LIVE Ram Mandir Bhoomi Pujan : ਅਯੁੱਧਿਆ 'ਚ ਭਗਵਾਨ ਸ੍ਰੀ ਰਾਮ ਮੰਦਰ ਦੇ ਭੂਮੀ ਪੂਜਨ ਦੀ ਸ਼ੁੱਭ ਘੜੀ ਅੱਜ ਹੈ। ਇਸ ਦੇ ਲਈ ਅਯੁੱਧਿਆ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਇੱਥੇ ਬੀਤੇ ਕੁਝ ਦਿਨਾਂ ਤੋਂ ਦਿਵਾਲੀ ਵਰਗਾ ਮਾਹੌਲ ਹੈ। ਭੂਮੀ ਪੂਜਨ 'ਚ ਹਿੱਸਾ ਲੈਣ ਲਈ ਮਹਿਮਾਨ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਸੰਘ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ 'ਤੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਪਹੁੰਚਣ ਤੋਂ ਬਾਅਦ ਹਨੂਮਾਨਗੜ੍ਹੀ 'ਚ 10 ਮਿੰਟ ਪੂਜਾ ਕੀਤੀ। ਇਸ ਤੋਂ ਬਾਅਦ ਅਭਿਜੀਤ ਮਹੂਰਤ 'ਚ ਨੀਂਹ ਪੱਥਰ ਰੱਖਿਆ।

LIVE Ayodhya Ram Mandir Bhumi Pujan Update :

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਪਲ਼ ਯੁਗਾਂ-ਯੁਗਾਂ ਤਕ ਭਾਰਤ ਦੀ ਕੀਰਤੀ ਦਾ ਝੰਡਾ ਲਹਿਰਾਏਗਾ। ਅੱਜ ਦਾ ਇਹ ਦਿਨ ਕਰੋੜਾਂ ਰਾਮ ਭਗਤਾਂ ਦੇ ਸੰਕਲਪ ਦੀ ਸਚਾਈ ਦਾ ਪ੍ਰਮਾਣ ਹੈ। ਅੱਜ ਦਾ ਇਹ ਦਿਨ ਸਤਯ, ਅਹਿੰਸਾ, ਆਸਥਾ ਤੇ ਬਲੀਦਾਨ ਨੂੰ ਨਿਆ ਪ੍ਰਿਅ ਭਾਰਤ ਦੀ ਇਕ ਅਨੁਪਮ ਭੇਟ ਹੈ। ਭੂਮੀ ਪੂਜਨ ਦਾ ਇਹ ਪ੍ਰੋਗਰਾਮ ਕਈ ਮਰਿਆਦਾ ਵਿਚਕਾਰ ਹੋ ਰਿਹਾ ਹੈ। ਸ਼੍ਰੀ ਰਾਮ ਦੇ ਕੰਮ 'ਚ ਮਰਿਆਦਾ ਦਾ ਅਨੁਭਵ ਅਸੀਂ ਉਦੋਂ ਵੀ ਕੀਤਾ ਸੀ, ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਅਸੀਂ ਉਦੋਂ ਵੀ ਦੇਖਿਆ ਸੀ ਕਿਵੇਂ ਸਾਰੇ ਦੇਸ਼ਵਾਸੀਆਂ ਨੇ ਸ਼ਾਂਤੀ ਦੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਵਿਵਹਾਰ ਕੀਤਾ ਸੀ। ਅੱਜ ਵੀ ਅਸੀਂ ਹਰ ਪਾਸੇ ਉਹੀ ਮਰਿਆਦਾ ਦੇ ਰਹੇ ਹਾਂ। ਇਸ ਮੰਦਰ ਦੇ ਨਾਲ ਸਿਰਫ਼ ਨਵਾਂ ਇਤਿਹਾਸ ਹੀ ਨਹੀਂ ਸਿਰਜਿਆ ਜਾ ਰਿਹਾ ਬਲਕਿ ਇਤਿਹਾਸ ਖ਼ੁਦ ਨੂੰ ਦੁਹਰਾ ਵੀ ਰਿਹਾ ਹੈ।

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼੍ਰੀਰਾਮ ਸਾਡੀ ਆਸਥਾ ਦਾ ਪ੍ਰਤੀਕ ਬਣੇਗਾ। ਸਾਡੀ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ ਤੇ ਇਹ ਮੰਦਰ ਕਰੋੜਾਂ ਲੋਕਾਂ ਦੀ ਸਮੂਰਕ ਸੰਕਲਪ ਸ਼ਕਤੀ ਦਾ ਵੀ ਪ੍ਰਤੀਕ ਬਣੇਗਾ। ਇਹ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਸਥਾ ਸ਼ਰਧਾ ਤੇ ਸੰਕਲਪ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੰਦਰ ਦੇ ਬਣਨ ਤੋਂ ਬਾਅਦ ਅਯੁੱਧਿਆ ਦੀ ਸਿਰਫ਼ ਖ਼ਿਆਤੀ ਹੀ ਨਹੀਂ ਵਧੇਗੀ, ਇਸ ਖੇਤਰ ਦਾ ਪੂਰਾ ਅਰਥ ਤੰਤਰ ਵੀ ਬਦਲ ਜਾਵੇਗਾ। ਇੱਥੇ ਹਰ ਖੇਤਰ 'ਚ ਨਵੇਂ ਅਵਸਰ ਬਣਨਗੇ। ਹਰ ਖੇਤਰ 'ਚ ਅਵਸਰ ਵਧਣਗੇ। ਸੋਚੋ ਪੂਰੀ ਦੁਨੀਆ ਤੋਂ ਲੋਕ ਇੱਥੇ ਆਉਣਗੇ। ਪੂਰੀ ਦੁਨੀਆ ਪ੍ਰਭੂ ਰਾਮ ਤੇ ਮਾਤਾ ਜਨਕੀ ਦਾ ਦਰਸ਼ਨ ਕਰਨ ਆਵੇਗੀ। ਰਾਮ ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਦੇਸ਼ ਨੂੰ ਜੋੜੇਗੀ।

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦੀਆਂ ਤੋਂ ਚੱਲ ਰਹੇ ਟੁੱਟਣ ਤੇ ਉੱਠਣ ਦੇ ਕ੍ਰਮ ਤੋਂ ਰਾਮ ਜਨਮ ਭੂਮੀ ਅੱਜ ਮੁਕਤ ਹੋਈ ਹੈ। ਰਾਮ ਮੰਦ ਲਈ ਕਈ ਸਦੀਆਂ ਤਕ ਕਈ ਪੀੜ੍ਹੀਆਂ ਨੇ ਸੰਘਰਸ਼ ਕੀਤਾ। ਨੀਂਹ ਦੀ ਤਰ੍ਹਾਂ ਜਿਨ੍ਹਾਂ ਤਪੱਸਿਆ ਰਾਮ ਮੰਦਰ 'ਚ ਗੜ੍ਹੀ ਹੈ ਉਨ੍ਹਾਂ ਨੂੰ ਦੇਸ਼ਾਂ ਵਾਸੀਆਂ ਵੱਲੋਂ ਨਮਨ।

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸੰਬੋਧਨ ਜੈ ਸੀਆ ਰਾਮ ਦੇ ਨਾਲ ਆਰੰਭ ਕੀਤਾ। ਅੱਜ ਇਸ ਜੈਘੋਸ਼ ਦੀ ਗੂੰਜ ਪੂਰੇ ਵਿਸ਼ਵ 'ਚ ਹੈ। ਸਾਰੇ ਦੇਸ਼ ਵਾਸੀਆਂ, ਭਾਰਤ ਭਗਤਾਂ ਨੂੰ ਤੇ ਰਾਮ ਭਗਤਾਂ ਨੂੰ ਕੋਟੀ-ਕੋਟਿਨ ਵਧਾਈ। ਇਹ ਮੇਰੀ ਖੁਸ਼ਕਿਸਮਤੀ ਹੈ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ਼ ਦਾ ਗਵਾਹ ਬਣਨ ਦਾ ਮੌਕਾ ਦਿੱਤਾ। ਆਉਣਾ ਬੜਾ ਸੁਭਾਵਿਕ ਸੀ ਕਿਉਂਕਿ ਰਾਮ ਕਾਜ ਕੀਨ ਬਿਨ ਮੋਹਿ ਕਹਾਂ ਵਿਸ਼ਰਾਮ। ਭਾਰਤ ਅੱਜ ਭਗਵਾਨ ਭਾਸਕਰ ਸਾਹਮਣੇ ਸਰਯੂ ਕਿਨਾਰੇ ਇਕ ਨਵਾਂ ਅਧਿਆਏ ਦੀ ਰਚਨਾ ਕਰ ਰਿਹਾ ਹੈ। ਅੱਜ ਪੂਰਾ ਭਾਰਤ ਰਾਮਣੀ ਹੈ। ਹਰ ਮਨ ਦੀਪਮਈ ਹੈ। ਪੂਰਾ ਦੇਸ਼ ਰੋਮਾਂਚਿਤ ਹੈ। ਹਰਮਨ ਦੀਪ 'ਚ ਹੈ। ਸਦੀਆਂ ਦਾ ਇੰਤਜ਼ਾਰ ਸਮਾਪਤ ਹੋ ਗਿਆ ਹੈ। ਅੱਜ ਪੂਰਾ ਭਾਰਤ ਭਾਵੁਕ। ਸਦੀਆਂ ਦਾ ਇੰਤਜ਼ਾਰ ਅੱਜ ਖ਼ਤਮ।

ਭਗਤਾਂ ਦੀਆਂ ਭਾਵਨਾਵਾਂ ਦਾ ਸ਼੍ਰੀਗਣੇਸ਼ ਹੋਇਆ, ਹੁਣ ਦੇਰ ਨਾ ਹੋਵੇ : ਨ੍ਰਿਤ ਗੋਪਾਲ ਦਾਸ

-ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ ਨੇ ਕਿਹਾ ਕਿ ਕਰੋੜਾਂ ਲੋਕਾਂ ਦੀ ਇੱਛਾ ਹੈ ਕਿ ਰਾਮਲਲਾ ਦਾ ਵਿਰਾਟ ਮੰਦਰ ਬਣੇ, ਜਿਸ ਦਾ ਆਗਾਜ਼ ਅੱਜ ਹੋ ਗਿਆ ਹੈ। ਭਗਤਾਂ ਦੀਆਂ ਭਾਵਨਾਵਾਂ ਦਾ ਅੱਜ ਸ਼੍ਰੀਗਣੇਸ਼ ਹੋ ਗਿਆ ਹੈ। ਹੁਣ ਦੇਰ ਨਹੀਂ ਹੋਣੀ ਚਾਹੀਦੀ। ਇਕ ਪਾਸੇ ਮੋਦੀ ਇਕ ਪਾਸੇ ਯੋਗੀ ਖੜ੍ਹੇ ਹਨ। ਇਹ ਬੜਾ ਸੁਹਾਵਣਾ ਸਮਾਂ ਹੈ ਤੇ ਕਰੋੜਾਂ ਹਿੰਦੂ ਰਾਮ ਭਗਤਾਂ ਦੀ ਇੱਛਾ ਹੈ, ਛੇਤੀ ਤੋਂ ਛੇਤੀ ਜਿੱਥੇ ਰਾਮਲਲਾ ਬਿਰਾਜਮਾਨ ਹਨ ਉੱਥੇ ਦਿਵਯ ਤੇ ਸ਼ਾਨਦਾਰ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਇਸ ਲਈ ਤਨ-ਮਨ-ਧਨ ਅਰਪਣ ਕਰਨ ਲਈ ਸਾਰੇ ਤਿਆਰ ਹਨ। ਮੰਦਰ ਨਿਰਮਾਣ ਕਾਰਜ ਆਰੰਭ ਹੋ ਜਾਵੇਗਾ। ਮੰਦਰ ਨਿਰਮਾਣ ਹੋਵੇਗਾ ਸਮਸਤ ਭਗਤਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ।

ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋਇਆ : ਭਾਗਵਤ

-ਸੰਘ ਮੁਖੀ ਮੋਹਨ ਭਾਗਤਵ ਭੂਮੀ ਪੂਜਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਦੀਆਂ ਦੀ ਆਸ ਦੀ ਲਹਿਰ ਹੈ। ਆਨੰਦ ਦਾ ਛਿਣ ਹੈ, ਕਈ ਤਰ੍ਹਾਂ ਦਾ ਆਨੰਦ ਹੈ। ਇਕ ਸੰਕਲਪ ਲਿਆ ਸੀ ਪਰ ਮੈਨੂੰ ਯਾਦ ਹੈ ਉਦੋਂ ਕਿ ਸਾਡੇ ਸੰਘ ਦੇ ਸਰਸੰਘਚਾਲਕ ਬਾਲਾ ਸਾਹਬ ਦੇਵਰਸ ਜੀ ਨੇ ਇਹ ਗੱਲ ਸਾਨੂੰ ਸਾਰਿਆਂ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਚੇਤੇ ਕਰਵਾਈ ਸੀ। ਕਈ ਲੋਕਾਂ ਨੇ ਬਲੀਦਾਨ ਦਿੱਤੇ ਹਨ ਤੇ ਸੂਖਮ ਰੂਪ 'ਚ ਇੱਥੇ ਮੌਜੂਦ ਹਨ। ਅਜਿਹੇ ਵੀ ਹਨ ਜਿਹੜੇ ਇੱਥੇ ਆ ਨਹੀਂ ਸਕਦੇ। ਅਡਵਾਨੀ ਜੀ ਆਪਣੇ ਘਰ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ। ਪੂਰੇ ਦੇਸ਼ ਵਿਚ ਆਨੰਦ ਦੀ ਲਹਿਰ ਹੈ। ਸਦੀਆਂ ਦੀ ਆਸ ਪੂਰੀ ਹੋਣ ਦਾ ਆਨੰਦ ਹੈ। ਸਭ ਤੋਂ ਵੱਡਾ ਆਨੰਦ ਹੈ। ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਜਿਸ ਆਤਮ ਵਿਸ਼ਵਾਸ ਦੀ ਜ਼ਰੂਰਤ ਸੀ, ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋ ਰਿਹਾ ਹੈ।

ਭਾਰਤ ਵਾਸੀਆਂ ਦੀਆਂ ਭਾਵਨਾਵਾਂ ਨੂੰ ਮੂਰਤ ਰੂਪ ਦੇਣ ਦਾ ਇਹ ਅਵਸਰ ਅੱਜ ਪੂਰਾ ਹੋਇਆ : ਯੋਗੀ

-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਉਮੰਗ ਤੇ ਉਤਸ਼ਾਹ ਦਾ ਦਿਨ ਹੈ। ਸੀਐੱਮ ਯੋਗੀ ਆਦਿਤਿਆਨਾਥ ਨੇ ਕਿਹਾ, ਰਾਮ ਮੰਦਰ ਦੇ ਨਿਰਮਾਣ ਕਾਰਜ ਨੂੰ ਬੇਸ਼ੱਕ ਹੀ ਰਾਮ ਮੰਦਰ ਟਰੱਸਟ ਕਰੇ ਪਰ ਪੂਰੀ ਅਵਧਪੁਰੀ ਦੇ ਭੌਤਿਕ ਵਿਕਾਸ ਤੇ ਸੰਸਕ੍ਰਿਤਕ ਵਿਰਾਸਤ ਨੂੰ ਬੌਣਾ ਕੀਤੇ ਬਿਾਂ ਇਸ ਨਗਰੀ ਨੂੰ ਵੈਭਵਸ਼ਾਲੀ ਬਣਾਉਣ ਲਈ ਅਸੀਂ ਸਾਰੇ ਵਚਨਬੱਧ ਹਾਂ।' ਉਨ੍ਹਾਂ ਕਿਹਾ ਕਿ ਜਿਸ ਅਵਧਪੁਰੀ ਦਾ ਅਹਿਸਾਸ ਕਰਵਾਉਣ ਲਈ 500 ਸਾਲ ਤੋਂ ਇੰਤਜ਼ਾਰ ਸੀ, ਉਸ ਨੂੰ ਪੂਰੀ ਦੁਨੀਆ ਨੂੰ, ਸਮਸਤ ਭਾਰਤ ਵਾਸੀਆਂ ਦੀਆਂ ਭਾਵਨਾਵਾਂ ਨੂੰ ਮੂਰਤ ਰੂਪ ਦੇਣ ਦਾ ਇਹ ਅਵਸਰ ਅੱਜ ਪੂਰਾ ਹੋਇਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਘੜੀ ਦਾ ਇੰਤਜ਼ਾਰ 'ਚ ਸਾਡੀਆਂ ਕਈ ਪੀੜ੍ਹੀਆਂ ਚੱਲੀਆਂ ਆ ਰਹੀਆਂ ਹਨ। ਰਾਮ ਮੰਦਰ ਦੇ ਨਿਰਮਾਣ ਦਾ ਸੁਪਨਾ ਲਈ ਅਨੇਕ ਲੋਕਾਂ ਨੇ ਬਲੀਦਾਨ ਦਿੱਤਾ।

-ਸ਼ੁੱਭ ਮਹੂਰਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਗਰਾਮ ਵਾਲੀ ਥਾਂ 'ਤੇ ਬਣੇ ਮੰਚ 'ਤੇ ਪਹੁੰਚੇ ਹਨ। ਇਸ ਦੌਰਾਨ ਰਾਜਪਾਲ ਆਨੰਦੀਬੇਨ ਪਟੇਲ, ਸੰਘ ਮੁਖੀ ਮੋਹਨ ਭਾਗਵਤ ਤੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੌਜੂਦ ਹਨ।

-ਅਭਿਜੀਤ ਮਹੂਰਤ 'ਚ ਭੂਮੀ ਪੂਜਨ ਪ੍ਰੋਗਰਾਮ ਸੰਪੰਨ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਦੀ ਮਿੱਟੀ ਨੂੰ ਆਪਣੇ ਮੱਥੇ ਲਾਇਆ ਤੇ ਪ੍ਰਣਾਮ ਕੀਤਾ। ਇਸ ਦੌਰਾਨ ਰਾਜਪਾਲ, ਮੱਖ ਮੰਤਰੀ ਤੇ ਸੰਘ ਮੁਖੀ ਵੀ ਮੌਜੂਦ ਸਨ। ਕਾਂਚੀ ਦੇ ਸ਼ੰਕਰਾਚਾਰੀਆ ਵੱਲੋਂ ਭੇਜੀ ਗਈ ਨੌਂ ਰਤਨਾ ਨਾਲ ਜੜੀ ਸਮੱਗਰੀ ਨੂੰ ਪੂਜਨ 'ਚ ਸਮਰਪਿਤ ਕੀਤਾ ਗਿਆ। ਅਯੁੱਧਿਆ ਵਾਸੀਆਂ ਨੇ ਰਾਮ ਮੰਦਰ ਲਈ ਭੂਮੀ ਪੂਜਨ 'ਤੇ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।

-ਜਿਸ ਥਾਂ ਰਾਮਲਲਾ ਬਿਰਾਜਮਾਨ ਸਨ, ਉਸੇ ਜਗ੍ਹਾ ਨੀਂਹ ਪੱਥਰਾਂ ਦਾ ਪੂਜਨ ਕੀਤਾ ਜਾ ਰਿਹਾ ਹੈ। 12 ਵੱਜ ਕੇ 40 ਮਿੰਟ 8 ਸੈਕੰਡ ਤਕ ਅਭਿਜੀਤ ਮਹੂਰਤ ਹੈ, ਇਸ ਮਹੂਰਤ ਅੰਦਰ ਹੀ ਸੰਪੂਰਣ ਭੂਮੀ ਪੂਜਨ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।

-ਬਾਬਾ ਭੈਰੋਨਾਥ ਨੂੰ ਯਾਦ ਕਰ ਕੇ ਭੂਮੀ ਪੂਜਨ ਦੀ ਲਈ ਗਈ ਇਜਾਜ਼ਤ। ਇਸ ਦੇ ਨਾਲ ਹੀ ਨੌਂ ਪੱਥਰਾਂ ਦਾ ਪੂਜਨ ਪ੍ਰਾਰੰਭ ਹੋਇਆ। ਯਜਮਾਨ ਦੇ ਰੂਪ 'ਚ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰਦਾਸ ਮੋਦੀ ਨੂੰ ਸੰਕਲਪ ਦਿਵਾਇਆ ਗਿਆ।

-ਵੈਦਿਕ ਆਚਾਰੀਆ ਨੇ ਭੂਮੀ ਪੂਜਨ ਆਰੰਭ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਪੂਰਬ ਦਿਸ਼ਾ 'ਚ ਮੂੰਹ ਕਰ ਕੇ ਪੂਜਨ 'ਚ ਸ਼ਾਮਲ ਹੋ ਚੁੱਕੇ ਹਨ। ਭਗਵਾਨ ਸ਼੍ਰੀ ਗਣੇਸ਼ ਦੀ ਵੰਦਨਾ ਨਾਲ ਪ੍ਰਧਾਨ ਮੰਤਰੀ ਨੇ ਧਿਆਨ ਕੀਤਾ। ਇਸ ਦੌਰਾਨ ਸਾਰੇ ਦੇਵਤਿਆਂ ਦਾ ਧਿਆਨ ਕੀਤਾ ਗਿਆ। 500 ਸਾਲਾਂ ਬਾਅਦ ਇਸ ਸ਼ੁੱਭ ਘੜੀ ਲਈ ਧੰਨਵਾਦ ਕੀਤਾ ਗਿਆ।

-ਬੂਟਾ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਪੂਜਾ ਸਥਾਨ ਲਈ ਰਵਾਨਾ ਹੋ ਗਏ ਹਨ ਜਿੱਥੇ ਭੂਮੀ ਪੂਜਨ ਤੇ ਰਾਮ ਮੰਦਰ ਦੇ ਨੀਂਹ ਪੱਥਰ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ।

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਹਨੂਮਾਨਗੜ੍ਹੀ ਮੰਦਰ 'ਚ ਪ੍ਰਭੂ ਸ਼੍ਰੀਰਾਮ ਦੇ ਭਗਤ ਹਨੂਮਾਨ ਦੇ ਪੂਜਨ ਤੇ ਦਰਸ਼ਨ ਕਰਨ ਤੋਂ ਬਾਅਦ ਰਾਮਲਲਾ ਦੇ ਦਰਸ਼ਨ ਕੀਤੇ। ਵੈਦਿਕ ਮੰਤਰਾਂ ਵਿਚਕਾਰ ਪ੍ਰਧਾਨ ਮੰਤਰੀ ਨੇ ਰਾਮਲਲਾ ਦੇ ਸ਼੍ਰੀ ਚਰਨਾਂ 'ਚ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਕੰਪਲੈਕਸ 'ਚ ਪਾਰੀਜਾਤ ਦਾ ਪੌਦਾ ਲਗਾ ਕੇ ਪੌਣ-ਪਾਣੀ ਸੁਰੱਖਿਆ ਦਾ ਸੁਨੇਹਾ ਦਿੱਤਾ।

-ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਹਨੂਮਾਨਗੜ੍ਹੀ ਮੰਦਰ 'ਚ ਪ੍ਰਭੂ ਰਾਮ ਦੇ ਭਗਤ ਹਨੂਮਾਨ ਦੀ ਪੂਜਾ ਤੇ ਦਰਸ਼ਨ ਕੀਤੇ। ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੰਦਰ ਦੀ ਪਰਿਕਰਮਾ ਵੀ ਕੀਤੀ। ਹਨੂਮਾਨਗੜ੍ਹੀ ਦੇ ਗੱਦੀਨਸ਼ੀਨ ਸ਼੍ਰੀਮਹੰਤ ਪ੍ਰੇਮਦਾਸ ਜੀ ਨੇ ਪੀਐੱਮ ਮੋਦੀ ਨੂੰ ਚਾਂਦੀ ਦਾ ਮੁਕਟ ਤੇ ਰਾਮ ਚਰਿਤ ਮਾਨਸਾ ਭੇਟ ਕਰ ਕੇ ਸਵਾਗਤ ਕੀਤਾ।

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੇ ਸਾਕੇਤ ਕਾਲਜ ਦੇ ਅਸਥਾਈ ਹੈਲੀਪੈਡ 'ਤੇ ਪੁੱਜੇ ਤਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਹਨੂਮਾਨਗੜ੍ਹੀ ਪੁੱਜੇ ਤੇ ਭਗਵਾਨ ਹਨੂਮੰਤਲਾਲ ਦਾ ਦਰਸ਼ਨ ਤੇ ਇਜਾਜ਼ਤ ਲੈਣਗੇ।

-ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸ਼੍ਰੀਰਾਮ ਜਨਮਭੂਮੀ ਕੰਪਲੈਕਸ 'ਚ ਭੂਮੀ ਪੂਜਨ ਪੰਡਾਲ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਪ੍ਰੋਗਰਾਮ 'ਚ ਪਧਾਰੇ ਸੰਤਾਂ ਨਾਲ ਮੁਲਾਕਾਤ ਕੀਤੀ।

-ਅਯੁੱਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ ਸੈਨਾ ਦੇ ਹੈਲੀਕਾਪਟਰ 'ਤੇ ਰਵਾਨਾ ਹੋ ਗਏ ਹਨ। ਲਖਨਊ ਏਅਰਪੋਰਟ 'ਤੇ ਸਵਾਗਤ ਲਈ ਮੇਅਰ ਸੰਯੁਕਤ ਭਾਟੀਆ, ਮੁੱਖ ਸਕੱਤਰ ਆਰ ਕੇ ਤਿਵਾੜੀ, ਪੁਲਿਸ ਡਾਇਰੈਕਟਰ ਜਨਰਲ ਐੱਚਕੇ ਅਵਸਥੀ, ਮੰਡਲਾਯੁਕਤ ਮੁਕੇਸ਼ ਮੇਸ਼੍ਰਾਮ, ਡੀਐੱਮ ਅਭਿਸ਼ੇਕ ਪ੍ਰਕਾਸ਼ ਮੌਜੂਦ ਸਨ।

-ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ ਜੀ ਮਹਾਰਾਜ 40 ਕਿੱਲੋ ਚਾਂਦੀ ਦਾ ਸ਼੍ਰੀ ਰਾਮ ਪੱਥਰ ਲੈ ਕੇ ਛੋਟੀ ਛਾਉਣੀ ਤੋਂ ਭੂਮੀ ਪੂਜਨ ਵਾਲੇ ਸਥਾਨ ਲਈ ਰਵਾਨਾ ਹੋ ਗਏ ਹਨ।

-ਰਾਮ ਮੰਦਰ ਭੂਮੀ ਪੂਜਨ 'ਚ ਹੁਣ ਸ਼ਾਮਲ ਹੋਵੇਗੀ ਉਮਾ ਭਾਰਤੀ। ਟਵੀਟ ਕਰ ਕੇ ਦਿੱਤੀ ਜਾਣਕਾਰੀ। ਉਨ੍ਹਾਂ ਕਿਹਾ- 'ਮੈਂ ਮਰਿਆਦਾ ਪੁਰਸ਼ੋਤਮ ਰਾਮ ਦੀ ਮਰਿਆਦਾ ਨਾਲ ਬੱਝੀ ਹਾਂ। ਮੈਨੂੰ ਰਾਮ ਜਨਮ ਭੂਮੀ ਕੰਪਲੈਕਸ ਦੇ ਸੀਨੀਅਰ ਅਧਿਕਾਰੀ ਨੇ ਨੀਂਹ ਪੱਥਰ ਵਾਲੀ ਜਗ੍ਹਾ ਮੌਜੂਦ ਰਹਿਣ ਦੀ ਹਦਾਇਤ ਦਿੱਤੀ ਹੈ। ਇਸ ਲਈ ਮੈਂ ਇਸ ਪ੍ਰੋਗਰਾਮ 'ਚ ਮੌਜੂਦ ਰਹਾਂਗੀ।'

-ਬਦਲੇ ਪ੍ਰੋਗਰਾਮ ਤਹਿਤ ਹੁਣ ਸੀਐੱਮ ਯੋਗੀ ਆਦਿਤਿਆਨਾਥ ਨਾਲ ਗਵਰਨਰ ਆਨੰਦੀਬੇਨ ਪਟੇਲ ਅਯੁੱਧਿਆ 'ਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। ਰਾਜਪਾਲ ਆਨੰਦੀਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਅਯੁੱਧਿਆ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਦੇ ਏਅਰਪੋਰਟ 'ਤੇ ਲੈਂਡ ਕਰਨ ਤੋਂ ਬਾਅਦ ਹੈਲੀਕਾਪਟਰ ਦੇ ਬੇਟੇ ਨਾਲ ਅਯੁੱਧਿਆ ਰਵਾਨਾ ਹੋਣਗੇ। ਜਿੱਥੇ ਰਾਜਪਾਲ ਤੇ ਮੁੱਖ ਮੰਤਰੀ ਉਨ੍ਹਾਂ ਦਾ ਸਾਕੇਤ ਡਿਗਰੀ ਕਾਲਜ 'ਚ ਸਵਾਗਤ ਕਰਨਗੇ।

-ਸ਼੍ਰੀਰਾਮ ਜਨਮ ਭੂਮੀ ਕੰਪਲੈਕਸ 'ਚ ਭੂਮੀ ਪੂਜਨ ਪੰਡਾਲ ਤੇ ਰੰਗੋਲੀ ਸਜ ਕੇ ਤਿਆਰ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਅਯੁੱਧਿਆ ਲਈ ਰਵਾਨਾ ਹੋ ਗਏ ਹਨ। ਸੀਐੱਮ ਯੋਗੀ ਅਯੁੱਧਿਆ 'ਚ ਪੀਐੱਮ ਮੋਦੀ ਦਾ ਸਵਾਗਤ ਕਰਨਗੇ। ਪਹਿਲਾਂ ਸੀਐੱਮ ਯੋਗੀ ਲਖਨਊ ਤੋਂ ਪੀਐੱਮ ਮੋਦੀ ਨਾਲ ਅਯੁੱਧਿਆ ਜਾਣ ਵਾਲੇ ਸਨ, ਪਰ ਪ੍ਰੋਗਰਾਮ 'ਚ ਕੁਝ ਬਦਲਾਅ ਕੀਤਾ ਗਿਆ ਹੈ।

ਰਵਾਇਤੀ ਹਿੰਦੂ ਪੁਸ਼ਾਕ ਧੋਤੀ-ਕੁਰਤੇ 'ਚ ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਵਾਇਤੀ ਹਿੰਦੂ ਪੁਸ਼ਾਕ ਧੋਤੀ-ਕੁਰਤੇ 'ਚ ਹਨ। ਹਿੰਦੂ ਧਰਮ 'ਚ ਪੂਜਾ ਵੇਲੇ ਧੋਤੀ-ਕੁਰਤੇ ਦਾ ਖ਼ਾਸ ਮਹੱਤਵ ਹੈ। ਸ਼੍ਰੀਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਲਈ ਪੀਐੱਮ ਮੋਦੀ ਨੇ ਇਸ ਨੂੰ ਖਾਸ ਤੌਰ 'ਤੇ ਧਾਰਨ ਕੀਤਾ ਹੈ।

ਪ੍ਰਧਾਨ ਮੰਤਰੀ ਅਯੁੱਧਿਆ ਲਈ ਦਿੱਲੀ ਤੋਂ ਰਵਾਨਾ

ਸ਼੍ਰੀ ਰਾਮ ਜਨਮਭੂਮੀ 'ਚ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਕਰਨ ਲਈ ਪੀਐੱਮ ਮੋਦੀ ਦਿੱਲੀ ਤੋਂ ਰਵਾਨਾ ਹੋ ਗਏ ਹਨ। ਉਹ ਕਰੀਬ 10 ਵਜ ਕੇ 32 ਮਿੰਟ 'ਤੇ ਲਖਨਊ ਦੇ ਅਮੌਸੀ ਏਅਰਪੋਰ 'ਤੇ ਉਤਰਨਗੇ।

ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਅਯੁੱਧਿਆ ਦੇ ਹਨੂਮਾਗੜ੍ਹੀ 'ਚ ਦਰਸ਼ਨ ਕਰਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਰਵਾਨਾ ਹੋਣ ਤੋਂ ਬਾਅਦ ਲਖਨਊ ਦੇ ਓਮੌਸੀ ਏਅਰਪੋਰਟ 'ਤੇ ਲੈਂਡ ਕਰਨਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਅਯੁੱਧਿਆ ਪੁੱਜਣਗੇ। ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਅਯੁੱਧਿਆ ਦੇ ਹਨੂਮਾਨਗੜ੍ਹੀ 'ਚ ਦਰਸ਼ਨ ਕਰਨਗੇ। ਇੰਨਾ ਹੀ ਨਹੀਂ ਉਹ ਰਾਮਲਲਾ ਵਿਹੜੇ 'ਚ ਭਗਵਾਨ ਸ਼੍ਰੀ ਰਾਮ ਦਾ ਦਰਸ਼ਨ ਕਰਨ ਵਾਲੇ ਵੀ ਪਹਿਲੇ ਪ੍ਰਧਾਨ ਮੰਤਰੀ ਹੋਣਗੇ। ਅਯੁੱਧਿਆ ਨੂੰ ਉਨ੍ਹਾਂ ਦੇ ਆਗਮਨ ਤੇ ਇਸ ਗੌਰਵਸ਼ਾਲੀ ਪਲ਼ ਦਾ ਸਾਕਸ਼ੀ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਕਹੀ ਤੇ ਰੰਬੇ ਦਾ ਇਸਤੇਮਾਲ ਕਰਨਗੇ ਪ੍ਰਧਾਨ ਮੰਤਰੀ

ਰਾਮ ਮੰਦਰ ਦੇ ਭੂਮੀ ਪੂਜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹੀ ਤੇ ਰੰਬੇ ਦੀ ਵਰਤੋਂ ਕਰਨਗੇ। ਪੀਐੱਮ ਮੋਦੀ ਗਰਭ ਗ੍ਰਹਿ ਦੀ ਜਗ੍ਹਾ ਕਹੀ ਨਾਲ ਨੀਂਹ ਪੁੱਟਣਗੇ ਤੇ ਰੰਬੇ ਨਾਲ ਇੱਟ (ਨੀਂਹ) 'ਤੇ ਸੀਮੈਂਟ ਲਾਉਣਗੇ।

ਰਾਮਲਲਾ ਦਾ ਵੀ ਮਨਮੋਹਕ ਸ਼ਿੰਗਾਰ

ਅਯੁੱਧਿਆ 'ਚ ਅੱਜ ਰਾਮ ਮੰਦਰ ਦੇ ਨਿਰਮਾਣ ਦੇ ਭੂਮੀ ਪੂਜਨ ਤੋਂ ਪਹਿਲਾਂ ਰਾਮਲਲਾ ਦਾ ਵੀ ਬੇਹੱਦ ਮਨਮੋਹਕ ਸ਼ਿੰਗਾਰ ਕੀਤਾ ਗਿਆ ਹੈ। ਮੰਦਰ 'ਚ ਉਨ੍ਹਾਂ ਦਾ ਅੱਜ ਦਾ ਦਰਸ਼ਨ ਵੀ ਹੋ ਰਿਹਾ ਹੈ। ਪੀਐੱਮ ਨਰਿੰਦਰ ਮੋਦੀ ਇੱਥੇ ਭੂਮੀ ਪੂਜਨ ਤੋਂ ਪਹਿਲਾਂ ਹਨੂਮਾਨ ਗੜ੍ਹੀ ਦਾ ਦਰਸ਼ਨ ਤੇ ਪੂਜਨ ਕਰਨ ਤੋਂ ਬਾਅਦ ਰਾਮਲਲਾ ਕੰਪਲੈਕਸ 'ਚ ਆ ਕੇ ਰਾਮਲਲਾ ਦੇ ਦਰਸ਼ਨ ਤੇ ਪੂਜਨ ਵੀ ਕਰਨਗੇ।

ਅਯੁੱਧਿਆ 'ਚ ਮੌਸਮ ਹੋਇਆ ਸੁਹਾਵਣਾ

ਅਯੁੱਧਿਆ 'ਚ ਅੱਜ ਇਤਿਹਾਸਕ ਪਲ਼ ਦਾ ਗਵਾਹ ਬਣਨ ਖ਼ਾਤਰ ਮੌਸਮ ਵੀ ਕਾਫ਼ੀ ਸੁਹਾਵਣਾ ਹੋ ਗਿਆ ਹੈ। ਸਵੇਰੇ ਤੇਜ਼ ਹਵਾਵਾਂ ਨਾਲ ਬਾਰਿਸ਼ ਤੋਂ ਬਾਅਦ ਮੌਸਮ ਕਾਫ਼ੀ ਵਧੀਆ ਹੋ ਗਿਆ ਹੈ। ਮੌਸਮ ਨਾਲ ਨਜਿੱਠਣ ਦੇ ਵੀ ਇੱਥੇ ਕਾਫੀ ਤਕੜੇ ਪ੍ਰਬੰਧ ਹਨ। ਹੁਣ ਰਾਮ ਨਗਰੀ ਅਯੁੱਧਿਆ ਨੂੰ ਬਸ ਪ੍ਰਧਾਨ ਮੰਤਰੀ ਦੇ ਆਗਮਨ ਦਾ ਹੀ ਇੰਤਜ਼ਾਰ ਹੈ।

ਹਨੂਮਾਨਗੜ੍ਹੀ ਨੂੰ ਕੀਤਾ ਗਿਆ ਸੈਨੇਟਾਈਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਦੀਆਂ ਜ਼ੋਰਦਾਰ ਤਿਆਰੀਆਂ ਵਿਚਕਾਰ ਇੱਥੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਅ ਦੇ ਵੀ ਉਪਾਅ ਹੋ ਰਹੇ ਹਨ। ਪੀਐੱਮ ਮੋਦੀ ਅਯੁੱਧਿਆ ਪਹੁੰਚਣ 'ਤੇ ਸਭ ਤੋਂ ਪਹਿਲਾਂ ਹਨੂਮਾਨ ਗੜ੍ਹੀ ਜਾਣਗੇ। ਇਸੇ ਕਾਰਨ ਹਨੂਮਾਨ ਗੜ੍ਹੀ ਮੰਦਰ 'ਚ ਸੈਨੇਟਾਈਜ਼ੇਸ਼ਨ ਕੀਤਾ ਗਿਆ ਹੈ। ਮੰਦਰ ਦੇ ਹਰ ਕੋਨੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਅਯੁੱਧਿਆ ਦੇ ਸਾਕੇਤ ਡਿਗਰੀ ਕਾਲਜ 'ਚ ਹੈਲੀਕਾਪਟਰ ਦੇ ਲੈਂਡ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾ ਹਨੂਮਾਨ ਗੜ੍ਹੀ ਜਾਣਗੇ। ਇਸ ਤੋਂ ਬਾਅਦ ਰਾਮ ਜਨਮ ਭੂੁਮੀ ਕੰਪਲੈਕਸ 'ਚ ਭੂਮੀ ਤੇ ਨੀਂਹ ਪੂਜਨ ਤੋਂ ਬਾਅਦ ਕਰਮਾ ਨੀਂਹ ਦਾ ਪੂਜਨ ਕਰਨਗੇ।

LIVE Ram Mandir Bhoomi Pujan : ਪੀਐੱਮ ਮੋਦੀ ਦਾ ਅੱਜ ਦਾ ਪੂਰਾ ਪ੍ਰੋਗਰਾਮ

ਪੀਐੱਮ ਮੋਦੀ ਸਵੇਰੇ 9.35 ਵਜੇ ਦਿੱਲੀ ਤੋਂ ਲਖਨਊ ਰਵਾਨਾ ਹੋਣਗੇ ਤੇ 10.35 ਵਜੇ ਲਖਨਊ ਪਹੁੰਚ ਜਾਣਗੇ। ਭੂਮੀ ਪੂਜਨ 'ਚ ਹਿੱਸਾ ਲੈਣ ਤੋਂ ਪਹਿਲਾ ਪੀਐੱਮ ਮੋਦੀ ਹਨੂਮਾਨ ਮੰਦਰ ਜਾਣਗੇ ਤੇ ਦਰਸ਼ਨ ਕਰਨਗੇ। ਇੱਥੇ ਪੀਐੱਮ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 10 ਮਿੰਟ ਪੂਜਾ ਕਰਨਗੇ। ਪੀਐੱਮ ਮੋਦੀ ਤੇ ਯੋਗੀ ਆਦਿਤਿਆਨਾਥ 12 ਵਜੇ ਰਾਮ ਜਨਮ ਭੂਮੀ ਸਥਾਨ ’ਤੇ ਪਹੁੰਚਣਗੇ ਤੇ ਰਾਮ ਲੱਲਾ ਨੂੰ ਬਿਰਾਜਮਾਨ ਕਰਨ ਦੇ ਦਰਸ਼ਨ ਕਰਨਗੇ। 12.15 ਵਜੇ ਪੀਐੱਮ ਮੋਦੀ ਰਾਮ ਮੰਦਰ ਕੈਂਪ 'ਚ ਪਾਰੀਜਾਤ ਦਾ ਪੌਦਾ ਲਗਾਉਣਗੇ। ਭੂਮੀ ਪੂਜਨ 12.30 ਵਜੇ ਤੋਂ ਲੈ ਕੇ 12.40 ਵਜੇ ਤਕ ਹੋਵੇਗਾ। 2.05 ਵਜੇ ਪੀਐੱਮ ਮੋਦੀ ਅਯੁੱਧਿਆ ਤੋਂ ਲਖਨਊ ਰਵਾਨਾ ਹੋ ਜਾਣਗੇ।

ਸਾਰੀਆਂ ਤਿਆਰੀਆਂ ਪੂਰੀਆਂ

ਰਾਮ ਮੰਦਰ ਭੂਮੀ ਪੂਜਨ ਨੂੰ ਲੈ ਕੇ ਅਯੁੱਧਿਆ 'ਚ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਸਰਯੂ ਘਾਟ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।

LIVE Ram Mandir Bhoomi Pujan ਦਿੱਗਜ ਸੰਤਾਂ ਨੇ ਰਾਮਨਗਰੀ 'ਚ ਲਾਇਆ ਡੇਰਾ

ਭੂਮੀ ਪੂਜਨ ਸਮਾਗਮ 'ਚ ਸ਼ਾਮਲ ਹੋਣ ਖ਼ਾਤਰ ਦੇਸ਼ ਦੇ ਚੋਟੀ ਦੇ ਸੰਤ ਅਯੁੱਧਿਆ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਸ਼ਾਮਲ ਹਨ- ਬਾਬਾ ਰਾਮਦੇਵ, ਯੁੱਗ ਪੁਰਸ਼ ਪਰਮਾਨੰਦ, ਪਦਮਸ਼੍ਰੀ ਜਗਦਗੁਰੂ ਰਾਮਨੰਦ ਆਚਾਰੀਆ ਸਵਾਮੀ ਰਾਮਭੱਦਰਾਚਾਰੀਆ, ਪਰਮਾਰਥਨ ਨਿਕਤੇਨ ਰਿਸ਼ੀਕੇਸ਼ ਦੇ ਪਰਮ ਪ੍ਰਧਾਨ ਸਵਾਮੀ ਚਿਦਾਨੰਦ ਸਰਸਵਤੀ ਮੁਨੀ ਜੀ ਮਹਾਰਾਜ, ਅਖਾੜਾ ਪ੍ਰੀਸ਼ਦ ਪ੍ਰਧਾਨ ਨਰੇਂਦਰ ਗਿਰੀ, ਮਹਾਮੰਤਰੀ ਹਰਿ ਗਿਰੀ, ਨਿਰੰਜਨ ਅਖਾੜੇ ਦੇ ਸਕੱਤਰ ਰਵਿੰਦਰ ਮਹਾਰਾਜ, ਮਹਾਨਿਰਵਾਣੀ ਅਖਾੜੇ ਦੇ ਸਕੱਤਰ ਰਵਿੰਦਰ ਪੁਰੀ, ਅੰਮ੍ਰਿਤਾਨੰਦਮਈ ਮਠ ਕੇਰਲ ਦੇ ਮੀਤ ਪ੍ਰਧਾਨ ਅੰਮ੍ਰਿਤਾ ਸਵਰੂਪਾਨੰਦ ਪੁਰੀ, ਸਵਾਮੀ ਅਵਧੇਸ਼ਾਨੰਦ, ਬਾਲਕਾਨੰਦ ਜੀ ਮਹਾਰਾਜ, ਫੂਲਡੋਲ ਬਿਹਾਰੀ ਦਾਸ, ਸਵਾਮੀ ਮਿੱਤਰਾਨੰਦ ਮਹਾਰਾਜ, ਧੰਤੇਯ ਸ਼ਾਂਤੀ ਮਿੱਤਰ ਮਹਾਰਾਜ, ਸਾਧਵੀ ਰਿਤੰਭਰਾ, ਰਾਜੇਂਦਰ ਦੇਵ ਆਚਾਰੀਆ, ਰਾਘਵ ਆਚਾਰੀਆ, ਮਹਾਮੰਡਲੇਸ਼ਵਰ ਅਖਿਲੇਸ਼ਵਰਾਨੰਦ ਮਹਾਰਾਜ, ਡਾ. ਸ਼ਿਆਮ ਦੇਵ ਆਚਾਰੀਆ, ਰਾਮਕਮਲਦਾਸ ਵੇਦਾਂਤੀ, ਡਾ. ਰਾਮੇਸ਼ਵਰਦਾਸ ਸ਼੍ਰੀ ਵੈਸ਼ਣਵ, ਵਨਵਾਸੀ ਸੰਤ ਦਿਗੰਬਰ ਗਿਰੀ, ਵਾਲਮੀਕਿ ਸੰਤ ਸਦਾਨੰਦਜੀ, ਜਥੇਦਾਰ ਇਕਬਾਲ ਸਿੰਘ, ਬਾਬਾ ਲੱਖਾ ਸਿੰਘ, ਡਾ. ਰਾਮੇਸ਼ਵਰਾਨੰਦ ਹਰਿ ਮਹਾਰਾਜ, ਦਸ਼ਨਾਮੀ ਸੰਨਿਆਸੀ ਰਾਮਾਨੰਦ।

Posted By: Seema Anand