ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕ੍ਰਮਣ ਦੇ ਕੇਸ ’ਚ ਮਾਮੂਲੀ ਕਮੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਆਗਾਮੀ 17 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਇਸ ’ਚ ਵੱਡੀ ਗੱਲ ਇਹ ਹੈ ਕਿ ਇਸ ਦੌਰਾਨ ਦਿੱਲੀ ਮੈਟਰੋ ਰੇਲ ਨਿਗਮ ਦੁਆਰਾ ਸੰਚਾਲਿਤ ਟ੍ਰੇਨਾਂ ਦਾ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ। ਇਹ ਚੌਥੀ ਵਾਰ ਹੈ, ਜਦੋਂ ਦਿੱਲੀ ’ਚ ਲਾਕਡਾਊਨ ਵਧਾਇਆ ਗਿਆ ਹੈ। ਦਿੱਲੀ ’ਚ 19 ਅਪ੍ਰੈਲ ਤੋਂ ਲਾਕਡਾਊਨ ਚੱਲ ਰਿਹਾ ਹੈ।

ਇਸ ਦੌਰਾਨ ਦਿੱਲੀ ਨੇੜਲੇ ਉੱਤਰ ਪ੍ਰਦੇਸ਼ ’ਚ ਵੀ ਲਾਕਡਾਊਨ 17 ਮਈ ਤਕ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਹਸਪਤਾਲਾਂ ’ਚ ਆਕਸੀਜਨ ਸੰਕਟ ’ਤੇ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਹੁਣ ਆਕਸੀਜਨ ਆ ਗਈ ਹੈ, ਤਾਂ ਹੁਣ ਦਿੱਲੀ ’ਚ ਕਿਸੇ ਨੂੰ ਹਾਲੇ ਆਕਸੀਜਨ ਦੀ ਕਮੀ ਨਹੀਂ ਹੋਣੀ ਚਾਹੀਦੀ। ਦਿੱਲੀ ’ਚ ਜਿੰਨੇ ਵੀ ਹਸਪਤਾਲ ਹਨ, ਉਹ ਆਪਣੇ ਬੈੱਡ ਵਧਾਉਣ ਅਤੇ ਹਰੇਕ ਜ਼ਿਲ੍ਹਾ ਅਧਿਕਾਰੀ ਆਪਣੇ-ਆਪਣੇ ਖੇਤਰ ’ਚ ਨਵੇਂ ਆਕਸੀਜਨ ਬੈੱਡ ਦੀ ਵਿਵਸਥਾ ਕਰਨ। ਨਾਲ ਹੀ, ਹਰੇਕ ਡੀਐੱਨ ਨੂੰ ਨਿਸ਼ਚਿਤ ਕਰਨਾ ਹੈ ਕਿ ਦਿੱਲੀ ’ਚ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਕਿਹਾ ਕਿ ਆਕਸੀਜਨ ਬੇਹੱਦ ਜ਼ਰੂਰੀ ਹੈ, ਤਾਂ ਉਸਦਾ ਬਹੁਤ ਕੁਸ਼ਲਤਾ ਨਾਲ ਇਸਤੇਮਾਲ ਵੀ ਹੋਣਾ ਚਾਹੀਦਾ ਹੈ। ਆਕਸੀਜਨ ਕਿਸੀ ਵੀ ਤਰ੍ਹਾਂ ਨਾਲ ਬਰਬਾਦ ਨਹੀਂ ਹੋਣੀ ਚਾਹੀਦੀ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨੀ ਆਕਸੀਜਨ ਦੀ ਬਰਬਾਦੀ ਨੂੰ ਰੋਕ ਸਕਦੇ ਹਾਂ ਅਤੇ ਆਕਸੀਜਨ ਨੂੰ ਜਿੰਨਾ ਬਚਾ ਸਕਦੇ ਹਾਂ, ਓਨਾ ਬਚਾਈਏ।

-------

ਲਖਨਊ : ਉੱਤਰ ਪ੍ਰਦੇਸ਼ ’ਚ ਸੰਪੂਰਨ ਲਾਕਡਾਊਨ ਦਾ ਫ਼ੈਸਲਾ ਹਾਲੇ ਸਰਕਾਰ ਨੇ ਨਹੀਂ ਕੀਤਾ ਹੈ, ਪਰ ਕੋਰੋਨਾ ਸੰਕ੍ਰਮਣ ਦੀ ਚੇਨ ਤੋੜਨ ਲਈ ਹੌਲੀ-ਹੌਲੀ ਕਦਮ ਉਸੀ ਦਿਸ਼ਾ ਵੱਲ ਵੱਧਦੇ ਨਜ਼ਰ ਆ ਰਹੇ ਹਨ। ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡਾਂ ’ਚ ਤੇਜ਼ੀ ਨਾਲ ਫੈਲ ਰਹੇ ਸੰਕ੍ਰਮਣ ਅਤੇ 14 ਮਈ ਨੂੰ ਈਦ ਦੇ ਤਿਉਹਾਰ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਨੇ ਕੋਈ ਵੀ ਖ਼ਤਰਾ ਮੁੱਲ ਨਾ ਲੈਂਦੇ ਹੋਏ ਲਾਕਡਾਊਨ ਨੂੰ ਇਕ ਹਫ਼ਤੇ ਲਈ ਫਿਰ ਵਧਾ ਦਿੱਤਾ ਹੈ। ਹੁਣ ਯੋਗੀ ਸਰਕਾਰ ਨੇ ਫਿਰ ਤੋਂ ਕੋਰੋਨਾ ਕਰਫਿਊ 17 ਮਈ ਸਵੇਰੇ ਸੱਤ ਵਜੇ ਤਕ ਵਧਾ ਦਿੱਤਾ ਹੈ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟੀਮ-9 ਨਾਲ ਸਮੀਖਿਆ ਬੈਠਕ ’ਚ ਲਾਕਡਾਊਨ ਨੂੰ ਅੱਗੇ ਵਧਾਉਣ ’ਤੇ ਫ਼ੈਸਲਾ ਲਿਆ। ਕੋਰੋਨਾ ਸੰਕ੍ਰਮਣ ਦੇ ਵੱਧਦੇ ਕਹਿਰ ਦੀ ਚੇਨ ਤੋੜਨ ਲਈ ਇਕ ਵਾਰ ਫਿਰ ਕੋਰੋਨਾ ਕਰਫਿਊ ਨੂੰ 17 ਮਈ ਸਵੇਰੇ ਸੱਤ ਵਜੇ ਤਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਹੀ ਪਾਬੰਦੀਆਂ ਲਾਗੂ ਰਹਿਣਗੀਆਂ। ਜ਼ਰੂਰੀ ਸੇਵਾਵਾਂ ਨੂੰ ਛੋਟ ਮਿਲਦੀ ਰਹੇਗੀ। ਬਿਨਾਂ ਕਿਸੀ ਕਾਰਨ ਘੁੰਮਣ ਵਾਲਿਆਂ ’ਤੇ ਸਖ਼ਤੀ ਵਰਤੀ ਜਾਵੇਗੀ। ਸੀਐੱਮ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕੋਰੋਨਾ ਕਰਫਿਊ ਦਾ ਮਕਸਦ ਤਾਂ ਹੀ ਕਾਮਯਾਬ ਹੋਵੇਗਾ ਜਦੋਂ ਪ੍ਰੋਟੋਕਾਲ ਦਾ ਪੂਰੀ ਸਖ਼ਤੀ ਪਾਲਣ ਕੀਤਾ ਜਾਵੇਗਾ।

Posted By: Ramanjit Kaur