ਨਈ ਦੁਨੀਆ, ਨਵੀਂ ਦਿੱਲੀ : ਘਰੇਲੂ ਰਸੋਈ ਗੈਸ ਸਿਲੰਡਰ 'ਤੇ ਸਰਕਾਰ ਵੱਲ਼ੋਂ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਹੋਣ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ। ਸਬਸਿਡੀ ਖ਼ਤਮ ਹੋਣ ਕਾਰਨ ਬੀਤੇ ਕੁਝ ਮਹੀਨੇ 'ਚ ਘਰੇਲੂ ਗੈਸ ਸਿਲੰਡਰ ਦੀ ਮੰਗ 'ਚ ਕਾਫੀ ਕਮੀ ਦੇਖੀ ਗਈ ਹੈ। ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ 'ਚ ਵੀ ਕਮੀ ਆਈ ਹੈ। ਤੇਲ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸਬਸਿਡੀ ਖ਼ਤਮ ਹੋਣ ਨਾਲ ਘਰੇਲੂ ਗੈਸ ਸਿਲੰਡਰ ਦੀ ਮੰਗ 'ਤੇ ਅਸਰ ਦੇਖਿਆ ਜਾ ਰਿਹਾ ਹੈ।

ਸਬਸਿਡੀ ਖ਼ਤਮ ਹੋਣ ਨਾਲ ਕੀਮਤਾਂ ਦਾ ਫ਼ਾਸਲਾ ਖ਼ਤਮ

ਗੈਸ ਸਿਲੰਡਰ 'ਤੇ ਸਬਸਿਡੀ ਖ਼ਤਮ ਕਰ ਦੇਣ ਨਾਲ ਦੋਵਾਂ ਤਰ੍ਹਾਂ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਗੈਪ ਖ਼ਤਮ ਹੋ ਗਿਆ ਹੈ। ਹੁਣ ਗ਼ੈਰ ਸਬਸਿਡੀ ਸਿਲੰਡਰ ਦੀ ਮੰਗ ਵੱਧ ਗਈ ਹੈ। ਪੈਟ੍ਰੋਲਿਅਮ ਯੋਜਨਾ ਤੇ ਵਿਸ਼ੇਲਸ਼ਣ ਦੇ ਤੁਲਨਾਤਮਕ ਅਧਿਐਨ 'ਚ ਪਤਾ ਕੀਤਾ ਹੈ ਕਿ ਅਗਸਤ ਮਹੀਨੇ 'ਚ ਕਮਰਸ਼ੀਅਲ ਸਿਲੰਡਰ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 43 ਫੀਸਦੀ ਘੱਟ ਸੀ, ਜੋ ਨਵੰਬਰ 'ਚ ਸਾਲ 2019 ਦੇ ਮੁਕਾਬਲੇ ਸਿਰਫ਼ 15 ਫੀਸਦੀ ਘੱਟ ਨਜ਼ਰ ਆ ਰਹੀ ਹੈ।

ਦੇਸ਼ 'ਚ ਘਰੇਲੂ ਸਿਲੰਡਰ ਦੀ ਇਹ ਹੈ ਸਥਿਤੀ

ਦੇਸ਼ 'ਚ ਘਰੇਲੂ ਗੈਸ ਸਿਲੰਡਰ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਨਵੰਬਰ 'ਚ ਵਧਦੀ ਦਿਖਾਈ ਦਿੱਤੀ। ਦਰਅਸਲ ਇਸ ਦੇ ਪਿੱਛੇ ਦਾ ਮੁੱਖ ਕਾਰਨ ਇਹ ਹੈ ਕਿ ਇਸ ਮਿਆਦ 'ਚ 60 ਲੱਖ ਤੋਂ ਜ਼ਿਆਦਾ ਨਵੇਂ ਗੈਸ ਕੁਨੈਕਸ਼ਨ ਤੇ 44 ਲੱਖ ਖਪਤਕਾਰਾਂ ਨੂੰ ਦੂਜਾ ਸਿਲੰਡਰ ਅਲਾਟ ਕਰਨ ਦਾ ਕੰਮ ਕੀਤਾ ਗਿਆ। ਅੰਕੜਿਆਂ ਨੂੰ ਦੇਖੀਏ ਤਾਂ ਪਤਾ ਚੱਲੇਗਾ ਕਿ ਅਪ੍ਰੈਲ ਮਹੀਨੇ ਤੋਂ ਅਗਸਤ ਤਕ ਘਰੇਲੂ ਗੈਸ ਸਿਲੰਡਰ ਦੀ ਮੰਗ 'ਚ 14.6 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦਕਿ ਬਾਅਦ 'ਚ ਨਵੰਬਰ ਤਕ ਇਹ ਵਾਧਾ ਘੱਟ ਕੇ 11.4 ਫੀਸਦੀ ਤਕ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ 'ਚ ਵੀ ਗੈਸ ਦੀ ਮੰਗ ਆਮ ਦਿਨਾਂ ਦੀ ਤੁਲਨਾ ਜ਼ਿਆਦਾ ਰਹਿੰਦੀ ਹੈ। ਘਰੇਲੂ ਗੈਸ ਸਿਲੰਡਰ ਦੀ ਮੰਗ ਕਈ ਸ਼ਹਿਰਾਂ 'ਚ 20 ਫੀਸਦੀ ਤਕ ਘੱਟ ਦਰਜ ਕੀਤੀ ਗਈ ਹੈ।

Posted By: Amita Verma