ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਉਮੀਦਵਾਰ ਅਮਿਤ ਸ਼ਾਹ ਐਤਵਾਰ ਆਪਣੇ ਘਰ ਗੁਜਰਾਤ ਆਉਣਗੇ। ਪਹਿਲਾਂ ਅਹਿਮਦਾਬਾਦ 'ਚ ਦੋਨਾਂ ਆਗੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ, ਉਥੇ ਹੀ ਸ਼ਾਮ ਨੂੰ ਪੀਐੱਮ ਮੋਦੀ ਆਪਣੀ ਮਾਂ ਹੀਰਾਬੇਨ ਨਾਲ ਮਿਲਣ ਜਾਣਗੇ। ਖੁਦ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸੋਮਵਾਰ ਨੂੰ ਉਹ ਵਾਰਾਣਸੀ ਜਾਣਗੇ ਤੇ ਉਥੇ ਲੋਕਾਂ ਦਾ ਧਨਵਾਦ ਕਰਨਗੇ। ਮੋਦੀ ਤੇ ਸ਼ਾਹ ਦੇ ਅੱਜ ਦੇ ਪ੍ਰੋਗਰਾਮ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਸ਼ਾਮ ਪੰਜ ਵਜੇ ਅਹਿਮਦਾਬਾਦ ਪਹੁੰਚਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਮਿਹਦਾਬਾਦ ਏਅਰਪੋਰਟ 'ਤੇ ਬਣੀ ਸਰਦਾਰ ਪਟੇਲ ਦੀ ਮੂਰਤੀ 'ਤੇ ਸ਼ਰਧਾਂਜਲੀ ਭੇਟ ਕਰਨਗੇ। ਇਸ ਉੁਪਰੰਤ ਉਹ ਖਾਨਪੁਰ 'ਚ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਮੋਦੀ, ਮੋਦੀ ਮਾਂ ਹੀਰਾਬੇਨ ਨਾਲ ਮੁਲਾਕਾਤ ਕਰਕੇ ਆਪਣੇ ਘਰ ਜਾਣਗੇ।

Posted By: Jaskamal