ਨਈ ਦੁਨੀਆ, ਨਵੀਂ ਦਿੱਲੀ : LPG Cylinder Rate from 1 June 2020 : ਘਰੇਲੂ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। 1 ਜੂਨ ਤੋਂ ਲਾਗੂ ਕੀਮਤਾਂ 'ਚ ਰਾਜਧਾਨੀ ਦਿੱਲੀ 'ਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਲਈ ਹੁਣ 11.50 ਰੁਪਏ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਦਿੱਲੀ 'ਚ ਹੁਣ 14.2 ਕਿੱਲੋ ਦੇ LPG cylinder ਲਈ 593 ਰੁਪਏ ਚੁਕਾਉਣੇ ਪੈਣਗੇ। ਪਿਛਲੇ ਮਹੀਨੇ ਇਹ ਕੀਮਤ 581.50 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ 'ਚ ਹੁਣ ਇਕ ਸਿਲੰਡਰ ਲਈ 584.50 ਰੁਪਏ ਦੀ ਬਜਾਏ 616 ਰੁਪਏ ਖ਼ਰਚਣੇ ਪੈਣਗੇ। ਮੁੰਬਈ 'ਚ ਪਿਛਲੇ ਮਹੀਨੇ ਜਿਹੜੇ ਰੇਟ 579 ਰੁਪਏ ਸਨ, ਉਹ ਹੁਣ 590.50 ਰੁਪਏ ਹੋ ਗਏ ਹਨ। ਇਸੇ ਤਰ੍ਹਾਂ ਚੇਨਈ 'ਚ ਪਿਛਲੇ ਮਹੀਨੇ ਦੇ 569.50 ਰੁਪਏ ਦੇ ਮੁਕਾਬਲੇ ਇਸ ਪੂਰੇ ਮਹੀਨੇ 606.50 ਰੁਪਏ ਚੁਕਾਉਣੇ ਪੈਣਗੇ। ਦੱਸ ਦੇਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਪਹਿਲੀ ਤਾਰੀਕ ਨੂੰ ਤੈਅ ਹੋਣ ਵਾਲੇ ਰੇਟ ਪੂਰਾ ਮਹੀਨਾ ਲਾਗੂ ਰਹਿੰਦੇ ਹਨ।

ਕੌਮਾਂਤਰੀ ਬਾਜ਼ਾਰ 'ਚ ਸਸਤੀ ਹੋ ਰਹੀ ਰਸੋਈ ਗੈਸ, ਜ਼ੀਰੋ 'ਤੇ ਪੁੱਜੀ ਸਬਸਿਡੀ

ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਦਾ ਅਸਰ ਇਹ ਹੈ ਕਿ ਦੁਨੀਆ ਦੀ ਵੱਡੀ ਆਬਾਦੀ ਘਰਾਂ 'ਚ ਕੈਦ ਤੇ ਹਰਤ ਰ੍ਹਾਂ ਦਾ ਕੰਮਕਾਜ ਠੱਪ ਪਿਆ ਹੈ। ਅਜਿਹੇ ਵਿਚ ਕੱਚੇ ਤੇਲ ਦੇ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਹੇਠਾਂ ਡਿੱਗੀਆਂ ਹਨ। ਉੱਥੇ ਹੀ ਸਰਕਾਰ ਨੇ ਪਿਛਲੇ ਮਹੀਨਿਆਂ 'ਚ ਰਸੋਈ ਗੈਸ ਦੇ ਭਾਅ ਵਧਾਏ ਹਨ। ਇਸ ਦਾ ਅਸਰ ਇਹ ਹੈ ਕਿ ਪਿਛਲੇ ਮਹੀਨੇ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਜ਼ੀਰੋ 'ਤੇ ਪਹੁੰਚ ਗਈ। ਏਨਾ ਹੀ ਨਹੀਂ ਸਬਸਿਡੀ ਦੇਣ ਤੋਂ ਬਾਅਦ ਵੀ ਸਰਕਾਰ ਪ੍ਰਤੀ ਸਿਲੰਡਰ ਕਰੀਬ 150 ਰੁਪਏ ਦੀ ਕਮਾਈ ਕਰਨ ਦੀ ਸਥਿਤੀ 'ਚ ਆ ਗਈ ਹੈ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਇਸ ਦਾ ਫਾਇਦਾ ਆਮ ਆਦਮੀ ਤਕ ਪਹੁੰਚਾਉਣਾ ਚਾਹੀਦਾ ਹੈ।

ਜਾਣੋ ਪਿਛਲੇ 5 ਮਹੀਨਿਆਂ ਦੇ ਭਾਅ (ਗ਼ੈਰ-ਸਬਸਿਡੀ ਰਸੋਈ ਗੈਸ ਸਿਲੰਡਰ)

ਜਨਵਰੀ 2020 : 714.00 ਰੁਪਏ (ਰਾਜਧਾਨੀ ਦਿੱਲੀ ਦੇ ਭਾਅ)

ਫਰਵਰੀ 2020 : 858.50 ਰੁਪਏ

ਮਾਰਚ 2020 : 805.50 ਰੁਪਏ

ਅਪ੍ਰੈਲ 2020 : 744.00 ਰੁਪਏ

ਮਈ 2020 : 581.50 ਰੁਪਏ

Posted By: Seema Anand