ਜੇਐੱਨਐੱਨ, ਹਰਿਦੁਆਰ : ਕੋਰੋਨਾ ਮਹਾਮਾਰੀ ਨਾਲ ਲੜਨ ਲਈ ਕੀਤੇ ਗਏ ਲਾਕਡਾਊਨ ਕਾਰਨ ਮੈਂ ਵੀ ਇਨ੍ਹਾਂ ਦਿਨਾਂ 'ਚ ਇਕਾਂਤ 'ਚ ਰਹਿ ਕੇ ਸਵੈ-ਪੜਤੋਲ ਸਾਧਨਾ ਕਰ ਰਿਹਾ ਹਾਂ। ਇਸ ਵਿਚਾਲੇ ਚੇਤ ਨਰਾਤੇ ਵੀ ਸ਼ੁਰੂ ਹੋ ਚੁੱਕੇ ਹਨ। ਸੰਕਲਪ ਤੇ ਸਾਧਨਾ ਦਾ ਇਹ ਮੌਕਾ ਮਨੁੱਖਤਾ ਲਈ ਈਸ਼ਵਰ ਦੇ ਵਰਦਾਨ ਤੋਂ ਘੱਟ ਨਹੀਂ ਹੈ। ਸਾਰੇ ਲੋਕ ਇਸ ਮਿਆਦ ਦਾ ਦੋਹਰਾ ਲਾਹਾ ਲੈ ਸਕਦੇ ਹਨ। ਇਹ ਕਹਿਣਾ ਹੈ ਕਿ ਅਖਿਲ ਵਿਸ਼ਵ ਗਾਇਤਰੀ ਪਰਿਵਾਰ ਦੇ ਮੁਖੀ ਤੇ ਦੇਵ ਸੰਸਕ੍ਰਿਤੀ ਯੂਨੀਵਰਸਿਟੀ ਹਰਿਦੁਆਰ ਦੇ ਕੁਲਪਤੀ ਡਾ. ਪ੍ਰਣਵ ਪਾਂਡਿਆ ਦਾ।

ਡਾ. ਪਾਂਡਿਆ ਦੱਸਦੇ ਹਨ ਕਿ ਇਸ ਔਖੀ ਘੜੀ 'ਚ ਇਹ ਵੀ ਖੁਦ ਨੂੰ ਅੰਦਰੂਨੀ ਤੇ ਬਾਹਰੀ ਤੌਰ 'ਤੇ ਪੂਰੀ ਤਰ੍ਹਾਂ ਸਿਹਤਮੰਦ ਰੱਖਣ ਲਈ ਆਪਣੇ ਦਿਨ ਦੀ ਸ਼ੁਰੂਆਤ ਵਰਤ ਮਹੂਰਤ ਨਾਲ ਕਰਦੇ ਹਨ। ਇਸ ਸਮੇਂ ਵਾਯੂ ਮੰਡਲ 'ਚ ਸ਼ੁੱਧ ਆਕਸੀਜਨ ਸਭ ਤੋਂ ਜ਼ਿਆਦਾ ਮਾਤਰਾ 'ਚ ਮੌਜੂਦ ਰਹਿੰਦੀ ਹੈ, ਜੋ ਸਿਹਤ ਲਈ ਅਨਮੋਲ ਹੈ। ਇਹ ਧਿਆਨ, ਸਾਧਨਾ, ਪ੍ਰਰਾਣਾਯਾਮ, ਯੋਗ ਅਭਿਆਸ ਆਦਿ ਪੱਖੋਂ ਨਾਲ ਵੀ ਸਰਬੋਤਮ ਸਮਾਂ ਹੁੰਦਾ ਹੈ। ਉਹ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ 'ਚ ਧਿਆਨ-ਸਾਧਨਾ ਤੋਂ ਬਾਅਦ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਪੀਣ ਵਾਲੇ ਪਦਾਰਥਾਂ, ਦੁੱਧ ਤੇ ਪੁੰਗਰੇ ਛੋਲਿਆਂ ਤੇ ਮੂੰਗ ਜਾਂ ਮੌਸਮੀ ਫਲਾਂ ਦੇ ਸੇਵਨ ਨਾਲ ਹੁੰਦੀ ਹੈ। ਇਹ ਸਰੀਰ 'ਚ ਰੋਗ ਪ੍ਰਤੀਰੋਧਕ ਸਮੱਰਥਾ ਵਧਾਉਣ 'ਚ ਸਹਾਇਕ ਹੈ। ਦੁਪਹਿਰ ਦੇ ਭੋਜਨ 'ਚ ਉਹ ਦਾਲ-ਚੌਲ, ਰੋਟੀ ਤੇ ਹਰੀ ਸਬਜ਼ੀ ਲੈਂਦੇ ਹਨ। ਇਸ ਨਾਲ ਸਰੀਰ ਨੂੰ ਢੁੱਕਵੀਂ ਮਾਤਰਾ 'ਚ ਕਾਰਬੋਹਾਈਡ੍ਰੇਟ ਤੇ ਜ਼ਰੂਰੀ ਵਿਟਾਮਿਨ ਮਿਲ ਜਾਂਦੇ ਹਨ। ਸ਼ਾਮ ਨੂੰ ਬਹੁਤ ਹੀ ਹਲਕਾ ਤੇ ਛੇਤੀ ਪਚਣ ਵਾਲਾ ਭੋਜਨ ਲੈਂਦੇ ਹਨ ਤੇ ਫਿਰ ਤਿੰਨ ਘੰਟੇ ਬਾਅਦ ਸੌਣ ਚਲੇ ਜਾਂਦੇ ਹਨ।

ਇਕੱਲੇਪਨ 'ਚ ਸਵੈ-ਪੜਚੋਲ ਤੋਂ ਵੱਡਾ ਕੋਈ ਸਾਥੀ ਨਹੀਂ

ਡਾ. ਪਾਂਡਿਆ ਕਹਿੰਦੇ ਹਨ ਕਿ ਮੇਰੇ ਲਈ ਇਹ ਸਵੈ-ਪੜਚੋਲ ਅਰਥਾਤ ਜੀਵਨ ਨੂੰ ਉੱਚਾ ਚੁੱਕਣ 'ਚ ਸਹਾਇਕ ਕਿਤਾਬਾਂ ਦੇ ਅਧਿਐਨ ਦਾ ਸਮਾਂ ਹੈ। ਮੇਰੇ ਗੁਰੂ ਪੰਡਿਤ ਸ਼੍ਰੀਰਾਮ ਸ਼ਰਮਾ ਆਚਾਰੀਆ ਕਹਿੰਦੇ ਸਨ ਕਿ ਆਤਮ ਸੰਜਮ ਗਿਆਨ ਪ੍ਰਰਾਪਤ ਕਰਨ ਦੇ ਜਿਆਸੂ ਵਿਅਕਤੀਆਂ ਨੂੰ ਚੰਗਾ ਸਾਹਿਤ ਤੇ ਯੁੱਗ ਸਾਹਿਤ ਦੇ ਸਿਵਾਏ ਕਿਸੇ ਦੂਜੇ ਗ਼ੈਰ-ਲੋੜੀਂਦੇ ਸਾਹਿਤ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ। ਮੈਂ ਜੀਵਨ 'ਚ ਇਨ੍ਹਾਂ ਸੂਤਰਾਂ ਨੂੰ ਅਪਣਾਇਆ ਹੈ। ਕੋਰੋਨਾ ਵਾਇਰਸ ਨਾਲ ਲੜਨ ਲਈ ਪੈਦਾ ਹੋਇਆ ਇਹ ਇਕਾਂਤ ਹੋਰ ਸਾਧਕਾਂ ਦੀ ਤਰ੍ਹਾਂ ਮੇਰੇ ਲਈ ਵੀ ਧਿਆਨ ਤੇ ਸਮਾਧੀ ਦਾ ਕਦਮ ਹੈ।

ਸੰਕਟ ਦੀ ਇਸ ਘੜੀ 'ਚ ਹੌਸਲਾ, ਸੰਕਲਪ ਤੇ ਅਨੁਸ਼ਾਸਨ ਜ਼ਰੂਰੀ

ਡਾ. ਪਾਂਡਿਆ ਦੱਸਦੇ ਹਨ ਕਿ ਉਨ੍ਹਾਂ ਨੇ ਜੀਵਨ 'ਚ ਅਨੁਸ਼ਾਸਨ ਨੂੰ ਸਭ ਤੋਂ ਉਪਰ ਮੰਨਿਆ ਹੈ ਕਿ ਇਨ੍ਹਾਂ ਦਿਨਾਂ 'ਚ ਇਸ ਦੀ ਪਾਲਣਾ ਕਰ ਰਹੇ ਹਨ। ਕੋਰੋਨਾ ਖ਼ਿਲਾਫ਼ ਇਹ ਜੰਗ ਅਨੁਸ਼ਾਸਨ ਦੇ ਨਾਲ ਸੰਜਮ, ਹੌਸਲਾ, ਸੰਕਲਪ, ਸਹਿਯੋਗ ਤੇ ਹਮਾਇਤ ਦੀ ਭਾਵਨਾ ਨਾਲ ਜਿੱਤੀ ਜਾ ਸਕਦੀ ਹੈ। ਉਹ ਕਹਿੰਦੇ ਹਨ ਕਿ ਸਾਰੇ ਲੋਕ ਜ਼ਿਆਦਾ ਤੋਂ ਜ਼ਿਆਦਾ ਵਕਤ ਆਈਸੋਲੇਸ਼ਨ 'ਚ ਲੰਘਾਉਣ ਦੀ ਕੋਸ਼ਿਸ ਕਰਨ। ਉਹ ਖੁਦ ਵੀ ਅਜਿਹਾ ਕਰ ਰਹੇ ਹਨ।