ਚੇਨਈ (ਪੀਟੀਆਈ) : ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ਫਨੀ ਸਬੰਧੀ ਸ਼ੁੱਕਰਵਾਰ ਨੂੰ ਕੇਰਲ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ। ਹਿੰਦ ਮਹਾਸਾਗਰ ਤੇ ਉਸ ਦੇ ਨਾਲ ਲੱਗਦੀ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਨਾਲ ਬਣੇ ਫਨੀ ਚੱਕਰਵਾਤ ਨਾਲ ਕੇਰਲ ਦੇ ਤੱਟਵਰਤੀ ਇਲਾਕਿਆਂ 'ਚ ਜ਼ਬਰਦਸਤ ਤੂਫ਼ਾਨ ਨਾਲ ਤੇਜ਼ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕੇਰਲ ਵਿਚ ਫਿਲਹਾਲ ਮੌਸਮ ਠੀਕ ਹੇ ਤੇ ਵੀਰਵਾਰ ਨੂੰ ਧੁੱਪ ਖਿੜੀ ਰਹੀ। ਚੱਕਰਵਾਤੀ ਤੂਫ਼ਾਨ ਦੇ ਕੁਝ ਦਿਨਾਂ ਤਕ ਦੱਖਣ ਭਾਰਤ ਦੇ ਤੱਟਵਰਤ ਇਲਾਕਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ ਇਸ ਦੇ ਮੱਦੇਨਜ਼ਰ 28 ਅਪ੍ਰੈਲ ਨੂੰ ਤੱਟਵਰਤੀ ਤਾਮਿਲਨਾਡੂ, ਪੁਡੂਚੇਰੀ ਤੇ ਕੇਰਲ 'ਚ ਕਿਤੇ ਹਲਕੀ ਤੇ ਕਿਤੇ ਸਧਾਰਨ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਨ੍ਹਾਂ ਇਲਾਕਿਆਂ 'ਚ 30 ਅਪ੍ਰੈਲ ਨੂੰ ਤੇ ਪਹਿਲੀ ਮਈ ਨੂੰ ਭਾਰੀ ਤੇ ਅਤਿਅੰਤਰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।