ਜੇਐਨਐਨ, ਨਵੀਂ ਦਿੱਲੀ : ਕੋਰੋੋਨਾ ਕਾਲ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਕੋਰੋਨਾ ਸੰਕ੍ਰਮਣ ਦੇ ਖਤਰੇ ਨੂੰ ਦੇਖਦੇ ਹੋਏ ਸੰਸਦ ਵਿਚ ਇਸ ਵਾਰ ਕਈ ਬਦਲਾਅ ਕੀਤੇ ਗਏ।ਸੰਸਦ ਮੈਂਬਰਾਂ ਦੀ ਤਨਖ਼ਾਹ ਵਿਚ ਕਟੌਤੀ ਸਬੰਧੀ ਬਿੱਲ ਦੋਵੇਂ ਸਦਨਾਂ ਵਿਚ ਪਾਸ ਹੋ ਗਿਆ ਹੈ। ਰਾਜ ਸਭਾ ਵਿਚ ਹੋਮਿਓਪੈਥੀ ਕੇਂਦਰੀ ਪਰਿਸ਼ਦ ਸੋਧ ਬਿੱਲ 2020 ਪਾਸ ਹੋ ਗਿਆ ਹੈ। ਸੰਸਦ ਵਿਚ ਵਿਰੋਧੀ ਧਿਰ ਅੱਜ ਜੀਐਸਟੀ ਮੁਆਵਜ਼ੇ ਦਾ ਮੁੱਦਾ ਚੁੱਕੇਗਾ। ਸੀਪੀਆਈ (ਐਮ) ਨੇ ਇਸ ਨੂੰ ਲੈ ਕੇ ਰਾਜ ਸਭਾ ਵਿਚ ਸਿਫਰ ਕਾਲ ਨੋਟਿਸ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੋਦੀ ਸਰਕਾਰ ਲੋਕ ਸਭਾ ਤੋਂ ਖੇਤੀ ਸਬੰਧੀ ਬਿੱਲਾਂ ਨੂੰ ਪਾਸ ਕਰਾਉਣ ਵਿਚ ਸਫ਼ਲ ਰਹੀ। ਹਾਲਾਂਕਿ ਇਸ ਦੇ ਵਿਰੋਧ ਵਿਚ ਪਾਰਟੀ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।ਅਨੁਰਾਗ

ਕਾਂਗਰਸ ਦੇ ਸਵਾਲਾਂ ਦੇ ਜਵਾਬ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੇ। ਅਨੁਰਾਗ ਠਾਕੁਰ ਨੇ ਕਿਹਾ ਕਿ ਪੀਐੱਮ ਕੇਅਰਜ਼ ਫੰਡ ਦਾ ਵਿਰੋਧ ਕਰ ਰਹੇ ਸਨ ਅਤੇ ਫਿਰ ਕਈ ਚੋਣਾਂ ਹਾਰ ਗਏ। ਉਨ੍ਹਾਂ ਨੇ ਬਾਅਦ ਵਿਚ ਜਨ ਧਨ, ਵਿਮੁਦਰੀਕਰਨ, ਤਿੰਨ ਤਲਾਕ ਅਤੇ ਜੀਐਸ ਨੂੰ ਵੀ ਖਰਾਬ ਦੱਸਿਆ ਸੀ। ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਹਰ ਚੀਜ਼ ਵਿਚ ਖਾਮੀ ਨਜ਼ਰ ਆਉਂਦੀ ਹੈ ਕਿਉਂਕਿ ਉਨ੍ਹਾਂ ਦੀ ਮਨਸ਼ਾ ਨਹੀਂ ਹੁੰਦੀ ਹੈ।

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨਹਿਰੂ ਜੀ ਨੇ 1948 ਵਿਚ ਇਕ ਸ਼ਾਹੀ ਹੁਕਮ ਵਾਂਗ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਬਣਾਉਣ ਦਾ ਆਦੇਸ਼ ਦਿੱਤਾ ਸੀ ਪਰ ਉਸ ਦਾ ਪੰਜੀਕਰਣ ਅੱਜ ਤਕ ਨਹੀਂ ਹੋ ਪਾਇਆ ਹੈ। ਕਾਂਗਰਸੀ ਨੇਤਾਵਾਂ ਤੋਂ ਸਵਾਲ ਪੁੱਛਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਐਫਸੀਆਰਏ ਨੂੰ ਮਨਜ਼ੂਰੀ ਕਿਵੇਂ ਮਿਲੀ ਸੀ?

Parliament Monsoon Session Live Updates:

ਪੀਐੱਮ ਕੇਅਰਜ਼ ਫੰਡ ’ਤੇ ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ

ਲੋਕ ਸਭਾ ਵਿਚ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਪੀਐੱਮ ਕੇਅਰਜ਼ ਫੰਡ ਦਾ ਨਾਂ ਪ੍ਰਧਾਨ ਮੰਤਰੀ ਦੀ ਸੰਸਥਾ ਨਾਲ ਜੁੜਿਆ ਹੋਇਆ ਹੈ, ਇਸ ਲਈ ਇਹ ਜ਼ਿਆਦਾ ਸਹੀ ਨਹੀਂ ਹੋਵੇਗਾ ਜੇ ਇਹ ਫੰਡ ਜਨਤਕ ਵਿਸ਼ਵਾਸ ਦੀ ਬਜਾਏ ਕਾਨੂੰਨ ਦੇ ਜ਼ਰੀਏ ਬਣਾਇਆ ਗਿਆ ਹੁੰੰਦਾ।

ਹੋਮਿਓਪੈਥੀ ਕੇਂਦਰੀ ਪਰਿਸ਼ਦ ਸੋਧ ਬਿੱਲ 2020 ਪਾਸ

ਰਾਜ ਸਭਾ ਨੇ ਹੋਮਿਓਪੈਥੀ ਕੇਂਦਰੀ ਪਰਿਸ਼ਦ ਸੋਧ ਬਿੱਲ 2020 ਪਾਸ ਹੋ ਗਿਆ ਹੈ। ਇਸ ’ਤੇ ਡੀਐਮਕੇ ਸੰਸਦ ਟੀ ਸ਼ਿਵਾ ਨੇ ਕਿਹਾ ਕਿ ਇਹ ਸੰਘਵਾਦ ਦੀਆਂ ਜੜਾਂ ’ਤੇ ਪ੍ਰਹਾਰ ਕਰਨ ਲਈ ਇਸ ਸਰਕਾਰ ਦਾ ਇਕ ਹੋਰ ਕੋਸ਼ਿਸ਼ ਹੈ, ਜਿਸ ਦਿਨ ਤੋਂ ਉਨ੍ਹਾਂ ਨੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਉਸ ਦਿਨ ਤੋਂ ਜ਼ਿਆਦਾਤਰ ਬਿੱਲਾਂ ਨੇ ਰਾਜ ਸਰਕਾਰ ਦੀਆਂ ਸ਼ਕਤੀਆਂ ਨੂੰ ਖੋਹ ਲਿਆ ਹੈ।

ਰਾਜ ਸਭਾ ਵਿਚ ਡੀਐਮਕੇ ਸੰਸਦ ਮੈਂਬਰ ਦਾ ਬਿਆਨ

ਹੋਮਿਓਪੈਥੀ ਕੇਂਦਰੀ ਪਰਿਸ਼ਦ ਸੋਧ ਬਿੱਲ ਅਤੇ ਭਾਰਤੀ ਮੈਡੀਕਲ ਕੇਂਦਰੀ ਪਰਿਸ਼ਦ ਸੋਧ ਬਿੱਲ ’ਤੇ ਰਾਜ ਸਭਾ ਵਿਚ ਡੀਐਮਕੇ ਸੰਸਦ ਮੈਂਬਰ ਟੀ ਸ਼ਿਵ ਨੇ ਕਿਹਾ ਕਿ ਸਥਾਈ ਕਮੇਟੀ ਨੇ ਬਹੁਤ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਸਲਾਹਕਾਰ ਪਰਿਸ਼ਦ ਵਿਚ ਰਾਜ ਮੈਡੀਕਲ ਪਰਿਸ਼ਦਾਂ ਦਾ ਕੋਈ ਪ੍ਰਤੀਨਿਧਤਾ ਨਹੀਂ ਹੈ। ਇਸ ਲਈ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਰਾਜ ਮੈਡੀਕਲ ਕੌਂਸਲ ਦੇ ਚੁਣੇ ਹੋਏ ਮੈਂਬਰਾਂ ਦੇ ਪ੍ਰਤੀਨਿਧਤਾਂ ਲਈ ਇਕ ਪ੍ਰਸਤਾਵ ਹੋਣਾ ਚਾਹੀਦਾ ਹੈ।

ਸੰਸਦ ਮੈਂਬਰ ਅਸ਼ੋਕ ਗਸਤੀ ਨੂੰ ਸ਼ਰਧਾਂਜਲੀ

ਰਾਜਸਭਾ ਸੰਸਦ ਮੈਂਬਰ ਅਸ਼ੋਕ ਗਸ਼ਤੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰਾਜਸਭਾ ਨੂੰ ਸਵੇਰੇ 9.30 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ। 55 ਸਾਲ ਦੇ ਅਸ਼ੋਕ ਗਸਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ 15 ਦਿਨ ਪਹਿਲਾਂ ਹੀ ਬੈਂਗਲੁਰੂ ਦੇ ਮਣੀਪਾਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਬੀਜੇਪੀ ਦੇ ਨੇਤਾ ਇਸ ਸਾਲ ਕਰਨਾਟਕ ਤੋਂ ਰਾਜਸਭਾ ਦੇ ਮੈਂਬਰ ਚੁਣੇ ਗਏ ਸਨ।

ਸ਼ਿਵਸੈਨਾ ਨੇ ਦਿੱਤਾ ਸਿਫ਼ਰਕਾਲ ਨੋਟਿਸ

ਸ਼ਿਵਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਪਿਆਜ਼ ਦੇ ਨਿਰਯਾਤ ’ਤੇ ਰੋਕ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ’ਤੇ ਰਾਜਸਭਾ ਵਿਚ ਸਿਫਰ ਕਾਲ ਨੋਟਿਸ ਦਿੱਤਾ।

ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ : ਮੋਦੀ

ਲੋਕ ਸਭਾ ਵਿਚ ਖੇਤੀ ਸੁਧਾਰ ਬਿੱਲ ਦੇ ਪਾਸ ਹੋਣ ਨੂੰ ਪੀਐੱਮ ਮੋਦੀ ਨੇ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਅਤੇ ਖੇਤੀ ਖੇਤਰਾਂ ਲਈ ਇਕ ਮਹੱਤਵਪੂਰਨ ਪਲ ਹੈ। ਇਹ ਬਿੱਲ ਸਹੀ ਅਰਥਾਂ ਵਿਚ ਕਿਸਾਨਾਂ ਨੂੰ ਵਿਚੌਲਿਆਂ ਅਤੇ ਤਮਾਮ ਰੁਕਾਵਟਾਂ ਤੋਂ ਮੁਕਤ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਰਮ ਵਿਚ ਪਾਉਣ ਵਿਚ ਸਾਰੀਆਂ ਸ਼ਕਤੀਆਂ ਲੱਗੀਆਂ ਹੋਈਆਂ ਹਨ। ਮੈਂ ਆਪਣੇ ਕਿਸਾਨਾਂ ਭਰਾਵਾਂ ਅਤੇ ਭੈਣਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਐਮਐਸਪੀ ਅਤੇ ਸਰਕਾਰੀ ਖਰੀਦ ਦੀ ਵਿਵਸਥਾ ਬਣੀ ਰਹੇਗੀ। ਇਹ ਬਿੱਲ ਅਸਲ ਵਿਚ ਕਿਸਾਨਾਂ ਨੂੰ ਕਈ ਹੋਰ ਆਪਸ਼ਨ ਪ੍ਰਦਾਨ ਕਰ ਉਨ੍ਹਾਂ ਸਹੀ ਮਾਇਨਿਆਂ ਵਿਚ ਮਜਬੂਤ ਕਰੇਗਾ।

Posted By: Tejinder Thind