Lockdown News : ਦੇਸ਼ ਵਿਚ ਕੋਰੋਨਾ ਦੀ ਸਥਿਤੀ ਦਿਨੋਂ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਹੁਣ ਰੋਜ਼ਾਨਾ 2 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਵੱਖ-ਵੱਖ ਸੂਬਿਆਂ ਨੇ ਆਪੋ-ਆਪਣੇ ਇੱਥੇ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਨਾਕਾਫ਼ੀ ਸਾਬਿਤ ਹੋ ਰਹੀਆਂ ਹਨ। ਇਸ ਦੌਰਾਨ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੀ ਪੂਰੇ ਦੇਸ਼ ਵਿਚ ਇਕ ਵਾਰ ਮੁਕੰਮਲ ਲਾਕਡਾਊਨ ਲੱਗਣ ਜਾ ਰਿਹਾ ਹੈ। ਇਸ ਸਬੰਧੀ ਇੰਟਰਨੈੱਟ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਮੈਸੇਜ ਵਾਇਰਲ ਹੋ ਰਹੇ ਹਨ। ਅਜਿਹੇ ਹੀ ਇਕ ਮੈਸੇਜ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਪ੍ਰੈਲ ਤੋਂ 30 ਅਪ੍ਰੈਲ ਤਕ ਦੇਸ਼ ਵਿਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ। ਪੀਆਈਬੀ ਨੇ ਇਸ ਮੈਸੇਜ ਦੀ ਜਾਂਚ ਕੀਤੀ ਤਾਂ ਸੱਚ ਸਾਹਮਣੇ ਆਇਆ। ਪੂਰੀ ਜਾਂਚ ਤੋਂ ਬਾਅਦ ਪੀਆਈਬੀ ਨੇ ਟਵੀਟ ਕੀਤਾ ਕਿ ਇਕ #Morphed ਤਸਵੀਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ 15 ਤੋਂ 30 ਅਪ੍ਰੈਲ ਤਕ ਦੇਸ਼-ਭਰ ਵਿਚ ਲਾਕਡਾਊਨ ਲਗਾਇਆ ਜਾਵੇਗਾ। #PIBFactCheck: ਇਹ ਦਾਅਵਾ #ਫਰਜ਼ੀ ਹੈ। ਭਾਰਤ ਸਰਕਾਰ ਵੱਲੋਂ #ਲਾਕਡਾਊਨ ਸਬੰਧੀ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਕਿਰਪਾ ਕਰ ਕੇ ਅਜਿਹੀਆਂ ਭਰਮਾਊ ਤਸਵੀਰਾਂ ਜਾਂ ਸੰਦੇਸ਼ਾਂ ਨੂੰ ਸਾਂਝਾ ਨਾ ਕਰੋ।

ਸਾਹਮਣੇ ਆ ਰਹੇ ਕੋਰੋਨਾ ਦੇ ਨਵੇਂ ਲੱਛਣ, ਪੜ੍ਹੋ ਕੀ ਕਹਿ ਰਹੇ ਡਾਕਟਰ

ਕੋਰੋਨਾ ਲਗਾਤਾਰ ਆਪਣੇ ਰੂਪ ਬਦਲ ਰਿਹਾ ਹੈ। ਇਸ ਦੇ ਲੱਛਣ ਵੀ ਲਗਾਤਾਰ ਬਦਲ ਰਹੇ ਹਨ। ਇਸ ਤੋਂ ਬਾਅਦ ਡਾਕਟਰਾਂ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ। ਬੀਆਰਡੀ ਮੈਡੀਕਲ ਕਾਲਜ 'ਚ ਮਾਈਕ੍ਰੋਬਾਇਓਲਾਜੀ ਵਿਭਾਗ ਦੇ ਮੁਖੀ ਡਾ. ਅਮਰੇਸ਼ ਸਿੰਘ ਮੁਤਾਬਿਕ, ਜਾਂਚ ਦੇ ਚੱਕਰ ਵਿਚ ਨਾ ਪਾਓ। ਲੱਛਣ ਕੋਰੋਨਾ ਦੇ ਹੋਣ ਤਾਂ ਇਲਾਜ ਸ਼ੁਰੂ ਕਰਵਾ ਦਿਉ। ਕਦੀ-ਕਦੀ ਸੈਂਪਲਿੰਗ ਠੀਕ ਢੰਗ ਨਾਲ ਹੋਣ ਕਾਰਨ ਵੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ। ਫਿਲਹਾਲ ਇਨ੍ਹਾਂ ਦਿੱਕਤਾਂ ਬਾਰੇ ਪ੍ਰਮਾਣਿਕ ਰੂਪ 'ਚ ਕੁਝ ਨਹੀਂ ਕਿਹਾ ਜਾ ਸਕਦਾ। ਇਹ ਅਧਿਐਨ ਦਾ ਵਿਸ਼ਾ ਹੈ।

ਇਹ ਨਵੇਂ ਲੱਛਣ ਆ ਰਹੇ ਹਨ ਸਾਹਮਣੇ

  • ਮੂੰਹ 'ਚ ਛਾਲੇ ਤੇ ਮਾਸਪੇਸ਼ੀਆਂ 'ਚ ਅਕੜਾਅ।
  • ਉਲਟੀਆਂ, ਦਸਤ ਤੇ ਡਾਇਰੀਆ ਦਾ ਲੱਛਣ ਹੋਣਾ।
  • ਬਦਹਜ਼ਮੀ ਤੇ ਪੇਟ 'ਚ ਗੈਸ ਬਣਨ ਕਾਰਨ ਪਰੇਸ਼ਾਨੀ।
  • ਪੂਰੇ ਸਰੀਰ ਜਾਂ ਫਿਰ ਪਿੱਠ 'ਚ ਦਰਦ।
  • ਗਲ਼ੇ 'ਚ ਖਰਾਸ਼ ਤੇ ਥੋੜ੍ਹੀ-ਥੋੜ੍ਹੀ ਖੰਘ ਆਉਣੀ।
  • ਅੱਖਾਂ ਆਉਣਾ ਜਾਂ ਅੱਖਾਂ ਦਾ ਲਾਲ ਹੋ ਜਾਣਾ।
  • ਸਿਰਦਰਦ ਰਹਿਣਾ ਤੇ ਨੀਂਦ ਘੱਟ ਆਉਣੀ।
  • ਚਮੜੀ 'ਤੇ ਰੈਸ਼ੇਜ਼ ਪੈਣਾ ਤੇ ਪਹਿਲਾਂ ਤੋਂ ਅਲੱਗ ਹੋਣਾ।
  • ਪੈਰਾਂ ਦੀਆਂ ਉਂਗਲਾਂ ਦਾ ਰੰਗ ਵਿਗੜਨਾ।

Posted By: Seema Anand