜ ਦਿੱਤਾ ਗਿਆ ਹੈ। ਘਰ 'ਚ ਕੋਰੋਨਾ ਦੇ ਕਈ ਮਰੀਜ ਸਾਹਮਣੇ ਆਉਣ ਤੋਂ ਬਾਅਦ ਹੁਣ ਔਰਤ 'ਚ ਦੋਬਾਰਾ ਕੋਰੋਨਾ ਦੇ ਲੱਛਣਾਂ ਦਾ ਖਤਰਾ ਬਣਾਇਆ ਹੋਇਆ ਹੈ। ਕਾਰਨ ਇਹ ਹੈ ਕਿ ਮਹਿਲਾ ਸੰਕ੍ਰਮਿਤ ਬੱਚੇ ਦੇ ਸੰਪਰਕ 'ਚ ਰਹੀ ਹੈ।

Posted By: Rajnish Kaur