ਨਵੀਂ ਦਿੱਲੀ, ਜਾਗਰਣ ਬਿਊਰੋ : ਕਿਸਾਨੀ ਨੂੰ ਲਾਕਡਾਊਨ ਦੀ ਮੁਸ਼ਕਿਲਾਂ ਤੋਂ ਬਚਾਉਣ ਲਈ ਸਰਕਾਰ ਨੇ ਕੁਝ ਹੋਰ ਰਾਹਤ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕ੍ਰਿਸ਼ੀ ਮਸ਼ੀਨਰੀ ਦੀ ਅੰਤਰਰਾਜੀ ਆਵਾਜਾਈ ਦੀ ਛੂਟ ਤਾਂ ਪਹਿਲਾਂ ਹੀ ਦੇ ਦਿੱਤੀ ਸੀ ਪਰ ਉਸ ਨਾਲ ਜੁੜੇ ਵਾਪਾਰ ਦੇ ਚਾਲੂ ਨਾ ਹੋਣ ਕਾਰਨ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਸੀ। ਇਸ ਕਾਰਨ ਹੁਣ ਕ੍ਰਿਸ਼ੀ ਮਸ਼ੀਨਰੀ ਤੇ ਉਨ੍ਹਾਂ ਦੇ ਪੁਰਜਿਆਂ ਦੀਆਂ ਦੁਕਾਨਾਂ ਵੀ ਲਾਕਡਾਊਨ ਤੋਂ ਮੁਕਤ ਰਹਿਣਗੀਆਂ। ਰਬੀ ਫਸਲਾਂ ਪੱਕ ਕੇ ਤਿਆਰ ਹਨ ਜਿੰਨ੍ਹਾਂ ਦੀ ਕਟਾਈ ਬਹੁਤ ਜ਼ਰੂਰੀ ਹੈ। ਇਸ 'ਚ ਕਿਸੇ ਵੀ ਤਰ੍ਹਾਂ ਦੇਰੀ ਮੁਸ਼ਕਿਲ ਪੈਦਾ ਕਰ ਸਕਦੀ ਹੈ। ਸਰਕਾਰ ਨੇ ਇਸ ਦੇ ਮੱਦੇਨਜ਼ਰ ਹਾਈਵੇ ਸਥਿਤ ਪੈਟਰਲ ਪੰਪਾਂ ਨਾਲ ਮਿਲ ਕੇ ਵਰਕ ਸਟੇਸ਼ਨ ਨੂੰ ਵੀ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਚਾਹ ਦੇ ਬਾਗ 'ਚ ਵੀ 50 ਫ਼ੀਸਦੀ ਤਕ ਕਰਮੀਆਂ ਨੂੰ ਕੰਮ 'ਤੇ ਬੁਲਾਇਆ ਜਾ ਸਕਦਾ ਹੈ। ਇਸ ਦੌਰਾਨ ਸਮਾਜਿਕ ਦੂਰੀ ਤੇ ਸਵੱਛਤਾ ਦਾ ਪੂਰਾ ਧਿਆਨ ਰੱਖਣ ਦੀ ਹਦਾਇਤ ਵੀ ਦਿੱਤੀ ਗਈ ਹੈ। ਪੋਲਟਰੀ ਫਾਰਮ ਮਾਲਕਾਂ ਤੇ ਮੱਛੀ ਪਾਲਣ ਦੀ ਸਹੂਲਤ ਲਈ ਉਨ੍ਹਾਂ ਫੀਡ ਤੇ ਕੱਚੇ ਮਾਲ ਦੀ ਢੁਹਾਈ 'ਚ ਛੋਟ ਦਿੱਤੀ ਗਈ ਹੈ। ਪਸ਼ੂ ਚਾਰਾ, ਮੁਰਗੀ ਚਾਰਾ ਤੇ ਮੱਛੀਆਂ ਦਾ ਚਾਰਾ ਉਤਪਾਦਨ ਕਰਨ ਵਾਲੀਆਂ ਇਕਾਈਆਂ ਨੂੰ ਪਹਿਲਾਂ ਤੋਂ ਛੂਟ ਦਿੱਤੀ ਹੈ ਪਰ ਇਸ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਅਮੋਲ ਫੀਡ ਦੇ ਚੇਅਰਮੈਨ ਅਮਿਤ ਸਰਾਵਗੀ ਨੇ ਲਾਕਡਾਊਨ ਨਾਲ ਪੈਦਾ ਹੋਏ ਹਾਲਾਤ ਬਾਰੇ ਦੱਸਿਆ ਕਿ ਕੇਂਦਰ ਤੇ ਸੂਬਾ ਪ੍ਰਸ਼ਾਸਨ ਦੇ ਆਦੇਸ਼ ਦੇ ਬਾਵਜੂਦ ਸਥਾਨਕ ਪੱਧਰ 'ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਹਾਈਵੇ 'ਤੇ ਪੈਟਰੋਲ ਪੰਪ, ਗੈਰਾਜ ਤੇ ਲਾਈਨ ਵਾਲੇ ਢਾਬਿਆਂ 'ਤੇ ਪਾਬੰਦੀ ਹੈ। ਪੰਪ ਤੇ ਗੈਰਾਜ ਨੂੰ ਖੋਲ੍ਹ ਦਿੱਤੇ ਗਏ ਹਨ ਪਰ ਟਰੱਕ ਡਰਾਈਵਰਾਂ ਲਈ ਰਸਤੇ 'ਚ ਭੋਜਨ ਦੀ ਕਿੱਲਤ ਹੈ।

Posted By: Rajnish Kaur