ਨਵੀਂ ਦਿੱਲੀ (ਜੇਐੱਨਐੱਨ) : Lockdown 2.0 : ਕੋਰੋਨਾ ਨਾਲ ਲੜਾਈ ਲਈ ਕੇਂਦਰ ਸਰਕਾਰ ਨੇ 3 ਮਈ ਤਕ ਲਾਕਡਾਊਨ ਵਧਾ ਦਿੱਤਾ ਹੈ। ਹਾਲਾਂਕਿ ਇਹ ਲੜਾਈ ਹੋਰ ਲੰਬੀ ਹੋ ਸਕਦੀ ਹੈ। ਸਰਕਾਰ ਦੇ ਸਾਹਮਣੇ ਦੇਸ਼ ਨੂੰ ਕੋਰੋਨਾ ਸੰਕਟ 'ਚੋਂ ਕੱਢਣ ਦੀ ਚੁਣੌਤੀ ਹੈ ਤਾਂ ਉਸ ਨੂੰ ਆਰਥਿਕ ਮੋਰਚੇ 'ਤੇ ਵੀ ਜੂਝਨਾ ਪੈ ਰਿਹਾ ਹੈ। ਦੇਸ਼ ਦੀਆਂ ਆਰਥਿਕ ਗਤੀਵਿਧੀਆਂ 'ਤੇ ਇਸ ਦਾ ਅਸਰ ਦਿਸਣਾ ਵੀ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਸਰਕਾਰ ਅੱਜ ਤੋਂ ਕੁਝ ਜ਼ਰੂਰੀ ਸੇਵਾਵਾਂ ਦੀ ਇਜਾਜ਼ਤ ਦੇਣ ਜਾ ਰਹੀ ਹੈ। ਇਸ ਦੇ ਲਈ ਗ੍ਰਹਿ ਮੰਤਰਾਲੇ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਦਫ਼ਤਰਾਂ, ਹੌਟਸਪੌਟ ਬਣ ਚੁੱਕੇ ਖੇਤਰਾਂ ਲਈ ਵੀ ਗਾਇਡਲਾਈਨ ਜਾਰੀ ਕੀਤੀ ਗਈ ਹੈ। ਇਕ ਨਜ਼ਰ ਉਨ੍ਹਾਂ ਸੇਵਾਵਾਂ 'ਤੇ ਜਿਨ੍ਹਾਂ ਨੂੰ ਲਾਕਡਾਊਨ 2.0 ਦੌਰਾਨ ਛੋਟ ਦਿੱਤੀ ਜਾਵੇਗੀ।

ਮਾਲ ਢੁਆਈ ਸੇਵਾਵਾਂ ਨੂੰ ਛੋਟ

 • ਮਾਲ ਢੁਆਈ (ਅੰਦਰੂਨੀ ਤੇ ਅੰਤਰਰਾਜੀ) ਹਵਾਈ, ਰੇਲ, ਸੜਕੀ ਤੇ ਸਮੁੰਦਰੀ ਮਾਰਗਾਂ ਰਾਹੀਂ ਮਾਲ ਵਾਹਕ ਵਾਹਨਾਂ 'ਚ ਦੋਂ ਡਰਾਈਵਰ ਤੇ ਇਕ ਸਹਾਇਕ, ਵਸਤਾਂ ਨੂੰ ਲਿਆਉਣ-ਲੈ ਜਾਣ ਲਈ।

ਜ਼ਰੂਰੀ ਸੇਵਾਵਾਂ

 • ਜ਼ਰੂਰੀ ਵਸਤਾਂ ਦੀ ਸਪਲਾਈ ਲੜੀ, ਜਿਸ ਵਿਚ ਮੈਨੂਫੈਕਚਰਿੰਗ, ਹੋਲਸੇਲ, ਰਿਟੇਲ ਦੀਆਂ ਦੁਕਾਨਾਂ ਤੇ ਗੱਡੀਆਂ ਸ਼ਾਮਲ, ਹਾਈਵੇ 'ਤੇ ਢਾਬੇ, ਟਰੱਕ ਰਿਪੇਅਰ ਦੀਆਂ ਦੁਕਾਨਾਂ ਦੇ ਨਾਲ ਜ਼ਰੂਰੀ ਸੇਵਾਵਾਂ 'ਚ ਲੱਗੇ ਮੁਲਾਜ਼ਮਾਂ ਤੇ ਕਾਮਿਆਂ ਦੀ ਆਵਾਜਾਈ।

ਆਵਾਜਾਈ ਦੀ ਇਜਾਜ਼ਤ

 • ਮੈਡੀਕਲ ਐਮਰਜੈਂਸੀ ਸੇਵਾਵਾਂ 'ਚ ਲੱਗੇ ਵਾਹਨ ਤੇ ਲਾਜ਼ਮੀ ਵਸਤਾਂ ਖਰੀਦਣ ਲਈ ਚੌਪਹੀਆ ਵਾਹਨ ਹੋਣ 'ਤੇ ਇਕ ਸ਼ਖ਼ਸ ਡਰਾਈਵਰ ਦੇ ਪਿੱਛੇ ਬੈਠਣ ਦੀ ਇਜਾਜ਼ਤ। ਦੋਪਹੀਆ ਵਾਹਨ ਦੀ ਸਥਿਤੀ 'ਚ ਸਿਰਫ਼ ਇਕ ਵਿਅਕਤੀ ਨੂੰ ਇਜਾਜ਼ਤ

ਜਨਤਕ ਕਾਰਜਾਂ 'ਚ ਛੋਟ

 • ਆਨਲਾਈਨ ਵਿਦਿਅਕ ਸੇਵਾਵਾਂ ਜਿਨ੍ਹਾਂ ਵਿਚ ਐਜੂਕੇਸ਼ਨ, ਟ੍ਰੇਨਿੰਗ ਤੇ ਕੋਚਿੰਗ ਸ਼ਾਮਲ
 • ਮਨਰੇਗਾ ਕਾਰਜਾਂ 'ਚ ਖੇਤੀਬਾੜੀ ਤੇ ਜਲ ਬਚਾਉਣ ਨੂੰ ਤਰਜੀਹ, ਕਿਰਤੀਆਂ ਨੂੰ ਫੇਸ ਮਾਸਕ ਤੇ ਸਰੀਰਕ ਦੂਰੀ ਦੀ ਪਾਲਣਾ ਕਰਨੀ ਪਵੇਗੀ।
 • ਊਰਜਾ, ਡਾਕ ਸੇਵਾਵਾਂ, ਪਾਣੀ, ਸਵੱਛਤਾ, ਕੂੜਾ ਪ੍ਰਬੰਧਨ ਸਮੇਤ ਟੈਲੀਕਾਮ ਤੇ ਇੰਟਰਨੈੱਟ ਸੇਵਾਵਾਂ

ਜਾਰੀ ਰਹਿਣਗੀਆਂ ਸਿਹਤ ਸੇਵਾਵਾਂ

 • ਹਸਪਤਾਲ, ਨਰਸਿੰਗ ਹੋਮ, ਟੈਲੀਮੈਡੀਸਿਨ ਸਹੂਲਤਾਂ, ਡਿਸਪੈਂਸਰੀ
 • ਮੈਡੀਕਲ ਰਿਸਰਚ, ਕੋਵਿਡ-19 ਸਬੰਧੀ ਲੈਬ ਤੇ ਸੰਗ੍ਰਹਿ ਕੇਂਦਰ, ਨਿੱਜੀ ਅਦਾਰੇ
 • ਸਾਰੇ ਸਿਹਤ ਮੁਲਾਜ਼ਮਾਂ ਦੀ ਆਵਾਜਾਈ, ਵਿਗਿਆਨਕ, ਨਰਸਾਂ, ਪੈਰਾ ਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨ
 • ਮੈਨੂਫੈਕਚਰਿੰਗ ਯੂਨਿਟ, ਮੈਡੀਕਲ ਉਪਕਰਨ, ਪਸ਼ੂਆਂ ਦੇ ਹਸਪਤਾਲ, ਡਿਸਪੈਂਸਰੀਆਂ, ਕਲੀਨਿਕ, ਦਵਾਈਆਂ ਤੇ ਟੀਕੇ ਦੀ ਵਿਕਰੀ ਤੇ ਸਪਲਾਈ

ਵਿੱਤੀ ਖੇਤਰ 'ਚ ਕੰਮਕਾਜ

 • ਆਰਬੀਆਈ ਤੇ ਆਰਬੀਆਈ ਰੈਗੂਲੇਟਿਡ ਵਿੱਤੀ ਬਾਜ਼ਾਰ ਤੇ ਸਬੰਧਤ ਸੇਵਾਵਾਂ, ਬੈਂਕ, ਏਟੀਐੱਮ, ਬੈਂਕਿੰਗ ਗਤੀਵਿਧੀਆਂ ਲਈ ਆਈਟੀ ਨਾਲ ਜੁੜੇ ਲੋਕ।
 • ਸੇਬੀ, ਪੂੰਜੀ ਤੇ ਕਰਜ਼ ਬਾਜ਼ਾਰ ਸੇਵਾਵਾਂ, ਇਰਡਾ ਤੇ ਇੰਸ਼ੋਰੈਂਸ ਕੰਪਨੀਆਂ ਸਮਾਜਿਕ ਖੇਤਰ 'ਚ ਛੋਟ
 • ਬੱਚਿਆਂ, ਦਿਵਿਆਂਗਾਂ, ਬਜ਼ੁਰਗਾਂ ਲਈ ਘਰ, ਜਿਨ੍ਹਾਂ ਵਿਚ ਦੇਖਭਾਲ ਗ੍ਰਹਿ ਵੀ ਸ਼ਾਮਲ
 • ਸਮਾਜਿਕ ਸੁਰੱਖਿਆ ਪੈਨਸ਼ਨ ਤੇ ਈਪੀਐੱਫਓ ਵੱਲੋਂ ਪੀਐੱਫ ਦੀ ਅਦਾਇਗੀ, ਆਂਗਨਵਾੜੀ ਦੀਆਂ ਗਤੀਵਿਧੀਆਂ।

ਵਪਾਰਕ ਗਤੀਵਿਧੀਆਂ ਹੋਣਗੀਆਂ ਸ਼ੁਰੂ

 • ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਆ, ਆਈਟੀ ਸੇਵਾਵਾਂ ਵਧ ਤੋਂ ਵਧ 50 ਫ਼ੀਸਦੀ ਸਮਰੱਥਾ ਦੇ ਨਾਲ
 • ਸਰਕਾਰੀ ਗਤੀਵਿਧੀਆਂ ਲਈ ਡੇਟਾ ਤੇ ਕਾਲ ਸੈਂਟਰ, ਪੰਚਾਇਤ ਪੱਧਰ 'ਤੇ ਸੀਐੱਸਸੀ
 • ਈ-ਕਮਰਸ ਕੰਪਨੀਆਂ (ਜ਼ਰੂਰੀ ਸਾਮਾਨ), ਕੋਰੀਅਰ ਸੇਵਾ, ਕੋਲਡ ਸਟੋਰੇਜ ਤੇ ਵੇਅਰਹਾਊਸ
 • ਕੁਆਰੰਟੀਨ ਸਹੂਲਤ ਲਈ ਸਥਾਪਨਾ, ਪਲੰਬਰ-ਇਲੈਕਟ੍ਰੀਸ਼ੀਅਨ ਆਦਿ ਨਿੱਜੀ ਸੁਰੱਖਿਆ ਤੇ ਸਹੂਲਤ ਪ੍ਰਬੰਧਨ ਸੇਵਾਵਾਂ, ਹੋਟਲਜ਼ ਆਦਿ।

ਇਹ ਕੰਮ ਕਰਨਗੇ ਸਨਅਤੀ ਅਦਾਰੇ

 • ਦਿਹਾਤੀ ਖੇਤਰਾਂ 'ਚ ਸਨਅਤ, ਸੇਜ ਤੇ ਬਰਾਮਦ ਆਧਾਰਤ ਇਕਾਈਆਂ, ਸਨਅਤੀ ਜਾਇਦਾਦ
 • ਜ਼ਰੂਰੀ ਵਸਤਾਂ ਲਈ ਮੈਨੂਫੈਕਚਰਿੰਗ ਇਕਾਈਆਂ, ਆਈਟੀ ਹਾਰਡਵੇਅਰ, ਖਾਧ ਪ੍ਰੋਸੈਸਿੰਗ ਇਕਾਈਆਂ, ਜੂਟ ਉਦਯੋਗ
 • ਕੋਲ ਤੇ ਮਾਈਨਿੰਗ ਉਤਪਾਦਨ ਦੇ ਨਾਲ ਤੇਲ ਤੇ ਗੈਸ ਰਿਫਾਇਨਰੀ, ਦਿਹਾਤੀ ਇਲਾਕਿਆਂ 'ਚ ਇੱਟਾਂ-ਭੱਠੇ
 • ਉਸਾਰੀ ਗਤੀਵਿਧੀਆਂ ਜਿਨ੍ਹਾਂ ਵਿਚ ਸੜਕਾਂ ਤੇ ਸਿੰਜਾਈ ਪ੍ਰਾਜੈਕਟ, ਬਿਜਲਈ ਊਰਜਾ ਪ੍ਰਾਜੈਕਟਾਂ, ਨਗਰਪਾਲਿਕਾਵਾਂ 'ਚ ਨਿਰਮਾਣ ਪ੍ਰਾਜੈਕਟ

ਖੇਤੀਬਾੜੀ ਕਾਰਜਾਂ ਨੂੰ ਇਜਾਜ਼ਤ

 • ਖੇਤਾਂ 'ਚ ਖੇਤੀਬਾੜੀ ਕਾਰਜਾਂ ਦੀ ਇਜਾਜ਼ਤ, ਏਜੰਸੀਆਂ ਨੂੰ ਖੇਤੀਬਾੜੀ ਉਤਪਾਦਾਂ ਦੀ ਖਰੀਦ ਦੀ ਇਜਾਜ਼ਤ
 • ਚਾਹ, ਰਬੜ ਤੇ ਕੌਫੀ ਦੇ ਬੂਟੇ ਲਾਉਣੇ ਵਧ ਤੋਂ ਵਧ 50 ਫ਼ੀਸਦੀ ਕਾਮਿਆਂ ਨਾਲ
 • ਪਸ਼ੂ ਪਾਲਣ ਸਮੇਤ ਦੁੱਧ ਉਤਪਾਦਾਂ ਦੀ ਵੰਡ ਤੇ ਵਿਕਰੀ, ਪਸ਼ੂਆਂ ਲਈ ਬਾੜੇ ਆਦਿ
 • ਮਸ਼ੀਨ ਦੀਆਂ ਦੁਕਾਨਾਂ ਦੇ ਨਾਲ ਹੀ ਬੀਜ ਤੇ ਖਾਦ ਸਬੰਧੀ ਸੇਵਾਵਾਂ

ਜਨਤਕ ਥਾਵਾਂ ਲਈ ਹਦਾਇਤਾਂ

 • ਮਾਸਕ ਪਾਓ ਤੇ ਸਰੀਰਕ ਦੂਸਰੀ ਦੀ ਆਦਤ ਪਾਓ।
 • ਵਿਆਹ ਤੇ ਸਸਕਾਰ ਲਈ ਡੀਐੱਮ ਨੂੰ ਅਧਿਕਾਰ
 • ਜਨਤਕ ਥਾਵਾਂ 'ਤੇ 5 ਲੋਕਾਂ ਤੋਂ ਜ਼ਿਆਦਾ ਦੇ ਇਕੱਠ 'ਤੇ ਪਾਬੰਦੀ
 • ਸ਼ਰਾਬ, ਗੁਟਖਾ, ਤੰਬਾਕੂ ਆਦਿ ਦੀ ਵਿਕਰੀ 'ਤੇ ਰੋਕ
 • ਜਨਤਕ ਥਾਵਾਂ 'ਤੇ ਥੁੱਕਣਾ ਜੁਰਮਾਨੇ ਸਮੇਤ ਸਜ਼ਾਯੋਗ।

ਹੌਟਸਪੌਟ ਲਈ ਗਾਇਡਲਾਈਨ

 • ਕੋਵਿਡ-19 ਹੌਟਸਪੌਟਸ ਜਾਂ ਕਲੱਸਟਰ ਨੂੰ ਸਿਹਤ ਮੰਤਰਾਲੇ ਦੀ ਗਾਇਡਲਾਈਨ ਮੁਤਾਬਿਕ ਕੰਟਰੋਲ ਕੀਤਾ ਜਾਵੇਗਾ।
 • ਹੌਟਸਪੌਟ ਦੇ ਕੰਟੇਨਮੈਂਟ ਜ਼ੋਨ ਦਾ ਮੁਲਾਂਕਣ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਾਂ ਜ਼ਿਲ੍ਹਾ ਪ੍ਰਬੰਧਨ ਵੱਲੋਂ ਕੀਤਾ ਜਾਵੇਗਾ।
 • ਇਨ੍ਹਾਂ ਖੇਤਰਾਂ 'ਚ 20 ਅਪ੍ਰੈਲ ਤੋਂ ਬਾਅਦ ਵੀ ਛੋਟ ਨਹੀਂ ਮਿਲੇਗੀ।
 • ਸਨਅਤੀ ਤੇ ਵਪਾਰਕ ਗਤੀਵਿਧੀਆਂ, ਮਹਿਮਾਨਨਿਵਾਜ਼ੀ ਨਾਲ ਜੁੜੀਆਂ ਸੇਵਾਵਾਂ, ਵਿਦਿਅਕ, ਸਿਖਲਾਈ, ਕੋਚਿੰਗ ਸੰਸਥਾਵਾਂ ਆਦਿ।
 • ਸਿਨੇਮਾ ਹਾਲ, ਮਾਲ, ਜਿਮ, ਬਾਰ, ਪੂਲ, ਐਂਟਰਟੇਨਮੈਂਟ ਪਾਰਕ, ਸਭਾ ਭਵਨ ਆਦਿ।
 • ਸਾਰੀਆਂ ਸਮਾਜਿਕ, ਸਿਆਸੀ, ਮਨੋਰੰਜਨ, ਖੇਡ ਕੰਪਲੈਕਸ, ਧਾਰਮਿਕ ਸਥਾਨ ਤੇ ਹੋਰ ਭੀੜ ਭਰੇ ਪ੍ਰੋਗਰਾਮ।

ਦਫ਼ਤਰਾਂ ਲਈ ਹਦਾਇਤਾਂ

 • ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰੋ। ਤਾਪਮਾਨ ਜਾਂਚਣ ਤੇ ਸੈਨੇਟਾਈਜ਼ਰ ਦੀ ਵਿਵਸਥਾ ਹੋਵੇ।
 • ਦੋ ਸ਼ਿਫਟਾਂ 'ਚ ਇਕ ਘੰਟੇ ਦਾ ਵਕਫ਼ਾ ਹੋਵੇ। ਆਰੋਗਯ ਸੇਤੂ ਐਪ ਦੇ ਇਸਤੇਮਾਲ ਲਈ ਉਤਸ਼ਾਹਤ ਕਰੋ।
 • 65 ਸਾਲ ਤੋਂ ਜ਼ਿਆਦਾ ਦੇ ਵਿਅਕਤੀ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਘਰੋਂ ਕੰਮ ਕਰ ਲਈ ਉਤਸ਼ਾਹਤ ਕਰੋ।
 • ਦੋ ਸ਼ਿਫਟਾਂ ਦੇ ਵਿਚਕਾਰ ਸਾਰੀਆਂ ਸੰਸਥਾਵਾਂ ਆਪਣੇ ਦਫ਼ਤਰਾਂ ਨੂੰ ਸੈਨੇਟਾਈਜ਼ ਕਰਨ। ਵੱਡੀ ਮੀਟਿੰਗ ਨੂੰ ਰੋਕੋ।

ਕੀ-ਕੀ ਰਹੇਗਾ ਬੰਦ

 • ਘਰੇਲੂ ਤੇ ਕੌਮਾਂਤਰੀ ਹਵਾਈ ਉਡਾਣਾਂ ਬੰਦ ਰਹਿਣਗੀਆਂ। ਸੁਰੱਖਿਆ ਤੇ ਮੈਡੀਕਲ ਕਾਰਨਾਂ ਨੂੰ ਛੱਡ ਕੇ ਯਾਤਰੀ ਟ੍ਰੇਨਾਂ, ਬੱਸਾਂ, ਮੈਟਰੋ, ਟੈਕਸੀ, ਅੰਤਰਰਾਜੀ ਆਵਾਜਾਈ ਬੰਦ ਰਹਿਣਗੇ।
 • ਲੋੜੀਂਦੀਆਂ ਸੇਵਾਵਾਂ ਨੂੰ ਛੱਡ ਕੇ ਇਸ ਖੇਤਰ ਦੇ ਘੇਰੇ 'ਚ ਸਖ਼ਤੀ ਨਾਲ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਬਿਨਾਂ ਜਾਂਚ ਦੇ ਆਵਾਜਾਈ ਨਾ ਹੋਵੇ।
 • ਸਿਨੇਮਾ ਹਾਲ, ਮਾਲ, ਜਿਮ, ਬਾਰ, ਪੂਲ, ਐਂਟਰਟੇਨਮੈਂਟ ਪਾਰਕ, ਸਭਾ ਭਵਨ ਆਦਿ।
 • ਸਾਰੇ ਸਮਾਜਿਕ, ਸਿਆਸੀ, ਮਨੋਰੰਜਨ, ਖੇਡ ਕੰਪਲੈਕਸ, ਧਾਰਮਿਕ ਸਥਾਨ ਤੇ ਹੋਰ ਭੀੜ ਭਰੇ ਪ੍ਰੋਗਰਾਮ।

Posted By: Seema Anand