ਜੇਐੱਨਐੱਨ, ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਸੰਕ੍ਰਮਣ ਆਪਣੇ ਪੂਰੇ ਜ਼ੋਰ ’ਤੇ ਹੈ। ਇਸ ਸਥਿਤੀ ਨੂੰ ਧਿਆਨ ’ਚ ਰੱਖ ਕੇ ਕੇਂਦਰ ਸਰਕਾਰ ਨੇ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਆਰੋਗਿਆ ਸੇਤੂ ਤੇ ਕੋਵਿਨ ਐਪ ’ਤੇ ਵੈਕਸੀਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਸਲਾਟ ਨਹੀਂ ਮਿਲ ਰਹੇ। ਇਸ ਲਈ ਅੱਜ ਅਸੀਂ ਤੁਹਾਨੂੰ ਇੱਥੇ ਕੁਝ ਚੁਨਿੰਦਾ ਵੈੱਬਸਾਈਟ ਦੇ ਬਾਰੇ ’ਚ ਦੱਸਾਂਗੇ, ਜਿਸ ਦੇ ਜ਼ਰੀਏ ਤੁਹਾਨੂੰ ਖ਼ਾਲੀ ਸਲਾਟ ਦੀ ਜਾਣਕਾਰੀ ਮਿਲੇਗੀ। ਆਓ ਜਾਣਦੇ ਹਾਂ।


COVID-19 Vaccine Tracker

ਡਿਵੈੱਲਪਰ ਅਮਿਤ ਅਗਰਵਾਲ ਨੇ ਕੋਵਿਡ-19 ਵੈਕਸੀਨ ਟ੍ਰੈਕਰ ਨੂੰ ਤਿਆਰ ਕੀਤਾ ਹੈ। ਇਹ ਟ੍ਰੈਕਰ ਵੈਕਸੀਨ ਰਜਿਸਟ੍ਰੇਸਨ ’ਤੇ ਨਜ਼ਰ ਰੱਖਦਾ ਹੈ ਤੇ ਖ਼ਾਲੀ ਸਲਾਟ ਹੋਣ ’ਤੇ ਯੂਜ਼ਰਜ਼ ਨੂੰ ਈ-ਮੇਲ ਦੇ ਮਾਧਿਅਮ ਤੋਂ ਅਲਰਟ ਭੇਜਦਾ ਹੈ।


ਇਸ ਤਰ੍ਹਾਂ ਕਰੋ ਖੋਜ ਖ਼ਾਲੀ ਸਲਾਟ ਲਈ

- ਸਭ ਤੋਂ ਪਹਿਲਾਂ ਸਾਡੇ ਦੱਸੇ ਲਿੰਕ ’ਤੇ ਜਾਓ।

- ਤੁਹਾਡੇ ਕੰਪਿਊਟਰ ਜਾਂ ਲੈਪਟਾਪ ਦੀ ਸਕ੍ਰੀਨ ’ਤੇ ਗੂਗਲ ਸ਼ੀਟ ਓਪਨ ਹੋਵੇਗੀ, ਜਿੱਥੇ Vaccine Tracker ’ਤੇ ਕਲਿਕ ਕਰੋ।

- ਏਨਾ ਕਰਨ ਤੋਂ ਬਾਅਦ ਆਲੇ-ਦੁਆਲੇ ਕੋਈ ਖ਼ਾਲੀ ਵੈਕਸੀਨ ਸਲਾਟ ਹੋਵੇਗਾ, ਤਾਂ ਉਸ ਦੀ ਜਾਣਕਾਰੀ ਤੁਹਾਨੂੰ ਈ-ਮੇਲ ਦੇ ਮਾਧਿਅਮ ਨਾਲ ਮਿਲ ਜਾਵੇਗੀ।


Getjab.in

Getjab ਬਹੁਤ ਵਧੀਆ ਵੈੱਸਬਾਈਟ ਹੈ। ਇਸ ਵੈੱਬਸਾਈਟ ਨਾਲ ਈ-ਮੇਲ ਦੇ ਮਾਧਿਅਮ ਨਾਲ ਯੂਜ਼ਰਜ਼ ਨੂੰ ਉਨ੍ਹਾਂ ਦੇ ਆਲੇ-ਦੁਆਲੇ ਖ਼ਾਲੀ ਵੈਕਸੀਨ ਸਲਾਟ ਦੀ ਜਾਣਕਾਰੀ ਮਿਲੇਗੀ। ਇਸ ਵੈੱਬਸਾਈਟ ਦਾ ਇੰਟਰਫੇਸ ਬਹੁਤ ਸਰਲ ਹੈ। ਯੂਜ਼ਰਜ਼ ਨੂੰ ਖ਼ਾਲੀ ਸਲਾਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਂ, ਜ਼ਿਲ੍ਹਾ, ਈ-ਮੇਲ ਤੇ ਆਈਡੀ ਐਂਟਰ ਕਰਨਾ ਪਵੇਗਾ। ਆਲੇ-ਦੁਆਲੇ ਵੈਕਸੀਨ ਦਾ ਕੋਈ ਖ਼ਾਲੀ ਸਲਾਟ ਹੋਵੇਗਾ, ਤਾਂ ਯੂਜ਼ਰਜ਼ ਨੂੰ ਤੁਰੰਤ ਈਮੇਲ ਦੇ ਜ਼ਰੀਏ ਜਾਣਕਾਰੀ ਮਿਲ ਜਾਵੇਗੀ। ਤੁਹਾਨੂੰ ਦੱਸ ਦਈਏ Getjab ਵੈੱਬਸਾਈਟ ਨੂੰ ISB ਦੇ ਵਿਦਿਆਰਥੀ ਸ਼ਿਆਮ ਸੁੰਦਰ ਤੇ ਉਨ੍ਹਾਂ ਦੇ ਦੋਸਤਾਂ ਨੇ ਮਿਲ ਕੇ ਤਿਆਰ ਕੀਤਾ ਹੈ।


Under45.in

CoWIN ਪੋਰਟਲ ਸਾਰੇ ਟੀਕਾਰਕਰਨ ਦੇ ਨਤੀਜਿਆਂ ਨੂੰ ਦੇਖਦੇ ਹਨ, ਜਿਨ੍ਹਾਂ ’ਚ 45 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਰਿਕਾਰਡ ਸ਼ਾਮਲ ਹਨ। ਪਰ ਵੈੱਬਸਾਈਟ ਸਿਰਫ਼ 18 ਤੋਂ 44 ਦੇ ਲੋਕਾਂ ਲਈ ਖ਼ਾਲੀ ਵੈਕਸੀਨ ਸਲਾਟ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਖ਼ਾਲੀ ਸਲਾਟ ਖੋਜਣ ਲਈ ਯੂਜ਼ਰਜ਼ ਨੂੰ ਸਿਰਫ਼ ਆਪਣੇ ਸੂਬੇ ਤੇ ਜ਼ਿਲ੍ਹੇ ਦਾ ਨਾਂ ਦਰਜ ਕਰਨਾ ਪਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਵੈੱਬਸਾਈਟ ਨੂੰ ਪ੍ਰੋਗਰਾਮਰ ਬਰਟੀ ਥਾਮਸ ਨੇ ਬਣਾਇਆ ਹੈ।

Posted By: Sarabjeet Kaur