ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦਾ ਪ੍ਰਚਾਰ ਅਭਿਆਨ 4 ਮਈ ਨੂੰ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ। 6 ਮਈ ਨੂੰ ਸੱਤ ਸੂਬਿਆਂ 'ਚ 51 ਸੰਸਦੀ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਲੋਕ ਸਭਾ ਦੇ ਪੰਜਵੇਂ ਗੇੜ 'ਚ ਬਿਹਾਰ 'ਚ 5 ਸੰਸਦੀ ਸੀਟਾਂ, ਝਾਰਖੰਡ 'ਚ 4, ਜੰਮੂ ਕਸ਼ਮੀਰ 'ਚ 2, ਤੇ ਮੱਧ ਪ੍ਰਦੇਸ਼ 'ਚ 7, ਰਾਜਸਥਾਨ 'ਚ 12, ਉਤਰ ਪ੍ਰਦੇਸ਼ 'ਚ 14 ਸੀਟਾਂ ਤੇ ਪੱਛਮੀ ਬੰਗਾਲ 'ਚ 7 ਸੰਸਦੀ ਸੀਟਾਂ 'ਤੇ ਵੋਟਿੰਗ ਹੋਣੀ ਹੈ।

ਇਸ ਵਾਰ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ ਕਈ ਹਾਈ ਪ੍ਰੋਫਾਈਲ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਅਮੇਠੀ ਤੇ ਰਾਇਬਰੇਲੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਿਆਸੀ ਦਿਸ਼ਾ ਤੈਅ ਹੋਵੇਗੀ। ਉਥੇ ਅਯੁੱਧਿਆ ਵਿਧਾਨ ਸਭਾ ਸੀਟ ਵਾਲੀ ਫੈਜਾਬਾਦ ਸੀਟ 'ਤੇ ਵੀ ਵੋਟਿੰਗ ਹੋਣੀ ਹੈ।

ਪਿਛਲੀ ਵਾਰ ਇਸ ਗੇੜ ਦੀਆਂ 14 ਸੀਟਾਂ ਚੋਂ ਭਾਜਪਾ ਨੇ 12 ਸੀਟਾਂ ਜਿੱਤੀਆਂ ਸਨ। ਇਸ ਲਈ ਭਾਜਪਾ ਲਈ ਇਹ ਵੀ ਖ਼ਾਸ ਹੈ। ਇਸ ਤੋਂ ਇਲਾਵਾ ਯੂਪੀ 'ਚ ਬਾਰਾਬੰਕੀ ਤੇ ਸੀਤਾਪਰ 'ਚ ਵੀ ਵੋਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਵਾਰ ਲੋਕ ਸਭਾ ਚੋ ਣਾਂ 7 ਗੇੜਾਂ 'ਚ ਹੋਣ ਜਾ ਰਹੀਆਂ ਹਨ। ਚਾਰ ਗੇੜਾਂ ਦਾ ਮਤਦਾਨ ਹੋ ਚੁੱਕਾ ਹੈ, ਉਥੇ ਸੋਮਵਾਰ ਨੂੰ ਪੰਜਵੇਂ ਗੇੜ ਲਈ ਵੋਟਿੰਗ ਹੋਵੇਗੀ। ਛੇਵੇਂ ਗੇੜ ਲਈ 12 ਮਈ ਤੇ ਸਤਵੇਂ ਤੇ ਆਖਰੀ ਗੇੜ ਲਈ 19 ਮਈ ਨੂੰ ਵੋਟਿੰਗ ਪੂਰੀ ਹੋਵ ੇਗੀ। 23 ਮਈ ਨੂੰ ਚੋਣ ਨਤੀਜੇ ਐਲਾਨ ਕੀਤੇ ਜਾਣਗੇ।

Posted By: Arundeep